RAKHI Special: ਕੀ ਇਸ ਵਾਰ ਸੰਨੀ ਦਿਓਲ ਤੇ ਬੌਬੀ ਦਿਓਲ ਭੈਣ ਈਸ਼ਾ ਤੇ ਆਹਨਾ ਦਿਓਲ ਨਾਲ ਮਨਾਉਣਗੇ ਰੱਖੜ, 'ਗਦਰ 2' ਨੇ ਸੁਧਾਰੇ 'ਦਿਓਲ ਪਰਿਵਾਰ' ਦੇ ਰਿਸ਼ਤੇ
ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਗਦਰ 2 ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਹ ਫ਼ਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਹ ਫ਼ਿਲਮ 400 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। 'ਗਦਰ 2' ਦੇ ਕਾਰਨ ਸੰਨੀ ਦਿਓਲ ਅਤੇ ਉਨ੍ਹਾਂ ਦੀਆਂ ਸੌਤੇਲੀਆਂ ਭੈਣਾਂ ਈਸ਼ਾ ਅਤੇ ਅਹਾਨਾ ਵਿਚਾਲੇ ਦੂਰੀ ਵੀ ਦੂਰ ਹੋ ਗਈ ਹੈ। ਹੁਣ ਕਿਆਸ ਲਾਏ ਜਾ ਰਹੇ ਹਨ ਕਿ ਪਹਿਲੀ ਵਾਰ ਸੰਨੀ ਤੇ ਬੌਬੀ ਆਪਣੀ ਸੌਤੇਲੀਆਂ ਭੈਣਾਂ ਨਾਲ ਰੱਖੜੀ ਮਨਾਉਣਗੇ।
RAKHI Special: ਕੀ ਇਸ ਵਾਰ ਸੰਨੀ ਦਿਓਲ ਤੇ ਬੌਬੀ ਦਿਓਲ ਭੈਣ ਈਸ਼ਾ ਤੇ ਆਹਨਾ ਦਿਓਲ ਨਾਲ ਮਨਾਉਣਗੇ ਰੱਖੜ, 'ਗਦਰ 2' ਨੇ ਸੁਧਾਰੇ 'ਦਿਓਲ ਪਰਿਵਾਰ' ਦੇ ਰਿਸ਼ਤੇ
Deol Family Raksha Bandhan: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਗਦਰ 2 ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਹ ਫ਼ਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਹ ਫ਼ਿਲਮ 400 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। 'ਗਦਰ 2' ਦੇ ਕਾਰਨ ਸੰਨੀ ਦਿਓਲ ਅਤੇ ਉਨ੍ਹਾਂ ਦੀਆਂ ਸੌਤੇਲੀਆਂ ਭੈਣਾਂ ਈਸ਼ਾ ਅਤੇ ਅਹਾਨਾ ਵਿਚਾਲੇ ਦੂਰੀ ਵੀ ਦੂਰ ਹੋ ਗਈ ਹੈ।
ਦੱਸ ਦਈਏ ਕਿ ਈਸ਼ਾ ਦਿਓਲ ਤੇ ਅਹਾਨਾ ਫ਼ਿਲਮ 'ਗਦਰ 2' ਦੀ ਸਕ੍ਰੀਨਿੰਗ 'ਤੇ ਪਹੁੰਚੇ ਸਨ। ਈਸ਼ਾ ਦਿਓਲ ਨੇ ਵੀ ਸੰਨੀ ਅਤੇ ਬੌਬੀ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ 'ਗਦਰ 2' ਦੀ ਬਾਕਸ ਆਫਿਸ ਰਿਪੋਰਟ ਵੀ ਸ਼ੇਅਰ ਕੀਤੀ ਹੈ। ਹੁਣ ਜੇਕਰ ਖਬਰਾਂ ਦੀ ਮੰਨੀਏ ਤਾਂ ਸੰਨੀ ਦਿਓਲ ਤੇ ਬੌਬੀ ਦਿਓਲ ਪਹਿਲੀ ਵਾਰ ਆਪਣੀ ਸੌਤੇਲੀਆਂ ਭੈਣਾਂ ਈਸ਼ਾ ਤੇ ਆਹਨਾ ਨਾਲ ਰਕਸ਼ਾ ਬੰਧਨ ਮਨਾਉਣ ਜਾ ਰਹੇ ਹਨ।
