ਬਿਸ਼ਨ ਸਿੰਘ ਬੇਦੀ ਦੇ ਅੰਤਮ ਸਸਕਾਰ ‘ਚ ਬਾਲੀਵੁੱਡ ਅਤੇ ਕ੍ਰਿਕੇਟ ਜਗਤ ਦੀਆਂ ਕਈ ਹਸਤੀਆਂ ਪਹੁੰਚੀਆਂ, ਤਸਵੀਰਾਂ ਹੋ ਰਹੀਆਂ ਵਾਇਰਲ

ਅੰਗਦ ਬੇਦੀ ਜਿਨ੍ਹਾਂ ਦੇ ਪਿਤਾ ਦਾ ਦਿਹਾਂਤ ਬੀਤੇ ਦਿਨੀਂ ਹੋ ਗਿਆ ਸੀ । ਉਨਾਂ ਦਾ ਅੰਤਿਮ ਸਸਕਾਰ ਬੀਤੇ ਦਿਨ ਕੀਤਾ ਗਿਆ । ਇਸ ਮੌਕੇ ‘ਤੇ ਬਾਲੀਵੁੱਡ ਅਤੇ ਕ੍ਰਿਕੇਟ ਜਗਤ ਦੇ ਕਈ ਉੱਘੇ ਸਿਤਾਰਿਆਂ ਨੇ ਸ਼ਰਧਾਂਜਲੀ ਭੇਂਟ ਕੀਤੀ ।

Written by  Shaminder   |  October 25th 2023 10:57 AM  |  Updated: October 25th 2023 11:11 AM

ਬਿਸ਼ਨ ਸਿੰਘ ਬੇਦੀ ਦੇ ਅੰਤਮ ਸਸਕਾਰ ‘ਚ ਬਾਲੀਵੁੱਡ ਅਤੇ ਕ੍ਰਿਕੇਟ ਜਗਤ ਦੀਆਂ ਕਈ ਹਸਤੀਆਂ ਪਹੁੰਚੀਆਂ, ਤਸਵੀਰਾਂ ਹੋ ਰਹੀਆਂ ਵਾਇਰਲ

ਅੰਗਦ ਬੇਦੀ (Angad Bedi) ਜਿਨ੍ਹਾਂ ਦੇ ਪਿਤਾ ਬਿਸ਼ਨ ਸਿੰਘ ਬੇਦੀ (Bishan Singh Bedi) ਦਾ ਦਿਹਾਂਤ ਬੀਤੇ ਦਿਨੀਂ ਹੋ ਗਿਆ ਸੀ । ਉਨਾਂ ਦਾ ਅੰਤਿਮ ਸਸਕਾਰ ਬੀਤੇ ਦਿਨ ਕੀਤਾ ਗਿਆ । ਇਸ ਮੌਕੇ ‘ਤੇ ਬਾਲੀਵੁੱਡ ਅਤੇ ਕ੍ਰਿਕੇਟ ਜਗਤ ਦੇ ਕਈ ਉੱਘੇ ਸਿਤਾਰਿਆਂ ਨੇ ਸ਼ਰਧਾਂਜਲੀ ਭੇਂਟ ਕੀਤੀ ।ਇਸ ਮੌਕੇ ਕਪਿਲ ਦੇਵ, ਸ਼ਰਮੀਲਾ ਟੈਗੋਰ ਸਣੇ ਕਈ ਹਸਤੀਆਂ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ ਅਤੇ ਸਸਕਾਰ ‘ਚ ਭਾਗ ਲਿਆ । 

ਹੋਰ ਪੜ੍ਹੋ :  ਸੁਰਜੀਤ ਭੁੱਲਰ ਦੀ ਗਾਇਕੀ ਦੀ ਇਸ ਤਰ੍ਹਾਂ ਹੋਈ ਸੀ ਸ਼ੁਰੂਆਤ, ਜਾਣੋ ਕਿਸ ਗਾਇਕ ਦੀ ਬਦੌਲਤ ਆਏ ਗਾਇਕੀ ਦੇ ਖੇਤਰ ‘ਚ

ਸੋਮਵਾਰ ਨੂੰ ਹੋਇਆ ਸੀ ਦਿਹਾਂਤ

ਬਿਸ਼ਨ ਸਿੰਘ ਬੇਦੀ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ।ਉਹ ੭੭ ਸਾਲ ਦੇ ਸਨ । ਉਨ੍ਹਾਂ ਦੇ ਦੋ ਬੱਚੇ ਹਨ ਅੰਗਦ ਬੇਦੀ ਅਤੇ ਅੰਜੂ । ਅੰਗਦ ਬੇਦੀ ਨੇ ਨੇਹਾ ਧੂਪੀਆ ਦੇ ਨਾਲ ਵਿਆਹ ਕਰਵਾਇਆ ਹੈ । ਅੰਗਦ ਬੇਦੀ ਨੇ ਆਪਣੇ ਪਿਤਾ ਦੇ ਦਿਹਾਂਤ ‘ਤੇ ਬਹੁਤ ਹੀ ਇਮੋਸ਼ਨਲ ਸੁਨੇਹਾ ਵੀ ਲਿਖਿਆ ਹੈ ।

ਜਿਸ ‘ਚ ਉਨ੍ਹਾਂ ਨੇ ਲਿਖਿਆ ‘ਅਸੀਂ ਸਦਮੇ ‘ਚ ਹਾਂ ਅਤੇ ਦੁੱਖ ਤੋਂ ਉੱਭਰ ਰਹੇ ਹਾਂ । ਸਾਨੂੰ ਇਹ ਜਾਣ ਕੇ ਇਸ ਦੁੱਖ ਚੋਂ ਉੱਭਰਨ ‘ਚ ਮਦਦ ਮਿਲਦੀ ਹੈ ਕਿ ਉਨ੍ਹਾਂ ਨੇ ਇੱਕ ਨਿਡਰ ਜੀਵਨ ਬਤੀਤ ਕੀਤਾ । ਜਿਸ ਨੇ ਕਈਆਂ ਲੋਕਾਂ ਨੂੰ ਪ੍ਰੇਰਿਤ ਕੀਤਾ ।ਇਸ ਤੋਂ ਇਲਾਵਾ ਅੰਗਦ ਬੇਦੀ ਨੇ ਇਸ ਪੋਸਟ ‘ਚ ਆਪਣੇ ਪਿਤਾ ਦੇ ਲਈ ਹੋਰ ਵੀ ਬਹੁਤ ਕੁਝ ਲਿਖਿਆ ਹੈ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network