ਜੈਸਮੀਨ ਸੈਂਡਲਾਸ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਾਸ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਗਾਇਕਾ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਜੈਸਮੀਨ ਸੈਂਡਲਾਸ ਦੇ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਜਲੰਧਰ ‘ਚ ਲੁਬਾਣਾ ਸਿੱਖ ਪਰਿਵਾਰ ‘ਚ ਹੋਇਆ ਸੀ ।

Reported by: PTC Punjabi Desk | Edited by: Shaminder  |  September 04th 2023 01:50 PM |  Updated: September 04th 2023 01:50 PM

ਜੈਸਮੀਨ ਸੈਂਡਲਾਸ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਾਸ (Jasmine Sandlas)  ਦਾ ਅੱਜ ਜਨਮ ਦਿਨ (Birthday)ਹੈ । ਅੱਜ ਅਸੀਂ ਤੁਹਾਨੂੰ ਗਾਇਕਾ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਜੈਸਮੀਨ ਸੈਂਡਲਾਸ ਦੇ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਜਲੰਧਰ ‘ਚ ਲੁਬਾਣਾ ਸਿੱਖ ਪਰਿਵਾਰ ‘ਚ ਹੋਇਆ ਸੀ ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਮਨਾਇਆ ਆਪਣੀ ਧੀ ਦਾ ਜਨਮ ਦਿਨ,ਤਸਵੀਰਾਂ ਕੀਤੀਆਂ ਸਾਂਝੀਆਂ

ਸਕੂਲ ਦੇ ਦਿਨਾਂ ਦੌਰਾਨ ਹੀ ਜੈਸਮੀਨ ਅਕਸਰ ਆਪਣੇ ਸਕੂਲ ‘ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ‘ਚ ਹਿੱਸਾ ਲੈਂਦੀ ਸੀ ਅਤੇ ਤੇਰਾਂ ਸਾਲ ਦੀ ਉਮਰ ‘ਚ ਉਹ ਆਪਣੇ ਪਰਿਵਾਰ ਦੇ ਨਾਲ ਕੈਲਫੋਰਨੀਆ ਚਲੀ ਗਈ ਸੀ । ਵਿਦੇਸ਼ ‘ਚ ਰਹਿਣ ਦੌਰਾਨ ਹੀ ਉਸ ਨੂੰ ਗਾਇਕੀ ਦਾ ਸ਼ੌਂਕ ਜਾਗਿਆ ਅਤੇ ਬਹੁਤ ਹੀ ਘੱਟ ਉਮਰ ‘ਚ  ਉਸ ਨੇ ਗੀਤ ਲਿਖਣਾ ਸ਼ੁਰੂ ਕਰ ਦਿੱਤਾ ਸੀ । 

ਪਹਿਲੇ ਗੀਤ ‘ਮੁਸਕਾਨ’ ਦੇ ਨਾਲ ਮਿਲੀ ਪਛਾਣ 

ਗਾਇਕਾ ਦਾ ਪਹਿਲਾ ਗੀਤ ਮੁਸਕਾਨ ਸੀ । ਇਸੇ ਗੀਤ ਦੇ ਨਾਲ ਗਾਇਕਾ ਨੂੰ ਦੁਨੀਆ ਭਰ ‘ਚ ਪਛਾਣ ਮਿਲੀ ਸੀ । ਜਿਸ ਤੋਂ ਬਾਅਦ ਜੈਸਮੀਨ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ । ਜਿਸ ‘ਚ ਬੰਬ ਜੱਟ, ਈਲੀਗਲ ਵੈਪਨ, ਸਿੱਪ ਸਿੱਪ ਸਣੇ ਕਈ ਗੀਤ ਸ਼ਾਮਿਲ ਹਨ । 

ਗੈਰੀ ਸੰਧੂ ਦੇ ਨਾਲ ਰਹੀ ਦੋਸਤੀ 

ਗਾਇਕਾ ਜੈਸਮੀਨ ਸੈਂਡਲਾਸ ਗੈਰੀ ਸੰਧੂ ਦੇ ਨਾਲ ਆਪਣੀ ਦੋਸਤੀ ਨੂੰ ਲੈ ਕੇ ਵੀ ਚਰਚਾ ‘ਚ ਰਹੀ ਹੈ। ਕਈ ਸਾਲਾਂ ਤੱਕ ਦੋਵਾਂ ਦੀ ਦੋਸਤੀ ਰਹੀ ਹੈ ਅਤੇ ਕੁਝ ਸਮਾਂ ਪਹਿਲਾਂ ਦੋਵਾਂ ਦੇ ਰਸਤੇ ਇੱਕ ਦੂਜੇ ਤੋਂ ਵੱਖ ਹੋ ਗਏ ਸਨ । ਜਿਸ ਤੋਂ ਬਾਅਦ ਜੈਸਮੀਨ ਲਗਾਤਾਰ ਲਾਈਵ ਸ਼ੋਅਸ ਦੇ ਦੌਰਾਨ ਵੀ ਗੈਰੀ ਸੰਧੂ ਬਾਰੇ ਗੱਲਬਾਤ ਕਰਦੀ ਰਹਿੰਦੀ ਹੈ ।  

 

- PTC PUNJABI


Popular Posts