ਗਾਇਕ ਬਿਲਾਲ ਸਈਅਦ ਨੇ ਸੁਨੰਦਾ ਸ਼ਰਮਾ ਨੂੰ ਖੁਆਏ ਗੋਲ ਗੱਪੇ, ਵੇਖੋ ਵੀਡੀਓ

ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਬਿਲਾਲ ਸਈਅਦ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਗੋਲ ਗੱਪੇ ਖਾ ਰਹੀ ਹੈ ।

Reported by: PTC Punjabi Desk | Edited by: Shaminder  |  August 15th 2023 02:07 PM |  Updated: August 15th 2023 02:07 PM

ਗਾਇਕ ਬਿਲਾਲ ਸਈਅਦ ਨੇ ਸੁਨੰਦਾ ਸ਼ਰਮਾ ਨੂੰ ਖੁਆਏ ਗੋਲ ਗੱਪੇ, ਵੇਖੋ ਵੀਡੀਓ

ਗਾਇਕਾ ਸੁਨੰਦਾ ਸ਼ਰਮਾ (Sunanda Sharma ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਬਿਲਾਲ ਸਈਅਦ ਦੇ ਨਾਲ ਨਜ਼ਰ ਆ ਰਹੀ ਹੈ  ਅਤੇ  ਗੋਲ ਗੱਪੇ ਖਾ ਰਹੀ ਹੈ  । ਬਿਲਾਲ ਸਈਅਦ ਇਹ ਗੋਲ ਗੱਪੇ ਖ਼ਾਸ ਤੌਰ ‘ਤੇ ਸੁਨੰਦਾ ਸ਼ਰਮਾ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਆਏ ਸਨ ।

ਹੋਰ ਪੜ੍ਹੋ :  ਸ਼ਰਲਿਨ ਚੋਪੜਾ ਅਤੇ ਨਿਸ਼ਾ ਬਾਨੋ ਨੇ ਆਜ਼ਾਦੀ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ

ਸੁਨੰਦਾ ਸ਼ਰਮਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇੱਕ ਤਾਂ ਗੋਲ ਗੱਪੇ ‘ਤੇ ਉੱਤੋਂ ਬਿਲਾਲ ਜੀ ਲੈ ਕੇ ਆਏ, ਉਹ ਵੀ ਫਤਿਹਗੜ੍ਹ ਸਾਹਿਬ ਤੋਂ, ਖੁਆ ਵੀ ਆਪ ਰਹੇ ਹੋਣ ਤਾਂ ਕਯਾ ਬਾਤ ਹੈ ਬਾਦਸ਼ਾਹੋ, ਇਸ ਮੂਮੈਂਟ ਤੇ ਤੁਹਾਨੂੰ ‘ਉੱਡਦੀ ਫਿਰਾਂ’ ਦੀ ਕਿਹੜੀ ਲਾਈਨ ਯਾਦ ਆਉਂਦੀ ਏ’।ਦੱਸ ਦਈਏ ਕਿ ਹਾਲ ਹੀ ‘ਚ ਦੋਵਾਂ ਗਾਇਕਾਂ ਦਾ ਗੀਤ ਆਇਆ ਹੈ ਜਿਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ।  

ਸੁਨੰਦਾ ਸ਼ਰਮਾ ਨੇ ਦਿੱਤੇ ਕਈ ਹਿੱਟ ਗੀਤ 

ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ‘ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ’, ‘ਚੋਰੀ ਚੋਰੀ ਤੱਕਣਾ ਪਿਆ’, ‘ਸੈਂਡਲ’ ਸਣੇ ਕਈ ਹਿੱਟ ਗੀਤ ਦਿੱਤੇ ਹਨ ।

ਜਲਦ ਹੀ ਸੁਨੰਦਾ ਸ਼ਰਮਾ ਫ਼ਿਲਮ ‘ਰਜਨੀ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦਿੱਤੀ ਸੀ । 

- PTC PUNJABI


Popular Posts