ਕੀ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਨੇ ਚੁਪ-ਚਪੀਤੇ ਕਰਵਾ ਲਿਆ ਵਿਆਹ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਟੀਵੀ ਜਗਤ ਦੀ ਮਸ਼ਹੂਰ ਜੋੜੀ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਅਕਸਰ ਫੈਨਜ਼ ਨੂੰ ਕਪਲ ਗੋਲਸ ਦਿੰਦੇ ਹੋਏ ਨਜ਼ਰ ਆਉਂਦੇ ਹਨ। ਇਹ ਕਪਲ ਫੈਨਜ਼ ਦੀ ਪਸੰਦੀਦਾ ਜੋੜੀਆਂ ਚੋਂ ਇੱਕ ਹੈ। ਫੈਨਜ਼ ਚਾਹੁੰਦੇ ਨੇ ਕਿ ਦੋਵੇਂ ਜਲਦੀ ਤੋਂ ਜਲਦੀ ਵਿਆਹ ਕਰ ਲੈਣ, ਪਰ ਹੁਣ ਅਫਵਾਹਾਂ ਫੈਲ ਰਹੀਆਂ ਹਨ ਕਿ ਕਰਨ ਅਤੇ ਤੇਜਸਵੀ ਪਹਿਲਾਂ ਹੀ ਵਿਆਹ ਕਰ ਚੁੱਕੇ ਹਨ, ਆਓ ਜਾਣਦੇ ਹਾਂ ਇਸ ਵਾਇਰਲ ਦਾਅਵੇ ਦੀ ਸੱਚਾਈ ਕੀ ਹੈ?

Written by  Pushp Raj   |  August 23rd 2023 09:10 AM  |  Updated: August 23rd 2023 09:10 AM

ਕੀ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਨੇ ਚੁਪ-ਚਪੀਤੇ ਕਰਵਾ ਲਿਆ ਵਿਆਹ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

Karan Kundra -Tejasswai Prakash Marriage: ਟੀਵੀ ਜਗਤ ਦੀ ਮਸ਼ਹੂਰ ਜੋੜੀ ਕਰਨ ਕੁੰਦਰਾ  ਤੇ ਤੇਜਸਵੀ ਪ੍ਰਕਾਸ਼ ਅਕਸਰ ਫੈਨਜ਼ ਨੂੰ ਕਪਲ ਗੋਲਸ ਦਿੰਦੇ ਹੋਏ ਨਜ਼ਰ ਆਉਂਦੇ ਹਨ। ਬਿੱਗ ਬੌਸ ਤੋਂ ਸ਼ੁਰੂ ਹੋਈ ਇਸ ਜੋੜੇ ਦੀ ਪ੍ਰੇਮ ਕਹਾਣੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ ਤੇ ਇਹ ਕਪਲ ਫੈਨਜ਼ ਦੀ ਪਸੰਦੀਦਾ ਜੋੜੀਆਂ ਚੋਂ ਇੱਕ ਹੈ। ਫੈਨਜ਼ ਚਾਹੁੰਦੇ ਨੇ ਕਿ ਦੋਵੇਂ ਜਲਦੀ ਤੋਂ ਜਲਦੀ ਵਿਆਹ ਕਰ ਲੈਣ, ਪਰ ਹੁਣ ਅਫਵਾਹਾਂ ਫੈਲ ਰਹੀਆਂ ਹਨ ਕਿ ਕਰਨ ਅਤੇ ਤੇਜਸਵੀ ਪਹਿਲਾਂ ਹੀ ਵਿਆਹ ਕਰ ਚੁੱਕੇ ਹਨ, ਆਓ ਜਾਣਦੇ ਹਾਂ ਇਸ ਵਾਇਰਲ ਦਾਅਵੇ ਦੀ ਸੱਚਾਈ ਕੀ ਹੈ?

ਕੀ ਤੇਜਸਵੀ-ਕਰਨ ਕੁੰਦਰਾ ਦਾ ਕਰ ਲਿਆ ਹੈ ਵਿਆਹ?

