ਰਾਖੀ ਸਾਵੰਤ ਨੇ ਕਰਵਾਇਆ ਨਵਾਂ ਹੇਅਰ ਕੱਟ, ਕਿਹਾ ‘ਨਾਮ ਹੈ ਮੇਰਾ ਫਾਤਿਮਾ, ਮੈਂ ਕਰ ਦੂੰਗੀ ਸਭ ਦਾ ਖਾਤਮਾ’

ਰਾਖੀ ਸਾਵੰਤ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਜਿਸ ‘ਚ ਅਦਾਕਾਰਾ ਕਹਿ ਰਹੀ ਹੈ ਕਿ ‘ਮੇਰਾ ਨਾਮ ਹੈ ਫਾਤਿਮਾ, ਮੈਂ ਕਰ ਦੂੰਗੀ ਸਭ ਕਾ ਖਾਤਮਾ’।

Written by  Shaminder   |  September 05th 2023 03:00 PM  |  Updated: September 05th 2023 03:00 PM

ਰਾਖੀ ਸਾਵੰਤ ਨੇ ਕਰਵਾਇਆ ਨਵਾਂ ਹੇਅਰ ਕੱਟ, ਕਿਹਾ ‘ਨਾਮ ਹੈ ਮੇਰਾ ਫਾਤਿਮਾ, ਮੈਂ ਕਰ ਦੂੰਗੀ ਸਭ ਦਾ ਖਾਤਮਾ’

ਰਾਖੀ ਸਾਵੰਤ (Rakhi Sawant)ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਜਿਸ ‘ਚ ਅਦਾਕਾਰਾ ਕਹਿ ਰਹੀ ਹੈ ਕਿ ‘ਮੇਰਾ ਨਾਮ ਹੈ ਫਾਤਿਮਾ, ਮੈਂ ਕਰ ਦੂੰਗੀ ਸਭ ਕਾ ਖਾਤਮਾ’।ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਕਈ ਸੋਸ਼ਲ ਮੀਡੀਆ ਯੂਜ਼ਰਸ ਰਾਖੀ ਦਾ ਮਜ਼ਾਕ ਉਡਾ ਰਹੇ ਹਨ ਅਤੇ ਕਈ ਉਸ ਦੇ ਧਰਮ ਨੂੰ ਲੈ ਕੇ ਘੇਰ ਰਹੇ ਹਨ ।

ਹੋਰ ਪੜ੍ਹੋ   :  ਸ਼ਵਿੰਦਰ ਮਾਹਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ਤੇ ਜਾਣੋ ਕਿਵੇਂ ਫ਼ਿਲਮਾਂ ਵੇਖਣ ਦੇ ਸ਼ੌਂਕ ਨੇ ਬਣਾਇਆ ਅਦਾਕਾਰ

ਰਾਖੀ ਸਾਵੰਤ ਕਈ ਦਿਨਾਂ ਤੋਂ ਚਰਚਾ ‘ਚ 

ਰਾਖੀ ਸਾਵੰਤ ਪਿਛਲੇ ਕਈ ਦਿਨਾਂ ਤੋਂ ਚਰਚਾ ਹੈ । ਬੀਤੇ ਦਿਨੀਂ ਉਹ ਮੱਕਾ ਮਦੀਨਾ ਵੀ ਗਈ ਸੀ । ਜਿੱਥੇ ਉਹ ਖੁਦਾ ਦੀ ਦਰਗਾਹ ‘ਚ ਰੋਂਦੀ ਹੋਈ ਨਜ਼ਰ ਆਈ ਸੀ ਅਤੇ ਉਸ ਨੇ ਕਿਹਾ ਸੀ ਕਿ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਗਈ ਹੈ ।

ਜਿਸ ਤੋਂ ਬਾਅਦ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਹੈ । ਜਿਸ ‘ਚ ਉਹ ਆਪਣੇ ਨਾਮ ਨੂੰ ਲੈ ਕੇ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਪਤੀ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network