ਗੁਆਂਢੀ ਮੁਲਕ ਵਾਲੇ ਵੀ ਹੋਏ ਨਿਮਰਤ ਖਹਿਰਾ ਦੀ ਸਾਦਗੀ ਦੇ ਫੈਨ, ਨਵੀਂ ਰੀਲ ਦੀ ਹਰ ਥਾਂ ਹੋ ਰਹੀ ਤਾਰੀਫ਼

ਆਪਣੇ ਫੈਨਸ ਲਈ ਪੰਜਾਬੀ ਕਲਾਕਾਰ ਨਿਮਰਤ ਖਹਿਰਾ ਸਮੇਂ ਸਮੇਂ ਉੱਤੇ ਪੋਸਟਾਂ ਪਾ ਕੇ ਅਪਡੇਟ ਦਿੰਦੀ ਰਹਿੰਦੀ ਹੈ। ਬੀਤੇ ਦਿਨ ਉਨ੍ਹਾਂ ਨੇ ਇੱਕ ਰੀਲ ਸ਼ੇਅਰ ਕੀਤੀ ਜਿਸ ਨੂੰ 2 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ।

Written by  Entertainment Desk   |  May 27th 2023 02:41 PM  |  Updated: May 27th 2023 03:47 PM

ਗੁਆਂਢੀ ਮੁਲਕ ਵਾਲੇ ਵੀ ਹੋਏ ਨਿਮਰਤ ਖਹਿਰਾ ਦੀ ਸਾਦਗੀ ਦੇ ਫੈਨ, ਨਵੀਂ ਰੀਲ ਦੀ ਹਰ ਥਾਂ ਹੋ ਰਹੀ ਤਾਰੀਫ਼

ਆਪਣੀ ਗਾਇਕੀ, ਅਦਾਕਾਰੀ, ਖ਼ੂਬਸੂਰਤੀ ਤੇ ਸਾਦਗੀ ਲਈ ਜਾਣੀ ਜਾਂਦੀ ਪੰਜਾਬੀ ਕਲਾਕਾਰ ਨਿਮਰਤ ਖਹਿਰਾ (Nimrat khaira) ਦੀ ਹਰ ਪੋਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਜਾਂਦੀ ਹੈ। ਬੀਤੇ ਦਿਨ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਰੀਲ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਆਪਣੀ ਸਾਦਗੀ ਤੇ ਖ਼ੂਬਸੂਰਤੀ ਨਾਲ ਸਭ ਦਾ ਦਿਲ ਜਿੱਤਦੀ ਨਜ਼ਰ ਆਈ। ਇਸ ਰੀਲ ਵਿੱਚ ਉਨ੍ਹਾਂ ਨੇ ਗੁਲਾਬੀ ਫੁੱਲਾਂ ਵਾਲਾ ਸੂਟ ਪਾਇਆ ਹੋਇਆ ਸੀ ਜੋ ਕਿ ਉਨ੍ਹਾਂ ਨੂੰ ਕਾਫ਼ੀ ਜਚ ਰਿਹਾ ਸੀ। ਇਸ ਰੀਲ ਵਿੱਚ ਫ਼ਿਲਮ 'ਵੀਰ ਜ਼ਾਰਾ' ਦਾ ਸੰਗੀਤ ਚੱਲ ਰਿਹਾ ਸੀ ਜੋ ਕਿ ਇਸ ਵੀਡੀਓ ਨੂੰ ਹੋਰ ਵੀ ਸੋਹਣਾ ਬਣਾ ਰਿਹਾ ਸੀ। ਇਸ ਵੀਡੀਓ ਵਿੱਚ ਨਿਮਰਤ ਖਹਿਰਾ ਮੁਸਕਰਾਉਂਦੇ ਹੋਏ ਨਜ਼ਰ ਆਉਂਦੇ ਹਨ। ਆਪਣੀਆਂ ਅਦਾਵਾਂ ਨਾਲ ਵਾਕਈ ਉਨ੍ਹਾਂ ਨੇ ਸਭ ਦਾ ਦਿਲ ਜਿੱਤ ਲਿਆ। 

