HB'Day Sara Ali Khan : ਸਾਰਾ ਅਲੀ ਖ਼ਾਨ ਨੇ ਮਾਂ ਤੇ ਭਰਾ ਨਾਲ ਮਨਾਇਆ ਜਨਮਦਿਨ, 'ਚੱਕਾਚਕ ਗਰਲ' ਨੇ ਕੇਕ ਕੱਟਿੰਗ ਦੀ ਵੀਡੀਓ ਕੀਤੀ ਸ਼ੇਅਰ
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅੱਜ ਆਪਣਾ 28 ਵਾਂ ਜਨਮਦਿਨ ਮਨਾ ਰਹੀ ਹੈ। ਸੈਫ ਅਲੀ ਖ਼ਾਨ ਦੀ ਧੀ ਸਾਰਾ ਆਪਣਾ ਜਨਮਦਿਨ ਮਾਂ ਅੰਮ੍ਰਿਤਾ ਸਿੰਘ ਤੇ ਭਰਾ ਇਬ੍ਰਾਹਿਮ ਅਲੀ ਖ਼ਾਨ ਨਾਲ ਮਨਾ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਨਵੀਂ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਬਰਥਡੇਅ ਸੈਲੀਬ੍ਰੇਸ਼ਨ ਦੀ ਝਲਕ ਵਿਖਾਈ ਹੈ।
HB'Day Sara Ali Khan : ਸਾਰਾ ਅਲੀ ਖ਼ਾਨ ਨੇ ਮਾਂ ਤੇ ਭਰਾ ਨਾਲ ਮਨਾਇਆ ਜਨਮਦਿਨ, 'ਚੱਕਾਚਕ ਗਰਲ' ਨੇ ਕੇਕ ਕੱਟਿੰਗ ਦੀ ਵੀਡੀਓ ਕੀਤੀ ਸ਼ੇਅਰ
Happy Birthday Sara Ali Khan : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅ੍ੱਜ ਆਪਣਾ 28 ਵਾਂ ਜਨਮਦਿਨ ਮਨਾ ਰਹੀ ਹੈ। ਸੈਫ ਅਲੀ ਖ਼ਾਨ ਦੀ ਧੀ ਸਾਰਾ ਆਪਣਾ ਜਨਮਦਿਨ ਮਾਂ ਅੰਮ੍ਰਿਤਾ ਸਿੰਘ ਤੇ ਭਰਾ ਇਬ੍ਰਾਹਿਮ ਅਲੀ ਖ਼ਾਨ ਨਾਲ ਮਨਾ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਨਵੀਂ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਬਰਥਡੇਅ ਸੈਲੀਬ੍ਰੇਸ਼ਨ ਦੀ ਝਲਕ ਵਿਖਾਈ ਹੈ।
ਦੱਸ ਦਈਏ ਕਿ ਅਦਾਕਾਰੀ ਦੇ ਨਾਲ-ਨਾਲ ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨਾਲ ਜੁੜੀ ਹਰ ਅਪਡੇਟ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸਾਰਾ ਅਲੀ ਖ਼ਾਨ ਨੇ ਅੱਜ ਆਪਣੇ ਜਨਮਦਿਨ ਦੇ ਮੌਕੇ 'ਤੇ ਆਪਣੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਾਰਾ ਸਾਰਾ ਅਲੀ ਖ਼ਾਨ ਆਪਣੀ ਮਾਂ ਅੰਮ੍ਰਿਤਾ ਸਿੰਘ ਅਤੇ ਭਰਾ ਇਬ੍ਰਾਹਿਮ ਅਲੀ ਖ਼ਾਨ ਨਾਲ ਮਜ਼ੇਦਾਰ ਤਰੀਕੇ ਨਾਲ ਕੇਕ ਕੱਟਦੀ ਨਜ਼ਰ ਆ ਰਹੀ ਹੈ। ਸਾਰਾ ਅਤੇ ਉਸ ਦਾ ਪਰਿਵਾਰ ਸਿੰਪਲ ਕੱਪੜਿਆਂ 'ਚ ਨਜ਼ਰ ਆ ਰਿਹਾ ਹੈ।
ਇਸ ਦੇ ਨਾਲ ਹੀ ਸਾਰਾ ਦੀ ਮਾਂ ਅਤੇ ਭਰਾ ਹੈਪੀ ਬਰਥਡੇਅ ਸਾਰਾ ਕਹਿੰਦੇ ਹੋਏ ਉਸ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਸਾਰਾ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਨਾਈਟ ਸੂਟ 'ਚ ਨਜ਼ਰ ਆ ਰਹੀ ਹੈ ਅਤੇ ਆਪਣੇ ਕੇਕ 'ਤੇ ਲੱਗੀ ਹੋਈ ਮੋਮਬੱਤੀ ਨੂੰ ਲੈ ਕੇ ਮਜ਼ਾਕੀਆ ਅੰਦਾਜ਼ 'ਚ ਪ੍ਰਤੀਕਿਰਿਆ ਦੇ ਰਹੀ ਹੈ। ਸਾਰਾ ਦੇ ਫੈਨਜ਼ ਵੀ ਉਸ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ।
ਹੋਰ ਪੜ੍ਹੋ: Happy Birthday Sara Ali Khan : ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਸਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸਾਰਾ ਨੂੰ ਆਖਰੀ ਵਾਰ ਅਭਿਨੇਤਾ ਵਿੱਕੀ ਕੌਸ਼ਲ ਨਾਲ ਫਿਲਮ ਜ਼ਰਾ ਹਟਕੇ ਜ਼ਰਾ ਬਚਕੇ ਵਿੱਚ ਦੇਖਿਆ ਗਿਆ ਸੀ। 2 ਜੂਨ ਨੂੰ ਰਿਲੀਜ਼ ਹੋਈ ਇਹ ਫ਼ਿਲਮ ਬਾਕਸ ਆਫਿਸ 'ਤੇ ਇੱਕ ਮਹੀਨੇ ਤੱਕ ਲਗਾਤਾਰ ਕਮਾਈ ਕਰ ਰਹੀ ਹੈ। ਇਸ ਫ਼ਿਲਮ ਨੇ 100 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ। ਹੁਣ ਸਾਰਾ ਜਲਦ ਹੀ ਫ਼ਿਲਮ 'ਮਰਡਰ ਮੁਬਾਰਕ' ਅਤੇ 'ਏ ਵਤਨ ਮੇਰੇ ਵਤਨ' 'ਚ ਨਜ਼ਰ ਆਉਣ ਵਾਲੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
