ਰਣਜੀਤ ਬਾਵਾ ਦੇ ਨਵੇਂ ਗੀਤ ‘ਨੀ ਮਿੱਟੀਏ’ ਦੀ ਸਤਿੰਦਰ ਸੱਤੀ ਨੇ ਕੀਤੀ ਤਾਰੀਫ, ਕਿਹਾ ‘ਸ਼ਿਵ ਦੀ ਦੁਆ ਲੱਗੀ ਏ ਬਾਵੇ ਨੂੰ’
ਸਤਿੰਦਰ ਸੱਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਜ਼ਿੰਦਗੀ ਦਾ ਸੱਚ - ਮੁੰਡੇ ਨੇ ਕਮਾਲ ਕਰ ਦਿੱਤੀ ! ਸ਼ਿਵ ਦੀ ਦੁਆ ਲੱਗੀ ਏ ਬਾਵੇ ਨੂੰ’।
ਰਣਜੀਤ ਬਾਵਾ ਦੇ ਨਵੇਂ ਗੀਤ ‘ਨੀ ਮਿੱਟੀਏ’ ਦੀ ਸਤਿੰਦਰ ਸੱਤੀ ਨੇ ਕੀਤੀ ਤਾਰੀਫ, ਕਿਹਾ ‘ਸ਼ਿਵ ਦੀ ਦੁਆ ਲੱਗੀ ਏ ਬਾਵੇ ਨੂੰ’
ਰਣਜੀਤ ਬਾਵਾ (Ranjit Bawa) ਦਾ ਨਵਾਂ ਗੀਤ ‘ਨੀ ਮਿੱਟੀਏ’ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਰਣਜੀਤ ਬਾਵਾ ਨੇ ਇਨਸਾਨ ਦੇ ਜਨਮ ਤੋਂ ਲੈ ਕੇ ਉਸ ਦੇ ਅੰਤਿਮ ਪਲਾਂ ਤੱਕ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇਨਸਾਨ ਦਾ ਜਨਮ ਹੁੰਦਾ ਹੈ ਅਤੇ ਪੰਜ ਤੱਤਾਂ ਦਾ ਬਣਿਆ ਹੋਇਆ ਇਨਸਾਨ ਆਖਿਰ ਮਿੱਟੀ ‘ਚ ਹੀ ਮਿਲ ਜਾਂਦਾ ਹੈ । ਇਹ ਗੀਤ ਜਿੱਥੇ ਫੈਨਸ ਨੂੰ ਪਸੰਦ ਆ ਰਿਹਾ ਹੈ, ਉੱਥੇ ਹੀ ਅਦਾਕਾਰਾ ਸਤਿੰਦਰ ਸੱਤੀ ਨੇ ਵੀ ਰਣਜੀਤ ਬਾਵਾ ਦੇ ਇਸ ਨਵੇਂ ਗੀਤ ਦੀ ਤਾਰੀਫ ਕੀਤੀ ਹੈ ।
ਹੋਰ ਪੜ੍ਹੋ : ‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ ‘ਚ ਬਿਲੁਕਲ ਨਵੀਂ ਲੁੱਕ ‘ਚ ਨਜ਼ਰ ਆਉਣਗੇ ਅਨੀਤਾ ਦੇਵਗਨ
ਸਤਿੰਦਰ ਸੱਤੀ ਨੇ ਕਿਹਾ ‘ਸ਼ਿਵ ਦੀ ਦੁਆ ਲੱਗੀ ਬਾਵੇ ਨੂੰ’
ਸਤਿੰਦਰ ਸੱਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਜ਼ਿੰਦਗੀ ਦਾ ਸੱਚ - ਮੁੰਡੇ ਨੇ ਕਮਾਲ ਕਰ ਦਿੱਤੀ ! ਸ਼ਿਵ ਦੀ ਦੁਆ ਲੱਗੀ ਏ ਬਾਵੇ ਨੂੰ’।

ਸਤਿੰਦਰ ਸੱਤੀ ਤੋਂ ਇਲਾਵਾ ਰਣਜੀਤ ਬਾਵਾ ਦੇ ਫੈਨਸ ਨੇ ਵੀ ਸਤਿੰਦਰ ਸੱਤੀ ਦੀ ਇਸ ਪੋਸਟ ‘ਤੇ ਕਮੈਂਟਸ ਕੀਤੇ ਹਨ । ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਹੈ । ਗੀਤਾਂ ਤੋਂ ਇਲਾਵਾ ਰਣਜੀਤ ਬਾਵਾ ਨੇ ਕਈ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ ।

ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਹੁਣ ਤੱਕ ਉਹਨਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