ਗੁਆਂਢੀ ਮੁਲਕ ਤੋਂ ਵੀ ਹੋ ਰਹੀ ਤਾਰੀਫ਼

ਇਸ ਰੀਲ ਨੂੰ ਲੋਕ ਕਿੰਨਾ ਪਸੰਦ ਕਰ ਰਹੇ ਹਨ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਸ ਰੀਲ ਨੂੰ ਹੁਣ ਤਕ 2 ਲੱਕ 16 ਹਜ਼ਾਰ ਲਾਈਕ ਮਿਲ ਚੁੱਕੇ ਹਨ ਤੇ ਕਮੈਂਟ ਸੈਕਸ਼ਨ ਵਿੱਚ ਨਿਮਰਤ ਖਹਿਰਾ ਦੇ ਫੈਨ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ। ਇਸ ਕੁਮੈਂਟ ਸੈਕਸ਼ਨ ਵਿੱਚ ਪਾਕਿਸਤਾਨ ਦੀ ਇੱਕ ਮਸ਼ਹੂਰ ਯੂਟਿਊਬਰ ਤੇ ਐਂਕਰ ਅਬੀਰਾ ਖ਼ਾਨ ਨੇ ਵੀ  ਕਮੈਂਟ  ਕਰ ਕੇ ਨਿਮਰਤ ਖਹਿਰਾ ਦੀ ਤਾਰੀਫ਼ ਕੀਤੀ। 

ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਨੂੰ ਲੋਕਾਂ ਦਾ ਮਿਲ ਰਿਹਾ ਭਰਪੂਰ ਪਿਆਰ

ਤੁਹਾਨੂੰ ਦਸ ਦੇਈਏ ਕਿ ਨਿਮਰਤ ਖਹਿਰਾ ਤੇ ਦਿਲਜੀਤ ਦੁਸਾਂਝ ਦੀ ਫ਼ਿਲਮ 'ਜੋੜੀ' ਨੂੰ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਲੋਕ ਇਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਤੇ ਇਹ ਫ਼ਿਲਮ ਹੁਣ ਰਿਲੀਜ਼ ਤੋਂ ਬਾਅਦ ਚੌਥੇ ਹਫ਼ਤੇ ਵਿੱਚ ਜਾ ਰਹੀ ਹੈ। ਇਸ ਖ਼ੁਸ਼ੀ ਨੂੰ ਸਾਂਝਾ ਕਰਦੇ ਹੋਏ ਨਿਮਰਤ ਖਹਿਰਾ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਕੁਝ ਸਮਾਂ ਪਹਿਲਾਂ ਹੀ ਇੱਕ ਵੀਡੀਓ ਸ਼ੇਅਰ ਕਰ ਲੋਕਾਂ ਨੂੰ ਇਸ ਵੀਕਐਂਡ ਆਪਣੇ ਪਰਵਾਰ ਨਾਲ ਇਹ ਫ਼ਿਲਮ ਦੇਖਣ ਜਾਣ ਲਈ ਕਿਹਾ।

ਇਸ ਵੀਡੀਓ ਵਿੱਚ ਨਿਮਰਤ ਖਹਿਰਾ ਨੇ ਆਪਣੀ ਫ਼ਿਲਮ ਦਾ ਇੱਕ ਸੀਨ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਤੇ ਦਿਲਜੀਤ ਇਕੱਠੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦਸ ਦੇਈਏ ਕਿ ਨਿਮਰਤ ਖਹਿਰਾ ਨੇ ਬਾਲੀਵੁੱਡ ਦੇ ਗਾਇਕ ਅਰਮਾਨ ਮਲਿਕ ਨਾਲ ਮਿਲ ਕੇ 'ਦਿਲ ਮਲੰਗਾ' ਗੀਤ ਵੀ ਗਾਇਆ। ਇਹ ਗੀਤ ਉਨ੍ਹਾਂ ਨੇ ਐਮਟੀਵੀ ਇੰਡੀਆ ਲਈ ਗਾਇਆ ਸੀ ਤੇ ਇਸ ਨੂੰ ਵੀ ਲੋਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ।

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network