ਨੀਰੂ ਬਾਜਵਾ ਨੇ ਮਨਾਇਆ ਆਪਣੀ ਧੀ ਦਾ ਜਨਮ ਦਿਨ,ਤਸਵੀਰਾਂ ਕੀਤੀਆਂ ਸਾਂਝੀਆਂ

ਨੀਰੂ ਬਾਜਵਾ ਨੇ ਬੀਤੇ ਦਿਨ ਆਪਣੀ ਧੀ ਅਨਾਇਆ ਦਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੀ ਧੀ ਦੇ ਜਨਮ ਦਿਨ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਆਪਣੀ ਧੀ ਦਾ ਜਨਮ ਦਿਨ ਬੜੇ ਹੀ ਜੋਸ਼ ਖਰੋਸ਼ ਦੇ ਨਾਲ ਮਨਾਇਆ ।

Written by  Shaminder   |  September 04th 2023 12:54 PM  |  Updated: September 04th 2023 12:55 PM

ਨੀਰੂ ਬਾਜਵਾ ਨੇ ਮਨਾਇਆ ਆਪਣੀ ਧੀ ਦਾ ਜਨਮ ਦਿਨ,ਤਸਵੀਰਾਂ ਕੀਤੀਆਂ ਸਾਂਝੀਆਂ

ਨੀਰੂ ਬਾਜਵਾ (Neeru Bajwa)ਨੇ ਬੀਤੇ ਦਿਨ ਆਪਣੀ ਧੀ ਅਨਾਇਆ ਦਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੀ ਧੀ ਦੇ ਜਨਮ ਦਿਨ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਆਪਣੀ ਧੀ ਦਾ ਜਨਮ ਦਿਨ ਬੜੇ ਹੀ ਜੋਸ਼ ਖਰੋਸ਼ ਦੇ ਨਾਲ ਮਨਾਇਆ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ‘ਤੇ ਲਿਖੀ ਕਿਤਾਬ ‘ਮੂਸੇਵਾਲਾ ਕੌਣ’ ਕੀਤੀ ਗਈ ਰਿਲੀਜ਼, ਤਸਵੀਰਾਂ ਆਈਆਂ ਸਾਹਮਣੇ, ਰਿਲੀਜ਼ ਤੋਂ ਪਹਿਲਾਂ ਪਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅਦਾਕਾਰਾ ਨੀਰੂ ਬਾਜਵਾ ਦਾ ਖੁਦ ਦਾ ਵੀ ਜਨਮ ਦਿਨ ਸੀ । 

ਨੀਰੂ ਬਾਜਵਾ ਦਾ ਵਰਕ ਫਰੰਟ

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ ‘ਬੂਹੇ ਬਾਰੀਆਂ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਫ਼ਿਲਮ ‘ਚ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਫ਼ਿਲਮ ‘ਚ ਮਲਕੀਤ ਰੌਣੀ ਵੀ ਮੁੱਖ ਭੂਮਿਕਾ ‘ਚ ਦਿਖਾਈ ਦੇਣਗੇ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣਗੇ ।

ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਤੋਂ ਕੀਤੀ ਸੀ ।ਪਰ ਬਾਲੀਵੁੱਡ ‘ਚ ਉਨ੍ਹਾਂ ਦਾ ਐਕਸਪੀਰੀਅੰਸ ਕੁਝ ਜ਼ਿਆਦਾ ਵਧੀਆ ਨਹੀਂ ਸੀ ਰਿਹਾ । ਜਿਸ ਤੋਂ ਬਾਅਦ ਉਨ੍ਹਾਂ ਨੇ ਪਾਲੀਵੁੱਡ ਦਾ ਰੁਖ ਕੀਤਾ ਅਤੇ ਅੱਜ ਕੱਲ੍ਹ ਉਹ ਜ਼ਿਆਦਾਤਰ ਪੰਜਾਬੀ ਫ਼ਿਲਮਾਂ ‘ਚ ਹੀ ਕੰਮ ਕਰਦੇ ਦਿਖਾਈ ਦਿੰਦੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network