ਟੀਵੀ ਅਦਾਕਾਰਾ ਮੁਕਤੀ ਮੋਹਨ ਨੇ ਅਦਾਕਾਰ ਕੁਨਾਲ ਠਾਕੁਰ ਦੇ ਨਾਲ ਕਰਵਾਇਆ ਵਿਆਹ, ਵੇਖੋ ਵਿਆਹ ਦੀਆਂ ਖੂਬਸੂਰਤ ਤਸਵੀਰਾਂ

ਟੀਵੀ ਅਦਾਕਾਰਾ ਮੁਕਤੀ ਮੋਹਨ ਨੇ ਕੁਨਾਲ ਠਾਕੁਰ ਦੇ ਨਾਲ ਵਿਆਹ ਕਰਵਾ ਲਿਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Written by  Shaminder   |  December 11th 2023 11:32 AM  |  Updated: December 11th 2023 11:34 AM

ਟੀਵੀ ਅਦਾਕਾਰਾ ਮੁਕਤੀ ਮੋਹਨ ਨੇ ਅਦਾਕਾਰ ਕੁਨਾਲ ਠਾਕੁਰ ਦੇ ਨਾਲ ਕਰਵਾਇਆ ਵਿਆਹ, ਵੇਖੋ ਵਿਆਹ ਦੀਆਂ ਖੂਬਸੂਰਤ ਤਸਵੀਰਾਂ

ਟੀਵੀ ਅਦਾਕਾਰਾ ਮੁਕਤੀ ਮੋਹਨ (Mukti Mohan)ਨੇ ਕੁਨਾਲ ਠਾਕੁਰ ਦੇ ਨਾਲ ਵਿਆਹ ਕਰਵਾ ਲਿਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਮੁਕਤੀ ਮੋਹਨ ਨੇ ਆਪਣੇ ਇੰਸਟਾਗ੍ਰਾਮ ‘ਤੇ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ‘ਤੁਹਾਡਾ ਸਾਥ ਮਿਲਣਾ ਮੇਰਾ ਭਾਗ ਹੈ। ਭਗਵਾਨ, ਪਰਿਵਾਰ ਅਤੇ ਦੋਸਤਾਂ ਤੋਂ ਮਿਲੇ ਆਸ਼ੀਰਵਾਦ ਦੇ ਲਈ ਤੁਹਾਡੀ ਸਭ ਦੀ ਸ਼ੁਕਰਗੁਜ਼ਾਰ ਹਾਂ। ਸਾਡੇ ਪਰਿਵਾਰ ਖੁਸ਼ ਹਨ ।

ਹੋਰ ਪੜ੍ਹੋ : ਨਵਜੋਤ ਸਿੱਧੂ ਦੇ ਪੁੱਤਰ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ , ਪਰਿਵਾਰ ਨੇ ਖੂਬ ਕੀਤਾ ਡਾਂਸ

ਪਤੀ ਪਤਨੀ ਦੇ ਰੂਪ ‘ਚ ਸਾਡੀ ਅੱਗੇ ਦੀ ਯਾਤਰਾ ਲਈ ਤੁਹਾਡਾ ਆਸ਼ੀਰਵਾਦ ਚਾਹੁੰਦੇ ਹਾਂ’। ਦੋਵਾਂ ਨੇ ਨੌ ਦਸੰਬਰ ਨੂੰ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਜੋੜੀ ਨੇ ਫੈਨਸ ਦੇ ਨਾਲ ਹੁਣ ਇਸ ਗੁੱਡ ਨਿਊਜ਼ ਨੂੰ ਸ਼ੇਅਰ ਕੀਤਾ ਹੈ।

ਇਸ ