ਅਦਾਕਾਰਾ ਪ੍ਰੀਤੀ ਜ਼ਿੰਟਾ ਆਪਣੇ ਜੱਦੀ ਪਿੰਡ ‘ਚ ‘ਚੁੱਲ੍ਹੇ ‘ਤੇ ਖਾਣਾ ਬਣਾਉਂਦੀ ਆਈ ਨਜ਼ਰ, ਅਦਾਕਾਰਾ ਦਾ ਦੇਸੀ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
ਅਦਾਕਾਰਾ ਆਪਣੇ ਜੱਦੀ ਘਰ ‘ਚ ਚੁੱਲ੍ਹੇ ‘ਤੇ ਖਾਣਾ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਸ ਦਾ ਇਹ ਦੇਸੀ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਪੁਰਾਣੀਆਂ ਯਾਦਾਂ ਨੂੰ ਦੁਬਾਰਾ ਜੀਓ ਅਤੇ ਨਵੀਆਂ ਬਣਾਓ’।
ਅਦਾਕਾਰਾ ਪ੍ਰੀਤੀ ਜ਼ਿੰਟਾ ਆਪਣੇ ਜੱਦੀ ਪਿੰਡ ‘ਚ ‘ਚੁੱਲ੍ਹੇ ‘ਤੇ ਖਾਣਾ ਬਣਾਉਂਦੀ ਆਈ ਨਜ਼ਰ, ਅਦਾਕਾਰਾ ਦਾ ਦੇਸੀ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
ਪ੍ਰੀਤੀ ਜ਼ਿੰਟਾ (Preity Zinta) ਇਨੀਂ ਦਿਨੀਂ ਆਪਣੇ ਜੱਦੀ ਪਿੰਡ ਪਹੁੰਚੀ ਹੋਈ ਹੈ । ਜਿਸ ਦੀਆਂ ਤਸਵੀਰਾਂ ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰ ਰਹੀ ਹੈ । ਅਦਾਕਾਰਾ ਵੱਲੋਂ ਹੁਣ ਨਵੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ । ਜਿਸ ‘ਚ ਅਦਾਕਾਰਾ ਆਪਣੇ ਜੱਦੀ ਘਰ ‘ਚ ਚੁੱਲ੍ਹੇ ‘ਤੇ ਖਾਣਾ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਸ ਦਾ ਇਹ ਦੇਸੀ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਪੁਰਾਣੀਆਂ ਯਾਦਾਂ ਨੂੰ ਦੁਬਾਰਾ ਜੀਓ ਅਤੇ ਨਵੀਆਂ ਬਣਾਓ’। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।
ਪ੍ਰੀਤੀ ਜ਼ਿੰਟਾ ਨੇ ਕਰਵਾਇਆ ਮੁੰਡਨ ਸੰਸਕਾਰ
ਦੱਸ ਦਈਏ ਕਿ ਅਦਾਕਾਰਾ ਪ੍ਰੀਤੀ ਜ਼ਿੰਟਾ ਆਪਣੇ ਬੱਚਿਆਂ ਅਤੇ ਪਤੀ ਦੇ ਨਾਲ ਹਿਮਾਚਲ ‘ਚ ਪਹੁੰਚੀ ਹੋਈ ਹੈ ਅਤੇ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੀ ਹੈ । ਬੀਤੇ ਦਿਨੀਂ ਉਹ ਮਾਤਾ ਰਾਣੀ ਦੇ ਦਰਬਾਰ ‘ਚ ਵੀ ਪਹੁੰਚੀ ਸੀ । ਜਿੱਥੇ ਉਸ ਨੇ ਆਪਣੇ ਜੁੜਵਾ ਬੱਚਿਆਂ ਦਾ ਮੁੰਡਨ ਸੰਸਕਾਰ ਕਰਵਾਇਆ ਸੀ ।

ਅਦਾਕਾਰਾ ਨੇ ਵਿਦੇਸ਼ੀ ਮੂਲ ਦੇ ਗੁਡਇਨਫ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਵਿਆਹ ਤੋਂ ਬਾਅਦ ਅਦਾਕਾਰਾ ਵਿਦੇਸ਼ ‘ਚ ਹੀ ਸੈਟਲ ਹੋ ਗਈ ਹੈ । ਪ੍ਰੀਤੀ ਜ਼ਿੰਟਾ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਵੀਰ ਜ਼ਾਰਾ, ਦਿਲ ਚਾਹਤਾ ਹੈ, ਕੋਈ ਮਿਲ ਗਿਆ, ਚੋਰੀ-ਚੋਰ, ਚੁਪਕੇ ਚੁਪਕੇ, ਸਲਾਮ ਨਮਸਤੇ ਸਣੇ ਕਈ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
