Happy Birthday Sara Ali Khan : ਸਾਰਾ ਅਲੀ ਖ਼ਾਨ ਅੱਜ ਮਨਾ ਰਹੀ ਹੈ ਆਪਣਾ ਜਨਮਦਿਨ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਆਪਣੀ ਕਿਊਨੈਸ ਤੇ ਚੁਲਬੁਲੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਾਲੀ ਸਾਰਾ ਅਲੀ ਖਾਨ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੀ ਹੈ। ਆਓ ਜਾਣਦੇ ਹਾਂ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ।
Happy Birthday Sara Ali Khan : ਸਾਰਾ ਅਲੀ ਖ਼ਾਨ ਅੱਜ ਮਨਾ ਰਹੀ ਹੈ ਆਪਣਾ ਜਨਮਦਿਨ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
Happy Birthday Sara Ali Khan : ਬਾਲੀਵੁੱਡ ਦੀ 'ਚਕਾਚਕ ਗਰਲ' ਸਾਰਾ ਅਲੀ ਖ਼ਾਨ ਆਪਣੀ ਜ਼ਿੰਦਗੀ ਨੂੰ ਸ਼ਾਨਦਾਰ ਅੰਦਾਜ਼ 'ਚ ਬਤੀਤ ਕਰਨ ਲਈ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ। ਸਾਰਾ ਅਲੀ ਖ਼ਾਨ ਉਨ੍ਹਾਂ ਅਭਿਨੇਤਰੀਆਂ 'ਚ ਟਾਪ 'ਤੇ ਹੈ ਜੋ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਐਕਟਿਵ ਰਹਿੰਦੀਆਂ ਹਨ। ਅੱਜ ਸਾਰਾ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ।
ਆਪਣੀ ਕਿਊਨੈਸ ਤੇ ਚੁਲਬੁਲੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਾਲੀ ਸਾਰਾ ਅਲੀ ਖਾਨ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਦਾ ਜਨਮ 12 ਅਗਸਤ 1995 ਨੂੰ ਹੋਇਆ ਸੀ। ਸਾਰਾ ਅਭਿਨੇਤਾ ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਹੈ। ਅਭਿਨੇਤਰੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫਿਲਮ 'ਕੇਦਾਰਨਾਥ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਅਭਿਨੇਤਰੀ ਨੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ।
ਸਾਰਾ ਨੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਟ੍ਰੈਵਲ ਕਰਨਾ, ਖਾਣਾ ਤੇ ਧਾਰਮਿਕ ਸਥਾਨਾਂ 'ਤੇ ਜਾਣਾ, ਬਹੁਤ ਪਸੰਦ ਹੈ। ਇਸ ਲਿਹਾਜ਼ ਨਾਲ ਫਿਲਮ 'ਕੇਦਾਰਨਾਥ' ਉਸ ਲਈ ਬਹੁਤ ਖਾਸ ਸੀ। ਇਸ ਤੋਂ ਬਾਅਦ ਸਾਰਾ ਨੂੰ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਫਿਲਮ 'ਸਿੰਬਾ' 'ਚ ਕਾਸਟ ਕੀਤਾ। ਸਾਰਾ ਦੀ ਇਹ ਫਿਲਮ ਵੀ ਕਾਫੀ ਹਿੱਟ ਰਹੀ ਸੀ। ਹਾਲਾਂਕਿ ਅਦਾਕਾਰਾ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹੀ ਹੈ।
ਸਾਰਾ ਦਾ ਨਾਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜਿਆ ਹੈ। ਖਬਰਾਂ ਮੁਤਾਬਕ ਫਿਲਮ 'ਕੇਦਾਰਨਾਥ' ਦੀ ਸ਼ੂਟਿੰਗ ਦੌਰਾਨ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਹਾਲਾਂਕਿ ਦੋਵਾਂ ਨੇ ਇਸ ਗੱਲ ਨੂੰ ਜਨਤਕ ਤੌਰ 'ਤੇ ਸਵੀਕਾਰ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਸਾਰਾ ਦਾ ਨਾਂ ਫਿਲਮ 'ਲਵ ਆਜ ਕਲ' 'ਚ ਉਨ੍ਹਾਂ ਦੇ ਕੋ-ਸਟਾਰ ਕਾਰਤਿਕ ਆਰੀਅਨ ਨਾਲ ਵੀ ਜੁੜਿਆ ਸੀ। ਇਨ੍ਹਾਂ 'ਚੋਂ ਸਭ ਤੋਂ ਮਸ਼ਹੂਰ ਸਾਰਾ ਅਤੇ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਦਾ ਅਫੇਅਰ ਦੀ ਚਰਚਾ ਸੀ। ਅੱਜ ਵੀ ਲੋਕ ਅਦਾਕਾਰਾ ਦਾ ਨਾਂ ਸ਼ੁਭਮਨ ਗਿੱਲ ਨਾਲ ਜੋੜਦੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
