ਅਦਾਕਾਰਾ ਸਰਗੁਨ ਮਹਿਤਾ ਦੀ ਚਾਚੀ ਜੀ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਭਾਵੁਕ ਪੋਸਟ ਕੀਤੀ ਸਾਂਝੀ

ਸਰਗੁਨ ਮਹਿਤਾ ਦੀ ਚਾਚੀ ਜੀ ਦਾ ਦਿਹਾਂਤ ਹੋ ਗਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਭਾਵੁਕ ਕੈਪਸ਼ਨ ਵੀ ਆਪਣੀ ਚਾਚੀ ਦੇ ਲਈ ਲਿਖਿਆ ਹੈ ।

Reported by: PTC Punjabi Desk | Edited by: Shaminder  |  August 04th 2023 12:23 PM |  Updated: August 04th 2023 12:23 PM

ਅਦਾਕਾਰਾ ਸਰਗੁਨ ਮਹਿਤਾ ਦੀ ਚਾਚੀ ਜੀ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਭਾਵੁਕ ਪੋਸਟ ਕੀਤੀ ਸਾਂਝੀ

ਸਰਗੁਨ ਮਹਿਤਾ (Sargun Mehta) ਦੀ ਚਾਚੀ ਜੀ ਦਾ ਦਿਹਾਂਤ ਹੋ ਗਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਭਾਵੁਕ ਕੈਪਸ਼ਨ ਵੀ ਆਪਣੀ ਚਾਚੀ ਦੇ ਲਈ ਲਿਖਿਆ ਹੈ । ਅਦਾਕਾਰਾ ਨੇ ਲਿਖਿਆ ‘ਸਵਰਗ ਹੋਰ ਅਮੀਰ ਹੋ ਗਿਆ ਚਾਚੀ ਜੀ, ਤੁਹਾਨੂੰ ਨਿੱਘ, ਦਿਆਲਤਾ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।ਮੈਂ ਤੁਹਾਡੇ ਨਾਲ ਨੱਚਣਾ ਮਿਸ ਕਰਾਂਗੀ। ਤੁਹਾਡੇ ਅਗਲੀ ਯਾਤਰਾ ਲਈ ਅਰਦਾਸ ਕਰਦੀ ਹਾਂ, ਰੈਸਟ ਇਨ ਪੀਸ’। 

ਹੋਰ ਪੜ੍ਹੋ : ਰਣਜੀਤ ਬਾਵਾ ਦਾ ਨਵਾਂ ਗੀਤ ‘ਪੰਜਾਬ ਵਰਗੀ’ ਰਿਲੀਜ਼, ਫੀਚਰਿੰਗ ‘ਚ ਨੀਰੂ ਬਾਜਵਾ ਆਏ ਨਜ਼ਰ

ਅਦਾਕਾਰਾ ਦੀ ਪੋਸਟ ‘ਤੇ ਫੈਨਸ ਨੇ ਦਿੱਤੇ ਰਿਐਕਸ਼ਨ

ਅਦਾਕਾਰਾ ਸਰਗੁਨ ਮਹਿਤਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਵੱਲੋਂ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ । ਫੈਨਸ ਵੀ ਅਦਾਕਾਰਾ ਦੀ ਚਾਚੀ ਦੇ ਦਿਹਾਂਤ ‘ਤੇ ਸੋਗ ਜਤਾਉਂਦੇ ਨਜ਼ਰ ਆਏ । ਇਸ ਦੇ ਨਾਲ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਦੁੱਖ ਜਤਾਇਆ ਹੈ । 

ਸਰਗੁਨ ਮਹਿਤਾ ਦਾ ਵਰਕ ਫਰੰਟ 

ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ ‘ਚ ‘ਅੰਗਰੇਜ’, ‘ਲਾਹੌਰੀਏ’, ‘ਸੌਂਕਣ ਸੌਂਕਣੇ’, ‘ਕਿਸਮਤ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਨੇ ਟੀਵੀ ਸੀਰੀਅਲ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ।

ਜਿਸ ਤੋਂ ਬਾਅਦ ਉਸ ਨੇ ਪੰਜਾਬੀ ਇੰਡਸਟਰੀ ‘ਚ ਫ਼ਿਲਮਾਂ ਕੀਤੀਆਂ । ਰਵੀ ਦੁਬੇ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਇਸ ਟੀਵੀ ਸ਼ੋਅ ਦੇ ਦੌਰਾਨ ਹੀ ਹੋਈ ਸੀ । 

- PTC PUNJABI


Popular Posts