ਲੰਮੇ ਸਮੇਂ ਬਾਅਦ ਆਪਣੀ ਪਤਨੀ ਦੇ ਨਾਲ ਨਜ਼ਰ ਆਏ ਜਿੰਮੀ ਸ਼ੇਰਗਿੱਲ, ਜਾਣੋ ਕਿਸ ਤਰ੍ਹਾਂ ਪ੍ਰਿਯੰਕਾ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ

ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਜਿੰਮੀ ਨੂੰ ਫ਼ਿਲਮ ‘ਮੋਹੱਬਤੇਂ’ ‘ਚ ਵੇਖਿਆ ਸੀ ਅਤੇ ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਪ੍ਰਿਯੰਕਾ ਨੇ ਦੱਸਿਆ ਸੀ ਕਿ ਇਹ ਫ਼ਿਲਮ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ ।

Reported by: PTC Punjabi Desk | Edited by: Shaminder  |  May 13th 2023 10:43 AM |  Updated: May 13th 2023 10:56 AM

ਲੰਮੇ ਸਮੇਂ ਬਾਅਦ ਆਪਣੀ ਪਤਨੀ ਦੇ ਨਾਲ ਨਜ਼ਰ ਆਏ ਜਿੰਮੀ ਸ਼ੇਰਗਿੱਲ, ਜਾਣੋ ਕਿਸ ਤਰ੍ਹਾਂ ਪ੍ਰਿਯੰਕਾ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ

ਅਦਾਕਾਰ ਜਿੰਮੀ ਸ਼ੇਰਗਿੱਲ (Jimmy Shergill) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਆਪਣੀ ਗੱਡੀ ਡਰਾਈਵ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਵੀ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਖੂਬ ਰਿਐਕਸ਼ਨ ਆ ਰਹੇ ਹਨ । 

ਹੋਰ ਪੜ੍ਹੋ : ਅਦਾਕਾਰਾ ਪ੍ਰੀਤੀ ਜ਼ਿੰਟਾ ਆਪਣੇ ਜੱਦੀ ਪਿੰਡ ‘ਚ ‘ਚੁੱਲ੍ਹੇ ‘ਤੇ ਖਾਣਾ ਬਣਾਉਂਦੀ ਆਈ ਨਜ਼ਰ, ਅਦਾਕਾਰਾ ਦਾ ਦੇਸੀ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਜਿੰਮੀ ਸ਼ੇਰਗਿੱਲ ਪੰਜਾਬੀ ਅਤੇ ਹਿੰਦੀ ਫ਼ਿਲਮਾਂ ‘ਚ ਕਰ ਚੁੱਕੇ ਹਨ ਕੰਮ 

ਜਿੰਮੀ ਸ਼ੇਰਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਪੰਜਾਬੀ ਅਤੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਹੈ ‘ਦਾਣਾ ਪਾਣੀ’, ‘ਸਾਹਿਬ ਬੀਵੀ ਔਰ ਗੈਂਗਸਟਰ’, ‘ਸ਼ਰੀਕ’, ‘ਮੋਹੱਬਤੇਂ’ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ । 1970 ‘ਚ ਜਨਮੇ ਜਿੰਮੀ ਸ਼ੇਰਗਿੱਲ ਨੇ ਆਪਣੀ ਪੜ੍ਹਾਈ ਪੰਜਾਬ ਅਤੇ ਲਖਨਊ ਤੋਂ ਕੀਤੀ ਹੈ ।

ਜਿੰਮੀ ਸ਼ੇਰਗਿੱਲ ਆਪਣੇ ਭਰਾ ਦੇ ਕਹਿਣ ‘ਤੇ ਮੁੰਬਈ ਗਏ ਅਤੇ ਉੱਥੋਂ ਰੋਸ਼ਨ ਤਨੇਜਾ ਦੇ ਇੰਸੀਚਿਊਟ ਤੋਂ ਅਦਾਕਾਰੀ ਦੇ ਗੁਰ ਸਿੱਖੇ । ਉਨ੍ਹਾਂ ਨੂੰ 1996 ‘ਚ ਫ਼ਿਲਮ ਮਾਚਿਸ ‘ਚ ਕੰਮ ਕਰਨ ਦਾ ਮੌਕਾ ਮਿਲਿਆ । 

ਇੱਕ ਵਿਆਹ ‘ਚ ਹੋਈ ਸੀ ਪਤਨੀ ਪ੍ਰਿਯੰਕਾ ਦੇ ਨਾਲ ਮੁਲਾਕਾਤ 

ਜਿੰਮੀ ਸ਼ੇਰਗਿੱਲ ਦੀ ਪ੍ਰਿਯੰਕਾ ਦੇ ਨਾਲ ਮੁਲਾਕਾਤ ਇੱਕ ਵਿਆਹ ‘ਚ ਹੋਈ ਸੀ । ਜਿਸ ਤੋਂ ਬਾਅਦ ਪ੍ਰਿਯੰਕਾ ਨੂੰ ਪਹਿਲੀ ਨਜ਼ਰ ‘ਚ ਹੀ ਜਿੰਮੀ ਦੇ ਨਾਲ ਪਿਆਰ ਹੋ ਗਿਆ ਸੀ । ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਜਿੰਮੀ ਨੂੰ ਫ਼ਿਲਮ ‘ਮੋਹੱਬਤੇਂ’ ‘ਚ ਵੇਖਿਆ ਸੀ ਅਤੇ ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਪ੍ਰਿਯੰਕਾ ਨੇ ਦੱਸਿਆ ਸੀ ਕਿ ਇਹ ਫ਼ਿਲਮ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ । ਕਿਉਂਕਿ ਇਹ ਫ਼ਿਲਮ ਵੇਖਣ ਤੋਂ ਬਾਅਦ ਹੀ ਜਿੰਮੀ ਨਾਲ ਉਸ ਨੂੰ ਪਿਆਰ ਹੋ ਗਿਆ ਸੀ । ਫਿਰ ਇੱਕ ਵਿਆਹ ‘ਚ ਦੋਵਾਂ ਦੀ ਮੁਲਾਕਾਤ ਹੋਈ ਅਤੇ ਇਸ ਮੁਲਾਕਾਤ ਦੇ ਦੌਰਾਨ ਹੀ ਦੋਨਾਂ ਦੀ ਦੋਸਤੀ ਹੋਈ। ਜੋ ਕਿ ਬਾਅਦ ‘ਚ ਵਿਆਹ ‘ਚ ਬਦਲ ਗਈ । 

 

- PTC PUNJABI


Popular Posts