ਜਗਜੀਤ ਸੰਧੂ ਨੇ ਆਪਣੇ ਪਸੰਦੀਦਾ ਕਲਾਕਾਰ ਅਮਰਿੰਦਰ ਗਿੱਲ ਦੇ ਨਾਲ ਕੀਤੀ ਮੁਲਾਕਾਤ
ਅਮਰਿੰਦਰ ਗਿੱਲ ਸੋਸ਼ਲ ਮੀਡੀਆ ‘ਤੇ ਬਹੁਤ ਹੀ ਘੱਟ ਸਰਗਰਮ ਰਹਿੰਦੇ ਹਨ । ਕਈ ਕਈ ਮਹੀਨਿਆਂ ਬਾਅਦ ਹੀ ਉਹ ਆਪਣੀ ਕੋਈ ਪੋਸਟ ਸਾਂਝੀ ਕਰਦੇ ਹਨ । ਹਰ ਕੋਈ ਉਨ੍ਹਾਂ ਦੀ ਸਾਦਗੀ ਦਾ ਦੀਵਾਨਾ ਹੈ ।
ਜਗਜੀਤ ਸੰਧੂ ਨੇ ਆਪਣੇ ਪਸੰਦੀਦਾ ਕਲਾਕਾਰ ਅਮਰਿੰਦਰ ਗਿੱਲ ਦੇ ਨਾਲ ਕੀਤੀ ਮੁਲਾਕਾਤ
ਜਗਜੀਤ ਸੰਧੂ (Jagjeet Sandhu) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਬੀਤੇ ਦਿਨੀਂ ਅਦਾਕਾਰ ਉਸ ਵੇਲੇ ਚਰਚਾ ‘ਚ ਆਇਆ ਸੀ ਜਦੋਂ ਉਸ ਦੀ ਫ਼ਿਲਮ ‘ਓਏ ਭੋਲੇ ਓਏ’ ਰਿਲੀਜ਼ ਹੋਈ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ‘ਸੁਫ਼ਨਾ’ ਫ਼ਿਲਮ ‘ਚ ਵੀ ਕੰਮ ਕੀਤਾ ਸੀ । ਜਿਸ ‘ਚ ਉਨ੍ਹਾਂ ਨੇ ਭੋਲੇ ਦਾ ਕਿਰਦਾਰ ਨਿਭਾ ਕੇ ਕਾਫੀ ਸੁਰਖੀਆਂ ਵਟੋਰੀਆਂ ਸਨ । ਹੁਣ ਉਨ੍ਹਾਂ ਨੇ ਅਮਰਿੰਦਰ ਗਿੱਲ (Amrinder Gill)ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਆਖਿਰਕਾਰ ਮਿਲ ਹੀ ਲਿਆ ਆਪਣੇ ਬਚਪਨ ਦੇ ਆਈਡਲ ਨੂੰ, ਰੀਅਲ ਫੈਨ ਮੁਮੈਂਟ’।
ਹੋਰ ਪੜ੍ਹੋ : ਈਸ਼ਾ ਦਿਓਲ ਨੇ ਕਰਵਾਈ ਲਿਪਸ ਸਰਜਰੀ, ਹੋਈ ਟ੍ਰੋਲਿੰਗ ਦਾ ਸ਼ਿਕਾਰ
ਜਗਜੀਤ ਸੰਧੂ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ । ਇਕ ਫੈਨ ਨੇ ਲਿਖਿਆ ‘ਇਸ ਨੂੰ ਮਿਲਣ ਦੇ ਲਈ ਤਾਂ ਸਾਰੀ ਦੁਨੀਆ ਤਰਸੀ ਪਈ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਇਸ ਨੂੰ ਧੋਖੇ ‘ਚ ਗਿਣਿਆ ਜਾਏਗਾ’ । ਜਦੋਂਕਿ ਇੱਕ ਹੋਰ ਨੇ ਲਿਖਿਆ ‘ਬਾਈ ਮੇਰਾ ਇਹ ਸੁਫ਼ਨਾ ਪਤਾ ਨਹੀਂ ਕਦੋਂ ਪੂਰਾ ਹੋਵੇਗਾ’।

ਇੱਕ ਹੋਰ ਜਗਜੀਤ ਸੰਧੂ ਨੂੰ ਕਿਹਾ ‘ਓ ਯਾਰ ਬਾਈ ਨੂੰ ਪੁੱਛ ਤਾਂ ਲਾ ਅਗਲਾ ਗਾਣਾ ਅਗਲੇ ਸਾਲ ਆਊਗਾ ਕਿ ਅਗਲੀ ਸਦੀ ‘ਚ ਆਊਗਾ’। ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ । ਦੱਸ ਦਈਏ ਕਿ ਅਮਰਿੰਦਰ ਗਿੱਲ ਸੋਸ਼ਲ ਮੀਡੀਆ ‘ਤੇ ਬਹੁਤ ਹੀ ਘੱਟ ਸਰਗਰਮ ਰਹਿੰਦੇ ਹਨ । ਕਈ ਕਈ ਮਹੀਨਿਆਂ ਬਾਅਦ ਹੀ ਉਹ ਆਪਣੀ ਕੋਈ ਪੋਸਟ ਸਾਂਝੀ ਕਰਦੇ ਹਨ । ਹਰ ਕੋਈ ਉਨ੍ਹਾਂ ਦੀ ਸਾਦਗੀ ਦਾ ਦੀਵਾਨਾ ਹੈ ਅਤੇ ਜਗਜੀਤ ਸੰਧੂ ਵੀ ਉਨ੍ਹਾਂ ਚੋਂ ਇੱਕ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
