ਗਿੱਪੀ ਗਰੇਵਾਲ ਨੇ ਸਰਗੁਨ ਮਹਿਤਾ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਗਿੱਪੀ ਗਰੇਵਾਲ ਦੀ ਗੱਲ ਸੁਣ ਕੇ ਸਰਗੁਨ ਮਹਿਤਾ ਹੋ ਗਈ ਹੈਰਾਨ
ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕੈਰੀ ਆਨ ਜੱਟਾ-੩’ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਇਸ ਫ਼ਿਲਮ ਨੂੰ ਲੈ ਕੇ ਸਟਾਰ ਕਾਸਟ ਵੀ ਕਾਫੀ ਐਕਸਾਈਟਿਡ ਹੈ । ਉੱਥੇ ਹੀ ਗਿੱਪੀ ਗਰੇਵਾਲ ਨੇ ਸਰਗੁਨ ਮਹਿਤਾ, ਨਿਰਮਲ ਰਿਸ਼ੀ ਸਣੇ ਕਈ ਸਿਤਾਰਿਆਂ ਦੇ ਨਾਲ ਫਨੀ ਵੀਡੀਓਜ਼ ਬਣਾਏ ਹਨ ।
ਗਿੱਪੀ ਗਰੇਵਾਲ ਨੇ ਸਰਗੁਨ ਮਹਿਤਾ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਗਿੱਪੀ ਗਰੇਵਾਲ ਦੀ ਗੱਲ ਸੁਣ ਕੇ ਸਰਗੁਨ ਮਹਿਤਾ ਹੋ ਗਈ ਹੈਰਾਨ
ਗਿੱਪੀ ਗਰੇਵਾਲ (Gippy Grewal) ਅਤੇ ਸਰਗੁਨ ਮਹਿਤਾ (Sargun Mehta) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਇੱਕ ਦੂਜੇ ਦੇ ਨਾਲ ਹਾਸਾ ਠੱਠਾ ਕਰਦੇ ਹੋਏ ਨਜ਼ਰ ਆ ਰਹੇ ਹਨ ।

ਵੀਡੀਓ ‘ਚ ਤੁਸੀਂ ਗਿੱਪੀ ਗਰੇਵਾਲ ਨੂੰ ਸਰਗੁਨ ਮਹਿਤਾ ਵੱਲੋਂ ਇਹ ਕਹਿੰਦੇ ਹੋਏ ਸੁਣ ਸਕਦੇ ਹੋ ਕਿ ‘ਤੁਸੀਂ ਘਰ ਦਾ ਸਾਰਾ ਬੇਕਾਰ ਸਮਾਨ ਬਾਹਰ ਚੁੱਕ ਕੇ ਸੁੱਟੋ, ਜਿਸ ‘ਤੇ ਗਿੱਪੀ ਗਰੇਵਾਲ ਕਹਿੰਦੇ ਹਨ ਕਿ ਉਹ ਤਾਂ ਠੀਕ ਹੈ, ਪਰ ਤੂੰ ਕਿੱਥੇ ਜਾਏਂਗੀ’।ਗਿੱਪੀ ਗਰੇਵਾਲ ਦੀ ਇਹ ਗੱਲ ਸੁਣ ਕੇ ਸਰਗੁਨ ਮਹਿਤਾ ਹੈਰਾਨ ਰਹਿ ਜਾਂਦੀ ਹੈ।
ਹੋਰ ਪੜ੍ਹੋ : ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਕਿਊਟ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿੱਤੀ ਵਧਾਈ
ਗਿੱਪੀ ਗਰੇਵਾਲ ਨੇ ਸ਼ਿੰਦਾ ਗਰੇਵਾਲ ਦੇ ਨਾਲ ਵੀ ਸਾਂਝਾ ਕੀਤਾ ਵੀਡੀਓ
ਗਿੱਪੀ ਗਰੇਵਾਲ ਨੇ ਇਸ ਤੋਂ ਇਲਾਵਾ ਸ਼ਿੰਦਾ ਗਰੇਵਾਲ ਦੇ ਨਾਲ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਫਨੀ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਿੱਪੀ ਗਰੇਵਾਲ ਆਪਣੇ ਪੁੱਤਰ ਨੂੰ ਪੁੱਛ ਰਹੇ ਹਨ ਕਿ ਬੇਟੇ ਤੂੰ ਸਕੂਲ ‘ਚ ਲੜਦਾ ਤਾਂ ਨਹੀਂ, ਜਿਸ ‘ਤੇ ਸ਼ਿੰਦਾ ਕਹਿੰਦਾ ਹੈ ਨਹੀਂ ਪਾਪਾ। ਗਿੱਪੀ ਗਰੇਵਾਲ ਕਹਿੰਦੇ ਹਨ ਕਿ ਸਕੂਲ ਚੋਂ ਕੋਈ ਕੰਪਲੇਟ ਤਾਂ ਨਹੀਂ ਭੇਜਦੇ ਕੋਈ ।

ਜਿਸ ‘ਤੇ ਸ਼ਿੰਦਾ ਫਿਰ ਕਹਿੰਦਾ ਹੈ ਨਹੀਂ ਪਾਪਾ। ਫਿਰ ਅਦਾਕਾਰ ਕਹਿੰਦਾ ਹੈ ਕਿ ਫਿਰ ਮੇਰਾ ਪੁੱਤ ਇਨਜੁਆਏ ਕਿਵੇਂ ਕਰਦਾ ਹੈ ।ਜਿਸ ‘ਤੇ ਸ਼ਿੰਦਾ ਕਹਿੰਦਾ ਹੈ ਝੂਠ ਬੋਲ ਕੇ’। ਜਿਸ ‘ਤੇ ਗਿੱਪੀ ਗਰੇਵਾਲ ਹੈਰਾਨ ਰਹਿ ਜਾਂਦੇ ਹਨ । ਇਸ ਤੋਂ ਇਲਾਵਾ ਸ਼ਿੰਦਾ ਗਰੇਵਾਲ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਬੌਡੀ ਵਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਪਿਆਰ ਲੁਟਾ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