ਮੀਡੀਆ ਰਿਪੋਰਟਸ ਦੇ ਮੁਤਾਬਕ ਸੰਨੀ ਦਿਓਲ ਪਹਿਲੀ ਵਾਰ ਆਪਣੀ ਭੈਣ ਦੇ ਘਰ ਰਕਸ਼ਾ ਬੰਧਨ ਮਨਾਉਣ ਜਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਸੰਨੀ ਪਾਜੀ ਇਸ ਸਮੇਂ ਕਾਫੀ ਖੁਸ਼ ਹਨ, ਕਿਉਂਕਿ ਲੰਬੇ ਸਮੇਂ ਬਾਅਦ ਉਨ੍ਹਾਂ ਦੀ ਕੋਈ ਫ਼ਿਲਮ ਸੁਪਰਹਿੱਟ ਸਾਬਿਤ ਹੋਈ ਹੈ। ਉਹ ਹੁਣ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਅੱਜ ਵੱਲ ਧਿਆਨ ਦੇਣਾ ਚਾਹੁੰਦੇ ਹਨ। ਇਸੇ ਸਾਲ ਉਹ ਦੋਵੇਂ ਭਰਾਵਾਂ ਬੌਬੀ ਦਿਓਲ ਅਤੇ ਅਭੈ ਦਿਓਲ ਨਾਲ ਭੈਣਾਂ ਦੇ ਘਰ ਜਾ ਸਕਦੇ ਹਨ।
ਈਸ਼ਾ ਦਿਓਲ ਨੇ ਫੋਟੋਆਂ ਕੀਤੀਆਂ ਸਾਂਝੀਆਂ
ਗਦਰ 2 ਦੀ ਸਕ੍ਰੀਨਿੰਗ ਤੋਂ ਬਾਅਦ ਈਸ਼ਾ ਨੇ ਪਹਿਲੀ ਵਾਰ ਸੋਸ਼ਲ ਮੀਡੀਆ 'ਤੇ ਆਪਣੇ ਭਰਾਵਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਹਾਰਟ ਈਮੋਜੀ ਸ਼ੇਅਰ ਕੀਤੇ।
ਧਰਮਿੰਦਰ ਨੇ ਵੀਡੀਓ ਸ਼ੇਅਰ ਕੀਤਾ ਹੈ
ਧਰਮਿੰਦਰ ਨੇ ਸੋਸ਼ਲ ਮੀਡੀਆ 'ਤੇ ਸਕ੍ਰੀਨਿੰਗ ਦੀ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਸੰਨੀ ਦਿਓਲ ਭੈਣ ਈਸ਼ਾ ਨੂੰ ਗਲੇ ਲਗਾਉਂਦੇ ਨਜ਼ਰ ਆਏ। ਤਿੰਨਾਂ ਨੇ ਇਕੱਠੇ ਪਾਪਾਰਾਜ਼ੀ ਲਈ ਪੋਜ਼ ਵੀ ਦਿੱਤੇ।
ਹੋਰ ਪੜ੍ਹੋ: ਕੀ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਨੇ ਚੁਪ-ਚਪੀਤੇ ਕਰਵਾ ਲਿਆ ਵਿਆਹ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਹੇਮਾ ਨੇ ਕੀਤੀ ਸੰਨੀ ਦੀ ਤਾਰੀਫ, ਸੱਚ ਹੋਇਆ ਧਰਮਿੰਦਰ ਦਾ ਸੁਫਨਾ
ਇਸ ਦੇ ਨਾਲ ਹੀ ਹਾਲ ਹੀ ਵਿੱਚ ਧਰਮਿੰਦਰ ਦੀ ਦੂਜੀ ਪਤਨੀ ਤੇ ਅਦਾਕਾਰਾ ਹੇਮਾ ਮਾਲਿਨੀ ਨੇ ਵੀ ਫ਼ਿਲਮ ਗਦਰ 2 ਵੇਖੀ ਤੇ ਇਸ ਮਗਰੋਂ ਮੀਡੀਆ ਸਾਹਮਣੇ ਜਮ ਕੇ ਸੰਨੀ ਦੀ ਤਾਰੀਫ ਕਰਦੀ ਨਜ਼ਰ ਆਈ। ਵੀਡੀਓ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਲਿਖਿਆ- ਫ੍ਰੈਂਡਸ ਲਵ। ਤੁਸੀਂ ਸਾਰੇ ਮਿਲ ਕੇ ਗਦਰ 2 ਨੂੰ ਸਫਲ ਬਣਾ ਰਹੇ ਹੋ। ਸੁਫਨੇ ਸੱਚ ਹੋ ਰਹੇ ਹਨ।
ਗਦਰ 2 ਦੀ ਗੱਲ ਕਰੀਏ ਤਾਂ ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ 'ਚ ਸੰਨੀ ਦੇ ਨਾਲ ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ ਅਤੇ ਮਨੀਸ਼ ਵਾਧਵਾ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
