ਸ਼ਿਖਰ ਧਵਨ ਨੇ ਸਰਦਾਰੀ ਲੁੱਕ ‘ਚ ਭੰਗੜਾ ਪਾ ਕੇ ਕਰਵਾਈ ਅੱਤ, ਕ੍ਰਿਕੇਟਰ ਅਰਸ਼ਦੀਪ ਅਤੇ ਗਾਇਕ ਸ਼ੁਭ ਵੀ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਸ਼ਿਖਰ ਧਵਨ ਇਨ੍ਹੀਂ ਦਿਨੀਂ ਪੰਜਾਬੀ ਗੀਤਾਂ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਜਾਂਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਗਾਇਕ ਸ਼ੁਭ ਅਤੇ ਕ੍ਰਿਕੇਟਰ ਅਰਸ਼ਦੀਪ ਦੇ ਨਾਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ ।
ਸ਼ਿਖਰ ਧਵਨ ਨੇ ਸਰਦਾਰੀ ਲੁੱਕ ‘ਚ ਭੰਗੜਾ ਪਾ ਕੇ ਕਰਵਾਈ ਅੱਤ, ਕ੍ਰਿਕੇਟਰ ਅਰਸ਼ਦੀਪ ਅਤੇ ਗਾਇਕ ਸ਼ੁਭ ਵੀ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਸ਼ਿਖਰ ਧਵਨ (Shikhar Dhawan) ਇਨ੍ਹੀਂ ਦਿਨੀਂ ਪੰਜਾਬੀ ਗੀਤਾਂ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਜਾਂਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ (Video Viral)ਹੋ ਰਿਹਾ ਹੈ । ਜਿਸ ‘ਚ ਉਹ ਗਾਇਕ ਸ਼ੁਭ ਅਤੇ ਕ੍ਰਿਕੇਟਰ ਅਰਸ਼ਦੀਪ ਦੇ ਨਾਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਗੁਰਦਾਸ ਮਾਨ ਦਾ ਪਸੰਦੀਦਾ ਹੈ ਇਹ ਗੀਤ, ‘ਛੱਲਾ’ ਗੀਤ ਲਈ ਪਟਿਆਲਾ ਸਥਿਤ ਮਸੀਤ ‘ਚ ਕਰਦੇ ਹੁੰਦੇ ਸੀ ਰਿਆਜ਼
ਸਿੱਧੂ ਮੂਸੇਵਾਲਾ ਦੇ ਗੀਤ ‘ਡੋਗਰ’ ‘ਤੇ ਕੀਤਾ ਡਾਂਸ
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ੁਰੂਆਤ ‘ਚ ਸਿੱਧੂ ਮੂਸੇਵਾਲਾ ਦਾ ਗੀਤ ‘ਡੋਗਰ’ ਚੱਲ ਰਿਹਾ ਹੈ । ਜਿਸ ‘ਤੇ ਅਰਸ਼ਦੀਪ ਅਤੇ ਸ਼ੁਭ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ ।ਜਿਸ ਤੋਂ ਬਾਅਦ ਸ਼ਿਖਰ ਧਵਨ ਵੀ ਪੰਜਾਬੀ ਗੀਤ ‘ਤੇ ਭੰਗੜੇ ਦਾ ਜਲਵਾ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।
_ddbefc3e6512326b3f565c92c668c1ab_1280X720.webp)
ਇਸ ਦੇ ਨਾਲ ਹੀ ਤਿੰਨੇ ਜਣੇ ਸਿੱਧੂ ਮੂਸੇਵਾਲਾ ਦੇ ਸਟਾਈਲ ‘ਚ ਪੱਟ ‘ਤੇ ਥਾਪੀ ਮਾਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਿਖਰ ਧਵਨ ਅਕਸਰ ਪੰਜਾਬੀ ਗੀਤਾਂ ‘ਤੇ ਮਸਤੀ ਕਰਦੇ ਹੋਏ ਦਿਖਾਈ ਦਿੰਦੇ ਹਨ । ਬੀਤੇ ਦਿਨੀਂ ਵੀ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ।ਜਿਸ ‘ਚ ਉਹ ਕਮਲ ਖ਼ਾਨ, ਜਸਬੀਰ ਜੱਸੀ ਅਤੇ ਅਲਾਪ ਸਿਕੰਦਰ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦਿੱਤੇ ਸਨ ।

ਪ੍ਰਸ਼ੰਸਕਾਂ ਨੇ ਵੀ ਦਿੱਤੇ ਰਿਐਕਸ਼ਨ
ਸ਼ਿਖਰ ਧਵਨ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
