ਕਰਣ ਦਿਓਲ ਦੇ ਵਿਆਹ ‘ਚ ਦਾਦੀ ਪ੍ਰਕਾਸ਼ ਕੌਰ ਇਸ ਅੰਦਾਜ਼ ‘ਚ ਆਈ ਨਜ਼ਰ, ਕਰਣ ਦਿਓਲ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਤੁਹਾਡੀਆਂ ਅਸੀਸਾਂ ਅਤੇ ਪਿਆਰ ਲਈ ਸ਼ੁਕਰੀਆ’
ਸੰਨੀ ਦਿਓਲ (Sunny Deol)ਦੇ ਬੇਟੇ ਕਰਣ ਦਿਓਲ (Karan Deol Wedding) ਦੇ ਵਿਆਹ ਅਤੇ ਰਿਸੈਪਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਹੁਣ ਅਦਾਕਾਰ ਕਰਣ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਰਿਵਾਰ ਦੇ ਨਾਲ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਕਰਣ ਦਿਓਲ ਨੇ ਲਿਖਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਤੁਹਾਡੇ ਪਿਆਰ ਅਤੇ ਅਸੀਸਾਂ ਦੇ ਲਈ ਧੰਨਵਾਦ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰਗਟ ਕਰਦੇ ਹਾਂ’।
ਹੋਰ ਪੜ੍ਹੋ : ਅੱਜ ਮਨਾਇਆ ਜਾ ਰਿਹਾ ਹੈ ਵਰਲਡ ਮਿਊਜ਼ਿਕ ਡੇਅ, ਜਾਣੋ ਕਿਸ-ਕਿਸ ਦੌਰ ਤੋਂ ਗੁਜ਼ਰਿਆ ਪੰਜਾਬੀ ਸੰਗੀਤ
ਵਿਆਹ ‘ਚ ਚਾਚੇ ਬੌਬੀ ਦਿਓਲ ਨੇ ਕੀਤਾ ਰੋਮਾਂਟਿਕ ਡਾਂਸ
ਕਰਣ ਦਿਓਲ ਦੇ ਵਿਆਹ ‘ਚ ਉਸ ਦੇ ਚਾਚੇ ਬੌਬੀ ਦਿਓਲ ਨੇ ਆਪਣੀ ਪਤਨੀ ਤਾਨੀਆ ਦੇ ਨਾਲ ਰੋਮਾਂਟਿਕ ਡਾਂਸ ਕੀਤਾ ਸੀ। ਇਸ ਤੋਂ ਇਲਾਵਾ ‘ਨਹੀਓਂ ਨਹੀਓਂ ਗੀਤ ‘ਤੇ ਵੀ ਖੂਬ ਸਮਾਂ ਬੰਨਿਆਂ ਸੀ ।
ਕਰਣ ਦਿਓਲ ਅਤੇ ਦ੍ਰਿਸ਼ਾ ਨੇ ਕਰਵਾਈ ਲਵ ਮੈਰਿਜ
ਕਰਣ ਅਤੇ ਦ੍ਰਿਸ਼ਾ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ਜਿਸ ਤੋਂ ਬਾਅਦ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝ ਗਈ ।ਦ੍ਰਿਸ਼ਾ ਅਤੇ ਕਰਣ ਪਿਛਲੇ ਛੇ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ।
ਉਸ ਦਾ ਜਨਮ ੨੫ ਫਰਵਰੀ ੧੯੯੧ ‘ਚ ਹੋਇਆ ਸੀ । ਦ੍ਰਿਸ਼ਾ ਤੋਂ ਇਲਾਵਾ ਉਨ੍ਹਾਂ ਦਾ ਇੱਕ ਭਰਾ ਵੀ ਹੈ । ਜਿਸ ਦਾ ਨਾਮ ਰੋਹਨ ਅਚਾਰੀਆ ਹੈ ।ਜਦੋਂਕਿ ਮਾਂ ਇੱਕ ਵੈਡਿੰਗ ਪਲਾਨਰ ਹੈ । ਦ੍ਰਿਸ਼ਾ ਨੇ ਆਪਣੀ ਪੜ੍ਹਾਈ ਨਿਊਯਾਰਕ ਅਤੇ ਟੋਰਾਂਟੋ ਤੋਂ ਕੀਤੀ ਹੈ ।
- PTC PUNJABI