ਦਰਅਸਲ, ਤੇਜਸਵੀ ਅਤੇ ਕਰਨ ਨੇ ਹਾਲ ਹੀ 'ਚ ਮੁੰਬਈ 'ਚ ਇਜ਼ਰਾਇਲੀ ਕੌਂਸਲ ਜਨਰਲ ਕੋਬੀ ਸ਼ੋਸ਼ਾਨੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਇਜ਼ਰਾਇਲੀ ਕੌਂਸਲ ਜਨਰਲ ਨੇ ਇੰਸਟਾਗ੍ਰਾਮ 'ਤੇ ਦੋਵਾਂ ਦੀ ਇਕੱਠੇ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਤੇਜਸਵੀ ਨੂੰ ਕਰਨ ਦੀ ਪਤਨੀ ਲਿਖਿਆ। 

ਅਸਲ ਵਿੱਚ ਕੋਬੀ ਸ਼ੋਸ਼ਾਨੀ ਦੀ ਕੈਪਸ਼ਨ ਨੇ ਲੋਕਾਂ ਦੇ ਮਨਾਂ 'ਚ ਸਵਾਲ ਪੈਦਾ ਕਰ ਦਿੱਤਾ ਹੈ, ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ, “ਕਰਨ ਕੁੰਦਰਾ ਇੱਕ ਪਿਆਰਾ ਅਭਿਨੇਤਾ ਹੋਣ ਦੇ ਨਾਲ-ਨਾਲ ਇੱਕ ਸੱਜਣ ਪੁਰਸ਼ ਵੀ ਹੈ। ਉਨ੍ਹਾਂ ਦੀ ਪਤਨੀ ਤੇਜਸਵੀ ਪ੍ਰਕਾਸ਼ ਨੂੰ ਮਿਲ ਕੇ ਵੀ ਬਹੁਤ ਖੁਸ਼ੀ ਹੋਈ। ਇਸ ਪੋਸਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਲੋਕ ਮਹਿਸੂਸ ਕਰ ਰਹੇ ਹਨ ਕਿ ਜੋੜਾ ਪਹਿਲਾਂ ਹੀ ਵਿਆਹਿਆ ਹੋਇਆ ਹੈ।

ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਰਨ ਨੇ ਲਿਖਿਆ, ''ਸਾਨੂੰ ਆਪਣੇ ਘਰ ਬੁਲਾਉਣ ਲਈ ਧੰਨਵਾਦ! ਤੁਸੀਂ ਸਾਨੂੰ ਪਰਿਵਾਰ ਵਾਂਗ ਮਹਿਸੂਸ ਕਰਵਾਇਆ।" ਇਸ ਦੇ ਨਾਲ ਹੀ ਜਿਵੇਂ ਹੀ ਤੇਜਸਵੀ ਅਤੇ ਕਰਨ ਦੀ ਇਜ਼ਰਾਇਲੀ ਕੌਂਸਲ ਜਨਰਲ ਕੋਬੀ ਸ਼ੋਸ਼ਾਨੀ ਨਾਲ ਤਸਵੀਰ ਵਾਇਰਲ ਹੋਈ ਤਾਂ ਪ੍ਰਸ਼ੰਸਕਾਂ ਨੇ ਵੀ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪ੍ਰਸ਼ੰਸਕ ਨੇ ਲਿਖਿਆ, "ਮਿਸਟਰ ਐਂਡ ਮਿਸੇਜ਼ ਕਰਨ ਕੁੰਦਰਾ ਕੋ ਕਿਸੇ ਕੀ ਨਜ਼ਰ ਨਾ ਲੱਗੇ।" ਜਦੋਂ ਕਿ ਦੂਜੇ ਨੇ ਲਿਖਿਆ, "ਸਾਨੂੰ ਇਹ ਪਹਿਲਾਂ ਹੀ ਪਤਾ ਸੀ।" 

 ਹੋਰ ਪੜ੍ਹੋ:  Sidhu Moose Wala : ਪੁਲਿਸ ਮੁਲਾਜ਼ਮ ਵਲੋਂ ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ’ਤੇ ਪਿਤਾ ਬਲਕੌਰ ਸਿੰਘ ਨੇ ਦਿੱਤੀ ਪ੍ਰਤੀਕਿਰਿਆ,  ਟਵੀਟ ਕਰ ਮੁੱਖ ਮੰਤਰੀ ਨੂੰ ਕੀਤੀ ਇਹ ਅਪੀਲ

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰਨ ਕੁੰਦਰਾ ਨੂੰ ਆਖਰੀ ਵਾਰ ਰੀਮ ਸ਼ੇਖ ਅਤੇ ਗਸ਼ਮੀਰ ਮਹਾਜਨੀ ਦੇ ਨਾਲ 'ਤੇਰੇ ਇਸ਼ਕ ਮੈਂ ਘਾਇਲ' ਵਿੱਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਤੇਜਸਵੀ ਪ੍ਰਕਾਸ਼ ਦਾ ਸ਼ੋਅ 'ਨਾਗਿਨ 6' ਹਾਲ ਹੀ 'ਚ ਖਤਮ ਹੋਇਆ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network