ਨਿਮਰਤ ਖਹਿਰਾ ਦਾ ਸਾਦਗੀ ਭਰਿਆ ਅੰਦਾਜ਼ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਕੁੜੀਆਂ ਲਈ ਕਿਹਾ ‘ਆਪਣੀ ਸਿਆਣਪ ਦਾ ਪੱਲਾ ਨਾ ਛੱਡਿਓ’
ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕਾ ਦਾ ਸਾਦਗੀ ਭਰਿਆ ਅੰਦਾਜ਼ ਨਜ਼ਰ ਆ ਰਿਹਾ ਹੈ । ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ।
ਨਿਮਰਤ ਖਹਿਰਾ ਦਾ ਸਾਦਗੀ ਭਰਿਆ ਅੰਦਾਜ਼ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਕੁੜੀਆਂ ਲਈ ਕਿਹਾ ‘ਆਪਣੀ ਸਿਆਣਪ ਦਾ ਪੱਲਾ ਨਾ ਛੱਡਿਓ’
ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ (Nimrat Khaira) ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕਾ ਦਾ ਸਾਦਗੀ ਭਰਿਆ ਅੰਦਾਜ਼ ਨਜ਼ਰ ਆ ਰਿਹਾ ਹੈ । ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਮਰਤ ਖਹਿਰਾ ਸਿਰ ‘ਤੇ ਚੁੰਨੀ ਲਈ ਨਜ਼ਰ ਆ ਰਹੀ ਹੈ । ਉਸ ਨੇ ਗੁਲਾਬੀ ਫੁੱਲਾਂ ਵਾਲਾ ਪ੍ਰਿੰਟੇਡ ਸੂਟ ਪਾਇਆ ਹੋਇਆ ਹੈ ਅਤੇ ਸਿਰ ‘ਤੇ ਗੁਲਾਬੀ ਰੰਗ ਦੀ ਚੁੰਨੀ ਲਈ ਹੋੋਈ ਹੈ । ਜਿਸ ‘ਚ ਨਿਮਰਤ ਖਹਿਰਾ ਖੂਬ ਜਚ ਰਹੀ ਹੈ।
_37a53619bd3cb36d56b92c0368c00d20_1280X720.webp)
ਹੋਰ ਪੜ੍ਹੋ : ਹਰਮਨ ਮਾਨ ਪਤੀ ਹਰਭਜਨ ਦੇ ਨਾਲ ਨਿਕਲੀ ਆਉਟਿੰਗ ‘ਤੇ, ਤਸਵੀਰਾਂ ਕੀਤੀਆਂ ਸਾਂਝੀਆਂ
ਕੁੜੀਆਂ ਲਈ ਲਿਖਿਆ ਖ਼ਾਸ ਸੁਨੇਹਾ
ਗਾਇਕਾ ਨਿਮਰਤ ਖਹਿਰਾ ਨੇ ਆਪਣੀਆਂ ਇਨ੍ਹਾਂ ਤਸਵੀਰਾਂ ਦੇ ਨਾਲ ਖ਼ਾਸ ਸੁਨੇਹਾ ਵੀ ਕੁੜੀਆਂ ਲਈ ਲਿਖਿਆ ਹੈ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਸਦੀਆਂ ਦੀ ਦਲਦਲ ਚੋਂ ਨਿਕਲੋ ਸਖੀਓ, ਅੱਗੇ ਪਿਆ ਜੱਗ ਬਥੇਰਾ, ਆਪਣੀ ਸਿਆਣਪ ਦਾ ਪੱਲਾ ਨਾ ਛੱਡਿਓ…ਉਂਝ ਦੇਖੋ ਦੁਨੀਆ ਦੇ ਰੰਗ ਦਾ ਘੇਰਾ’।

ਨਿਮਰਤ ਖਹਿਰਾ ਦੇ ਇਸ ਸੁਨੇਹੇ ਤੇ ਉਸ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਨ੍ਹਾਂ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।

ਦਿਲਜੀਤ ਦੋਸਾਂਝ ਨੇ ਨਾਲ ‘ਜੋੜੀ’ ‘ਚ ਆਈ ਸੀ ਨਜ਼ਰ
ਨਿਮਰਤ ਖਹਿਰਾ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹੈ, ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਉਸ ਨੇ ਮੱਲਾਂ ਮਾਰੀਆਂ ਹਨ ।ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਜਿਸ ‘ਚ ਅਫਸਰ, ਸੌਂਕਣ ਸੌਂਕਣੇ, ਤੀਜਾ ਪੰਜਾਬ ਸਣੇ ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਨਾਲ ਆਈ ਫ਼ਿਲਮ ‘ਜੋੜੀ’ ਵੀ ਸ਼ਾਮਿਲ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
