ਰੁਬੀਨਾ ਬਾਜਵਾ ਨੇ ਆਪਣੀ ਭੈਣ ਨੀਰੂ ਬਾਜਵਾ ਦੇ ਜਨਮ ਦਿਨ ‘ਤੇ ‘ਤੇ ਦਿੱਤੀ ਵਧਾਈ , ਭੈਣ ਦੇ ਨਾਲ ਖੂਬਸੂਰਤ ਪਲਾਂ ਦਾ ਵੀਡੀਓ ਕੀਤਾ ਸਾਂਝਾ

ਅਦਾਕਾਰਾ ਨੀਰੂ ਬਾਜਵਾ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰਾ ਦੀ ਭੈਣ ਰੁਬੀਨਾ ਬਾਜਵਾ ਨੇ ਆਪਣੀ ਭੈਣ ਦੇ ਨਾਲ ਬਿਤਾਏ ਖੂਬਸੂਰਤ ਪਲਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਤਿੰਨੋਂ ਭੈਣਾਂ ਮਸਤੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।

Reported by: PTC Punjabi Desk | Edited by: Shaminder  |  August 26th 2023 12:21 PM |  Updated: August 26th 2023 12:21 PM

ਰੁਬੀਨਾ ਬਾਜਵਾ ਨੇ ਆਪਣੀ ਭੈਣ ਨੀਰੂ ਬਾਜਵਾ ਦੇ ਜਨਮ ਦਿਨ ‘ਤੇ ‘ਤੇ ਦਿੱਤੀ ਵਧਾਈ , ਭੈਣ ਦੇ ਨਾਲ ਖੂਬਸੂਰਤ ਪਲਾਂ ਦਾ ਵੀਡੀਓ ਕੀਤਾ ਸਾਂਝਾ

ਅਦਾਕਾਰਾ ਨੀਰੂ ਬਾਜਵਾ (Neeru Bajwa) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰਾ ਦੀ ਭੈਣ ਰੁਬੀਨਾ ਬਾਜਵਾ ਨੇ ਆਪਣੀ ਭੈਣ ਦੇ ਨਾਲ ਬਿਤਾਏ ਖੂਬਸੂਰਤ ਪਲਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਤਿੰਨੋਂ ਭੈਣਾਂ ਮਸਤੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਅਦਾਕਾਰਾ ਨੂੰ ਉਸ ਦੇ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ ।

ਹੋਰ ਪੜ੍ਹੋ : ਧਾਰਮਿਕ ਯਾਤਰਾ ‘ਤੇ ਹਿਮਾਂਸ਼ੀ ਖੁਰਾਣਾ, ਔਖੀਆਂ ਘਾਟੀਆਂ ਨੂੰ ਪਾਰ ਕਰਕੇ ਪਹੁੰਚੀ ਭਗਵਾਨ ਦੇ ਦਰਸ਼ਨ ਕਰਨ, ਵੀਡੀਓ ਕੀਤਾ ਸਾਂਝਾ

ਵੀਡੀਓ ਨੂੰ ਸਾਂਝਾ ਕਰਦੇ ਹੋਏ ਰੁਬੀਨਾ ਬਾਜਵਾ ਨੇ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ । ਰੁਬੀਨਾ ਨੇ ਲਿਖਿਆ ‘ਜਨਮ ਦਿਨ ਮੁਬਾਰਕ, ਨੀਰੂ ਬਾਜਵਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਸਾਡੇ ਪਸੰਦੀਦਾ ਸੰਗੀਤ ‘ਤੇ ਯਾਦਾਂ ਦੇ ਲਈ। ਇੱਕ ਦੂਜੇ ਦੇ ਨਾਲ ਇੱਕਠੇ ਖਾਣਾ, ਫੈਸ਼ਨ, ਪਿਆਰ ਅਤੇ ਪਰਿਵਾਰ ਨਾਲ ਬਿਤਾਇਆ ਸਮਾਂ ਹਮੇਸ਼ਾ ਯਾਦ ਆਉਂਦੇ ਨੇ’ । 

ਦੋਵੇਂ ਭੈਣਾਂ  ਫ਼ਿਲਮ ‘ਬੂਹੇ ਬਾਰੀਆਂ’ ‘ਚ ਆਉਣਗੀਆਂ ਨਜ਼ਰ 

ਰੁਬੀਨਾ ਬਾਜਵਾ ਅਤੇ ਨੀਰੂ ਬਾਜਵਾ ਜਲਦ ਹੀ ਇੱਕਠੀਆਂ ਫ਼ਿਲਮ ‘ਬੂਹੇ ਬਾਰੀਆਂ’ ‘ਚ ਨਜ਼ਰ ਆਉਣਗੀਆਂ । ਇਸ ਫ਼ਿਲਮ ਦਾ ਟ੍ਰੇਲਰ ਬੀਤੇ ਦਿਨੀਂ ਹੀ ਰਿਲੀਜ਼ ਹੋਇਆ ਹੈ । ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

ਹੁਣ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਰੁਬੀਨਾ ਬਾਜਵਾ ਨੇ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਸਰਗੀ, ਲਾਈਏ ਜੇ ਯਾਰੀਆਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 

 

 

- PTC PUNJABI


Popular Posts