‘ਰੱਖੜੀ’ ਦੇ ਤਿਉਹਾਰ ਨੂੰ ਲੈ ਕੇ ਭੈਣ ਭਰਾ ਦੇ ਰਿਸ਼ਤੇ ਨੂੰ ਬਿਆਨ ਕਰਦਾ ਹੈ ਸਰਗੀ ਮਾਨ ਦਾ ਗੀਤ, ਵੇਖੋ ਵੀਡੀਓ

ਰੱਖੜੀ ਦਾ ਤਿਉਹਾਰ ਕੁਝ ਦਿਨਾਂ ਬਾਅਦ ਹੀ ਆਉਣ ਵਾਲਾ ਹੈ । ਇਸ ਤਿਉਹਾਰ ਨੂੰ ਲੈ ਕੇ ਭੈਣਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਵੱਲੋਂ ਵੀ ਭੈਣ ਭਰਾ ਦੇ ਇਸ ਰਿਸ਼ਤੇ ਨੂੰ ਬਿਆਨ ਕਰਨ ਦੇ ਲਈ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਇਸ ਤੋਂ ਇਲਾਵਾ ‘ਜਿਸਮਾਂ ਤੋਂ ਪਾਰ ਦੀ ਗੱਲ ਏ’ ਫੇਮ ਗਾਇਕਾ ਸਰਗੀ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Reported by: PTC Punjabi Desk | Edited by: Shaminder  |  August 25th 2023 02:56 PM |  Updated: August 25th 2023 04:17 PM

‘ਰੱਖੜੀ’ ਦੇ ਤਿਉਹਾਰ ਨੂੰ ਲੈ ਕੇ ਭੈਣ ਭਰਾ ਦੇ ਰਿਸ਼ਤੇ ਨੂੰ ਬਿਆਨ ਕਰਦਾ ਹੈ ਸਰਗੀ ਮਾਨ ਦਾ ਗੀਤ, ਵੇਖੋ ਵੀਡੀਓ

 ਰੱਖੜੀ (Rakhri )ਦਾ ਤਿਉਹਾਰ ਕੁਝ ਦਿਨਾਂ ਬਾਅਦ ਹੀ ਆਉਣ ਵਾਲਾ ਹੈ । ਇਸ ਤਿਉਹਾਰ ਨੂੰ ਲੈ ਕੇ ਭੈਣਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਵੱਲੋਂ ਵੀ ਭੈਣ ਭਰਾ ਦੇ ਇਸ ਰਿਸ਼ਤੇ ਨੂੰ ਬਿਆਨ ਕਰਨ ਦੇ ਲਈ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਇਸ ਤੋਂ ਇਲਾਵਾ ‘ਜਿਸਮਾਂ ਤੋਂ ਪਾਰ ਦੀ ਗੱਲ ਏ’ ਫੇਮ ਗਾਇਕਾ ਸਰਗੀ ਮਾਨ (Sargi Maan) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ :  ਗਦਰ-2 ਦੇ ਮੇਕਰਸ ਦੇ ਨਾਲ ਨਾਰਾਜ਼ ਹੋਏ ਕੰਪੋਜ਼ਰ ਉੱਤਮ ਸਿੰਘ, ਕਿਹਾ 'ਮੇਰੇ ਗਾਣਿਆਂ ਨੂੰ ਮੇਰੀ ਇਜਾਜ਼ਤ ਲਏ ਬਿਨ੍ਹਾਂ ਕੀਤਾ ਗਿਆ ਰੀਕ੍ਰਿਏਟ'

ਜਿਸ ‘ਚ ਉਹ ਭੈਣ ਭਰਾ ਦੇ ਰਿਸ਼ਤੇ ਨੂੰ ਆਪਣੇ ਗੀਤ ਰਾਹੀਂ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਇਲਾਵਾ ਹੋਰ ਵੀ ਕਈ ਗਾਇਕਾਂ ਦੇ ਵੱਲੋਂ ਰੱਖੜੀ ਦੇ ਤਿਉਹਾਰ ‘ਤੇ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ।

‘ਜਿਸਮਾਂ ਤੋਂ ਪਾਰ ਦੀ ਗੱਲ ਏ’ ਦੇ ਨਾਲ ਮਿਲੀ ਸ਼ੌਹਰਤ 

ਸਰਗੀ ਮਾਨ ਦਾ ਕੁਝ ਸਮਾਂ ਪਹਿਲਾਂ ਗੀਤ ‘ਜਿਸਮਾਂ ਤੋਂ ਪਾਰ ਦੀ ਗੱਲ ਏ’ ਰਿਲੀਜ਼ ਹੋਇਆ ਸੀ ।ਇਸ ਗੀਤ ਨੇ ਸਰਗੀ ਮਾਨ ਨੂੰ ਰਾਤੋ ਰਾਤ ਸ਼ੌਹਰਤ ਦਿਵਾ ਦਿੱਤੀ ਅਤੇ ਉਸ ਦਾ ਇਹ ਵੀਡੀਓ ਵਾਇਰਲ ਹੋ ਗਿਆ ।  ਹੁਣ ਤੱਕ ਸਰਗੀ ਮਾਨ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ।  

- PTC PUNJABI


Popular Posts