ਮਿਸ ਪੂਜਾ ਦੇ ਬੇਟੇ ਦਾ ਹੈ ਅੱਜ ਜਨਮ ਦਿਨ, ਗਾਇਕਾ ਨੇ ਪੋਸਟ ਸਾਂਝੀ ਕਰ ਦਿੱਤੀ ਪੁੱਤਰ ਨੂੰ ਵਧਾਈ

ਬੇਟੇ ਦੇ ਲਈ ਦੁਆਵਾਂ ਭਰੀ ਇੱਕ ਪੋਸਟ ਸਾਂਝੀ ਕਰਦੇ ਹੋਏ ਗਾਇਕਾ ਮਿਸ ਪੂਜਾ ਨੇ ਲਿਖਿਆ ਕਿ ਅੱਜ ਆ ਜੀ ਮੇਰੇ ਪਿਆਰੇ ਜਿਹੇ ਤੇ ਕਿਊਟ ਅਲਾਪ ਦਾ ਦੂਜਾ ਜਨਮ ਦਿਨ । ਵਾਹਿਗੁਰੂ ਹਮੇਸ਼ਾ ਮਿਹਰ ਰੱਖੇ, ਤੁਸੀਂ ਵੀ ਸਾਰੇ ਬਲੈਸਿੰਗ ਦਿਓ ਮੇਰੇ ਪੁੱਤ ਨੂੰ’।

Reported by: PTC Punjabi Desk | Edited by: Shaminder  |  May 23rd 2023 11:13 AM |  Updated: May 23rd 2023 11:13 AM

ਮਿਸ ਪੂਜਾ ਦੇ ਬੇਟੇ ਦਾ ਹੈ ਅੱਜ ਜਨਮ ਦਿਨ, ਗਾਇਕਾ ਨੇ ਪੋਸਟ ਸਾਂਝੀ ਕਰ ਦਿੱਤੀ ਪੁੱਤਰ ਨੂੰ ਵਧਾਈ

ਮਿਸ ਪੂਜਾ (Miss Pooja) ਨੇ ਆਪਣੇ ਬੇਟੇ ਦਾ ਜਨਮ ਦਿਨ (Son Birthday) ਸੈਲੀਬ੍ਰੇਟ ਕੀਤਾ ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਬੇਟੇ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ  ਹਨ ।ਬੇਟੇ ਦੇ ਲਈ ਦੁਆਵਾਂ ਭਰੀ ਇੱਕ ਪੋਸਟ ਸਾਂਝੀ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ਅੱਜ ਆ ਜੀ ਮੇਰੇ ਪਿਆਰੇ ਜਿਹੇ ਤੇ ਕਿਊਟ ਅਲਾਪ ਦਾ ਦੂਜਾ ਜਨਮ ਦਿਨ ।

ਵਾਹਿਗੁਰੂ ਹਮੇਸ਼ਾ ਮਿਹਰ ਰੱਖੇ, ਤੁਸੀਂ ਵੀ ਸਾਰੇ ਬਲੈਸਿੰਗ ਦਿਓ ਮੇਰੇ ਪੁੱਤ ਨੂੰ’।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਆਪਣੇ ਪਤੀ ਦੇ ਨਾਲ ਆਪਣੇ ਬੇਟੇ ਦਾ ਜਨਮਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ ।ਪ੍ਰਸ਼ੰਸਕ ਵੀ ਮਿਸ ਪੂਜਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਰਿਐਕਸ਼ਨ ਦੇ ਰਹੇ ਹਨ ।

ਮਿਸ ਪੂਜਾ ਨੇ ਦਿੱਤੇ ਕਈ ਹਿੱਟ ਗੀਤ 

ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱੱਤੇ ਹਨ । ਉਨ੍ਹਾਂ ਦੇ ਨਾਮ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਵੀ ਦਰਜ ਹੈ । ਸੋਸ਼ਲ ਮੀਡੀਆ ‘ਤੇ ਮਿਸ ਪੂਜਾ ਦੀ ਵੱਡੀ ਫੈਨ ਫਾਲੋੋਵਿੰਗ ਹੈ ।

ਮਿਸ ਪੂਜਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਆ ਰਹੀ ਹੈ । ਗਾਇਕਾ ਹੁਣ ਬਿਜਨੇਸ ਵੁਮੈਨ ਦੇ ਤੌਰ ‘ਤੇ ਵੀ ਜਲਦ ਹੀ ਮੱਲਾਂ ਮਾਰਦੀ ਹੋਈ ਨਜ਼ਰ ਆਏਗੀ । ਜਿਸ ਦਾ ਖੁਲਾਸਾ ਗਾਇਕਾ ਨੇ ਕੁਝ ਸਮਾਂ ਪਹਿਲਾਂ ਹੀ ਕੀਤਾ ਸੀ । 

- PTC PUNJABI


Popular Posts