‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ ‘ਚ ਬਿਲੁਕਲ ਨਵੀਂ ਲੁੱਕ ‘ਚ ਨਜ਼ਰ ਆਉਣਗੇ ਅਨੀਤਾ ਦੇਵਗਨ

ਜਸਵਿੰਦਰ ਭੱਲਾ ਅਤੇ ਅਨੀਤਾ ਦੇਵਗਨ ਦੀ ਜੋੜੀ ਇੱਕ ਵਾਰ ਮੁੜ ਤੋਂ ਧਮਾਲ ਮਚਾਉਣ ਜਾ ਰਹੀ ਹੈ । ਜੀ ਹਾਂ ਅਦਾਕਾਰਾ ਅਨੀਤਾ ਦੇਵਗਨ ‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ ‘ਚ ਜਸਵਿੰਦਰ ਭੱਲਾ ਦੇ ਨਾਲ ਖੂਬ ਹਸਾਏਗੀ । ਇਸ ਫ਼ਿਲਮ ‘ਚ ਉਨ੍ਹਾਂ ਦਾ ਨਵਾਂ ਲੁੱਕ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ ।

Written by  Shaminder   |  July 20th 2023 04:45 PM  |  Updated: July 20th 2023 04:45 PM

‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ ‘ਚ ਬਿਲੁਕਲ ਨਵੀਂ ਲੁੱਕ ‘ਚ ਨਜ਼ਰ ਆਉਣਗੇ ਅਨੀਤਾ ਦੇਵਗਨ

ਜਸਵਿੰਦਰ ਭੱਲਾ ਅਤੇ ਅਨੀਤਾ ਦੇਵਗਨ (Anita Devgan) ਦੀ ਜੋੜੀ ਇੱਕ ਵਾਰ ਮੁੜ ਤੋਂ ਧਮਾਲ ਮਚਾਉਣ ਜਾ ਰਹੀ ਹੈ । ਜੀ ਹਾਂ ਅਦਾਕਾਰਾ ਅਨੀਤਾ ਦੇਵਗਨ ‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ ‘ਚ ਜਸਵਿੰਦਰ ਭੱਲਾ ਦੇ ਨਾਲ ਖੂਬ ਹਸਾਏਗੀ । ਇਸ ਫ਼ਿਲਮ ‘ਚ ਉਨ੍ਹਾਂ ਦਾ ਨਵਾਂ ਲੁੱਕ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ  ।ਅਦਾਕਾਰਾ ਬੌਬ ਕੱਟ ‘ਚ ਨਜ਼ਰ ਆ ਰਹੀ ਹੈ ਅਦਾਕਾਰਾ ਦਾ ਇਹ ਨਵਾਂ ਲੁੱਕ ਵੇਖ ਕੇ ਦਰਸ਼ਕ ਹੈਰਾਨ ਹਨ ਅਤੇ ਅਦਾਕਾਰਾ ਦੇ ਇਸ ਨਵੇਂ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ । 

ਹੋਰ ਪੜ੍ਹੋ  : ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਕੋਈ ਸੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਇਸ ਤੋਂ ਪਹਿਲਾਂ ਕਈ ਫ਼ਿਲਮਾਂ ‘ਚ ਇੱਕਠੇ ਆ ਚੁੱਕੇ ਹਨ ਨਜ਼ਰ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਨੀਤਾ ਦੇਵਗਨ ਅਤੇ ਜਸਵਿੰਦਰ ਭੱਲਾ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਚੁੱਕੇ ਹਨ । ਅਨੀਤਾ ਦੇਵਗਨ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਹੋਣ ਜਾਂ ਫਿਰ ਨੈਗੇਟਿਵ ਕਿਰਦਾਰ ਹੋਣ ।

ਜਸਵਿੰਦਰ ਭੱਲਾ ਪੰਜਾਬੀ ਇੰਡਸਟਰੀ ਦੇ ਅਜਿਹੇ ਕਲਾਕਾਰ ਹਨ ਜੋ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਤੋਂ ਬਗੈਰ ਕੋਈ ਵੀ ਫ਼ਿਲਮ ਅਧੂਰੀ ਜਾਪਦੀ ਹੈ ।

ਫ਼ਿਲਮ ‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ ‘ਚ ਅਨੀਤਾ ਦੇਵਗਨ ਅਤੇ ਜਸਵਿੰਦਰ ਭੱਲਾ ਤੋਂ ਇਲਾਵਾ ਉਨ੍ਹਾਂ ਦਾ ਬੇਟਾ ਅਤੇ ਅਦਾਕਾਰ ਪੁਖਰਾਜ ਭੱਲਾ, ਉਪਾਸਨਾ ਸਿੰਘ, ਯੋਗਰਾਜ ਸਿੰਘ ਸਣੇ ਕਈ ਕਲਾਕਾਰ ਤੁਹਾਡਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network