ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਨੇ ਆਪਣੀ ਧੀ ਦਾ ਰੱਖਿਆ ਨਾਂਅ, ਧੀ ਦੇ ਨਾਮ ਦਾ ਕੀਤਾ ਖੁਲਾਸਾ

ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਇੰਡਸਟਰੀ ਦੀ ਸਭ ਤੋਂ ਪਿਆਰੀ ਜੋੜੀ ਹੈ । ਇਹ ਜੋੜੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਨਾਲ ਹਰ ਇੱਕ ਦਾ ਮਨ ਮੋਹ ਲੈਂਦੀ ਹੈ । ਹਾਲ ਹੀ ਵਿੱਚ ਇਸ ਜੋੜੀ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਹੈ ।

Written by  Shaminder   |  November 16th 2023 03:09 PM  |  Updated: November 16th 2023 03:09 PM

ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਨੇ ਆਪਣੀ ਧੀ ਦਾ ਰੱਖਿਆ ਨਾਂਅ, ਧੀ ਦੇ ਨਾਮ ਦਾ ਕੀਤਾ ਖੁਲਾਸਾ

ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ (Disha Parmar) ਇੰਡਸਟਰੀ ਦੀ ਸਭ ਤੋਂ ਪਿਆਰੀ ਜੋੜੀ ਹੈ । ਇਹ ਜੋੜੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਨਾਲ ਹਰ ਇੱਕ ਦਾ ਮਨ ਮੋਹ ਲੈਂਦੀ ਹੈ । ਹਾਲ ਹੀ ਵਿੱਚ ਇਸ ਜੋੜੀ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਹੈ ।  ਹਾਲ ਹੀ ਵਿੱਚ ਇਸ ਬੱਚੀ ਦਾ ਨਾਂਅ  ਰੱਖਿਆ ਗਿਆ ਹੈ, ਜਿਸ ਨੂੰ ਲੈ ਕੇ ਬੀਤੇ ਦਿਨ ਇਸ ਜੋੜੀ ਨੇ ਆਪਣੀ ਛੋਟੀ ਰਾਜਕੁਮਾਰੀ ਲਈ ਇੱਕ ਸ਼ਾਨਦਾਰ ਨਾਮਕਰਨ ਸਮਾਰੋਹ ਦਾ ਆਯੋਜਨ ਕੀਤਾ ਹੈ । ਇਸ ਸਮਾਰੋਹ ਦੀਆਂ ਕੁਝ ਤਸਵੀਰਾਂ ਰਾਹੁਲ ਨੇ ਆਪਣੇ ਇੰਸਟਾਗ੍ਰਾਮ ਪੇਜ ਦੀ ਸਟੋਰੀ ਵਿੱਚ ਸਾਂਝੀਆਂ ਕੀਤੀਆਂ ਨੇ ।

ਹੋਰ ਪੜ੍ਹੋ :  ਇਸ ਲਾੜੇ ਦੀ ਸੋਸ਼ਲ ਮੀਡੀਆ ’ਤੇ ਹੋਈ ਚੜਾਈ, ਨਕਲੀ ਘੋੜੀ ਚੜ੍ਹ ਕੇ ਆਇਆ ਸੁਰਖੀਆਂ ’ਚ

ਇਹਨਾਂ ਤਸਵੀਰਾਂ ਵਿੱਚ ਨਾਮਕਰਨ ਸਮਾਰੋਹ ਦੀਆਂ ਰਸਮਾਂ ਦੀ ਹਰ ਝਲਕ ਨਜ਼ਰ ਆ ਜਾਂਦੀ ਹੈ । ਪਹਿਲੀ ਤਸਵੀਰ ਵਿੱਚ, ਦਿਸ਼ਾ ਨੇ ਆਪਣੀ ਬੇਟੀ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਹੋਇਆ । ਇਸ ਤਸਵਰਿ ਵਿੱਚ ਉਹ ਆਪਣੀ ਧੀ ਨਾਲ ਪੋਜ ਦਿੰਦੀ ਨਜ਼ਰ ਆ ਰਹੀ ਹੈ ।

ਇੱਕ ਹੋਰ ਤਸਵੀਰ ਵਿੱਚ ਦਿਸ਼ਾ ਅਤੇ ਰਾਹੁਲ ਆਪਣੇ ਦੋਸਤ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ । ਰਾਹੁਲ ਅਤੇ ਦਿਸ਼ਾ ਨੇ ਇਸੇ ਤਰ੍ਹਾਂ ਦੀ ਇੱਕ ਹੋਰ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਬੇਟੀ ਦੇ ਨਾਂਅ ਦਾ ਖੁਲਾਸਾ ਕੀਤਾ ਹੈ । ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, "ਸਾਡੀ ਛੋਟੀ ‘ਨਵਿਆ’ ਨੂੰ ਬਹੁਤ ਸਾਰਾ ਪਿਆਰ ਅਤੇ ਆਸ਼ੀਰਵਾਦ! ਰਾਹੁਲ ਅਤੇ ਦਿਸ਼ਾ ਨੇ ਆਪਣੀ ਬੇਟੀ ਦਾ ਨਾਂ 'ਨਵਿਆ' ਰੱਖਿਆ ਹੈ। ਇਸ ਤੋਂ ਪਹਿਲਾ ਰਾਹੁਲ ਨੇ ਆਪਣੀ ਬੇਟੀ ਦੇ ਇੱਕ ਮਹੀਨੇ ਦੀ ਹੋਣ ਤੇ ਲੋਰੀ ਗਾਈ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network