ਕੁਲਵਿੰਦਰ ਬਿੱਲਾ ਨੇ ਸਾਂਝਾ ਕੀਤਾ ਆਪਣੀ ਬੇਬੇ ਦੇ ਨਾਲ ਵੀਡੀਓ, ਪ੍ਰਸ਼ੰਸਕਾਂ ਤੋਂ ਪੁੱਛਿਆ ਬੁਝਾਰਤ ਦਾ ਜਵਾਬ, ਕੀ ਤੁਹਾਨੂੰ ਪਤਾ ਹੈ ਇਸ ਦਾ ਸਵਾਲ

ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਕੁਲਵਿੰਦਰ ਬਿੱਲਾ ਦੀ ਬੇਬੇ ਜੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ‘ਅਨਪੜ੍ਹ ਨੇ ਵਗਾਹ ਕੇ ਮਾਰੀ ਤੇ ਪੜ੍ਹੇ ਲਿਖੇ ਨੇ ਜੇਬ ‘ਚ ਪਾ ਲਈ’। ਕੁਲਵਿੰਦਰ ਵੀਡੀਓ ‘ਚ ਕਹਿ ਰਹੇ ਹਨ ਕਿ ਪ੍ਰਸ਼ੰਸਕ ਬੇਬੇ ਦੀ ਇਸ ਬੁਝਾਰਤ ਦਾ ਜਵਾਬ ਦੇਣ ।

Written by  Shaminder   |  May 23rd 2023 11:52 AM  |  Updated: May 23rd 2023 11:52 AM

ਕੁਲਵਿੰਦਰ ਬਿੱਲਾ ਨੇ ਸਾਂਝਾ ਕੀਤਾ ਆਪਣੀ ਬੇਬੇ ਦੇ ਨਾਲ ਵੀਡੀਓ, ਪ੍ਰਸ਼ੰਸਕਾਂ ਤੋਂ ਪੁੱਛਿਆ ਬੁਝਾਰਤ ਦਾ ਜਵਾਬ, ਕੀ ਤੁਹਾਨੂੰ ਪਤਾ ਹੈ ਇਸ ਦਾ ਸਵਾਲ

ਕੁਲਵਿੰਦਰ ਬਿੱਲਾ (Kulwinder Billa) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਹੌਲੀ ਹੌਲੀ ਉਹ ਅਦਾਕਾਰੀ ਦੇ ਖੇਤਰ ‘ਚ ਆਏ ਅਤੇ ਅੱਜ ਕੱਲ੍ਹ ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰਦੇ ਦਿਖਾਈ ਦਿੰਦੇ ਹਨ । ਸੋਸ਼ਲ ਮੀਡੀਆ ‘ਤੇ ਅਕਸਰ ਕੁਲਵਿੰਦਰ ਬਿੱਲਾ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਪਰ ਹੁਣ ਉਨ੍ਹਾਂ ਨੇ ਆਪਣੀ ਬੇਬੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । 

ਹੋਰ ਪੜ੍ਹੋ : ਮਿਸ ਪੂਜਾ ਦੇ ਬੇਟੇ ਦਾ ਹੈ ਅੱਜ ਜਨਮ ਦਿਨ, ਗਾਇਕਾ ਨੇ ਪੋਸਟ ਸਾਂਝੀ ਕਰ ਦਿੱਤੀ ਪੁੱਤਰ ਨੂੰ ਵਧਾਈ

ਬੁਝਾਰਤ ਦਾ ਪੁੱਛਿਆ ਜਵਾਬ

ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਕੁਲਵਿੰਦਰ ਬਿੱਲਾ ਦੀ ਬੇਬੇ ਜੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ‘ਅਨਪੜ੍ਹ ਨੇ ਵਗਾਹ ਕੇ ਮਾਰੀ ਤੇ ਪੜ੍ਹੇ ਲਿਖੇ ਨੇ ਜੇਬ ‘ਚ ਪਾ ਲਈ’। ਕੁਲਵਿੰਦਰ ਵੀਡੀਓ ‘ਚ ਕਹਿ ਰਹੇ ਹਨ ਕਿ ਪ੍ਰਸ਼ੰਸਕ ਬੇਬੇ ਦੀ ਇਸ ਬੁਝਾਰਤ ਦਾ ਜਵਾਬ ਦੇਣ ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।ਸੋਸ਼ਲ ਮੀਡੀਆ ‘ਤੇ ਕੁਲਵਿੰਦਰ ਬਿੱਲਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । 

ਕੁਲਵਿੰਦਰ ਬਿੱਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਫ਼ਿਲਮ ‘ਚੱਲ ਜਿੰਦੀਏ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਵੀ ਮੌਕਾ ਮਿਲਿਆ ਅਤੇ ਹੁਣ ਉਹ ਫ਼ਿਲਮਾਂ ਦੇ ਖੇਤਰ ‘ਚ ਵੀ ਸਰਗਰਮ ਹਨ । ਕੁਲਵਿੰਦਰ ਬਿੱਲਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਇੱਕ ਧੀ ਦੇ ਪਿਤਾ ਹਨ ।ਉਹ ਅਕਸਰ ਆਪਣੀ ਬੇਟੀ ਸਾਂਝ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network