ਨੀਰੂ ਬਾਜਵਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਬਾਲੀਵੁੱਡ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੀਰੂ ਬਾਜਵਾ ਨੇ ਕਿਉਂ ਕੀਤੀ ਬਾਲੀਵੁੱਡ ਤੋਂ ਤੌਬਾ

ਨੀਰੂ ਬਾਜਵਾ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉਨ੍ਹਾਂ ਦੀ ਭੈਣ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਵਧਾਈ ਦਿੱਤੀ ਹੈ ।

Written by  Shaminder   |  August 26th 2023 10:10 AM  |  Updated: August 26th 2023 10:10 AM

ਨੀਰੂ ਬਾਜਵਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਬਾਲੀਵੁੱਡ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੀਰੂ ਬਾਜਵਾ ਨੇ ਕਿਉਂ ਕੀਤੀ ਬਾਲੀਵੁੱਡ ਤੋਂ ਤੌਬਾ

ਨੀਰੂ ਬਾਜਵਾ (Neeru Bajwa) ਦਾ ਅੱਜ ਜਨਮ ਦਿਨ (Birthday)ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉਨ੍ਹਾਂ ਦੀ ਭੈਣ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਵਧਾਈ ਦਿੱਤੀ ਹੈ । ਨੀਰੂ ਬਾਜਵਾ ਦਾ ਅਸਲ ਨਾਮ ਅਰਸ਼ਪ੍ਰੀਤ ਕੌਰ ਬਾਜਵਾ ਹੈ । ਪਰ ਪਾਲੀਵੁੱਡ ‘ਚ ਉਹ ਨੀਰੂ ਬਾਜਵਾ ਦੇ ਨਾਂਅ ਨਾਲ ਮਸ਼ਹੂਰ ਹਨ । 

ਹੋਰ ਪੜ੍ਹੋ :‘ਰੱਖੜੀ’ ਦੇ ਤਿਉਹਾਰ ਨੂੰ ਲੈ ਕੇ ਭੈਣ ਭਰਾ ਦੇ ਰਿਸ਼ਤੇ ਨੂੰ ਬਿਆਨ ਕਰਦਾ ਹੈ ਸਰਗੀ ਮਾਨ ਦਾ ਗੀਤ, ਵੇਖੋ ਵੀਡੀਓ

ਬਾਲੀਵੁੱਡ ਤੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ 

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਬਾਲੀਵੁੱਡ ਤੋਂ ਕੀਤੀ ਸੀ ਅਤੇ ਪਰਿਵਾਰ 'ਚ ਤਿੰਨਾਂ ਭੈਣਾਂ ਚੋਂ ਉਹ ਸਭ ਤੋਂ ਵੱਡੇ ਹਨ ।ਆਪਣੀ ਕਾਮਯਾਬੀ ਪਿੱਛੇ ਉਹ ਪ੍ਰਮਾਤਮਾ ਦਾ ਸਭ ਤੋਂ ਵੱਡਾ ਹੱਥ ਮੰਨਦੇ ਹਨ।

ਹਰਭਜਨ ਮਾਨ ਤੋਂ ਲੈ ਕੇ ਗੁਰਦਾਸ ਮਾਨ,ਜਿੰਮੀ ਸ਼ੇਰਗਿੱਲ,ਦਿਲਜੀਤ ਦੋਸਾਂਝ ਸਣੇ ਕਈ ਵੱਡੇ ਅਦਾਕਾਰਾਂ ਨਾਲ ਉਨ੍ਹਾਂ ਨੇ ਕੰਮ ਕੀਤਾ ।ਗੁਰਦਾਸ ਮਾਨ ਦੀ ਉਹ ਵੱਡੀ ਫੈਨ ਹੈ ਅਤੇ ਉੁਨ੍ਹਾਂ ਨਾਲ ਕੰਮ ਕਰਨਾ ਉਨ੍ਹਾਂ ਨੂੰ ਬਹੁਤ ਪਸੰਦ ਹੈ ।   ਆਪਣੀ ਅਦਾਕਾਰੀ ਦੀ ਬਦੌਲਤ ਉਹ ਕਈ ਅਵਾਰਡ ਵੀ ਜਿੱਤ ਚੁੱਕੇ ਹਨ।ਦੱਸ ਦਈਏ ਕਿ ਕੈਨੈਡਾ ਦੀ ਜੰਮਪਲ ਨੀਰੂ ਬਾਜਵਾ ਪੰਜਾਬੀ ਪਰਿਵਾਰ ਨਾਲ ਸਬੰਧਤ ਹੈ।

ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਵਿਦੇਸ਼ ‘ਚ ਗਰੋਸਰੀ ਸਟੋਰ ‘ਤੇ ਕਰਦੀ ਸੀ ਕੰਮ 

ਉਸਦਾ ਅਸਲ ਨਾਂ ਅਰਸ਼ਪ੍ਰੀਤ ਕੌਰ ਬਾਜਵਾ ਹੈ।ਫ਼ਿਲਮ ਇੰਡਸਟਰੀ ਦਾ ਹਿੱਸਾ ਬਣਨ ਤੋਂ ਪਹਿਲਾਂ ਉਹ ਕੈਨੇਡਾ ਵਿੱਚ ਹੀ ਇਕ ਗਰੋਸਰੀ ਸਟੋਰ 'ਤੇ ਅਕਾਊਂਟੈਂਟ ਦਾ ਕੰਮ ਕਰਦੀ ਸੀ। ਕੈਨੇਡਾ ਤੋਂ ਉਹ ਮੁੰਬਈ ਬਾਲੀਵੁੱਡ ਵਿੱਚ ਕਿਸਮਤ ਅਜਮਾਉਣ ਆਈ ਸੀ। ਉਸਦੀ ਪਹਿਲੀ ਫ਼ਿਲਮ ਹੀ ਹਿੰਦੀ ਸੀ, ਪਰ ਉਸ ਨੂੰ ਬਾਲੀਵੁੱਡ ਇੰਡਸਟਰੀ ਰਾਸ ਨਹੀਂ ਆਈ ਜਿਸ ਤੋਂ ਬਾਅਦ ਉਸਨੇ ਪੰਜਾਬੀ ਸਿਨੇਮਾ ਵੱਲ ਰੁਖ ਕੀਤਾ।

ਬਾਲੀਵੁੱਡ ਤੋਂ ਕੀਤੀ ਤੌਬਾ 

ਬਾਲੀਵੁੱਡ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਅਤੇ ਹੀਰੋਇਨਾਂ ਦੇ ਨਾਲ ਬੈਕ ਡਾਂਸਰ ਦੇ ਤੌਰ ‘ਤੇ ਵੀ ਕਈ ਫ਼ਿਲਮਾਂ ‘ਚ ਨੀਰੂ ਬਾਜਵਾ ਡਾਂਸ ਕਰਦੀ ਨਜ਼ਰ ਆਈ ਸੀ । ਪਰ ਬਾਲੀਵੁੱਡ ‘ਚ ਕੁਝ ਕੌੜੇ ਅਨੁਭਵਾਂ ਕਰਕੇ ਉਸ ਨੇ ਬਾਲੀਵੁੱਡ ਫ਼ਿਲਮਾਂ ‘ਚ ਕੰਮ ਨਾ ਕਰਨ ਦਾ ਫੈਸਲਾ ਕੀਤਾ ਸੀ ਅਤੇ ਪਾਲੀਵੁੱਡ ਇੰਡਸਟਰੀ ‘ਚ ਉਸ ਦਾ ਨਾਂਅ ਹਿੱਟ ਅਦਾਕਾਰਾਂ ਦੀ ਸੂਚੀ ‘ਚ ਆਉਂਦਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network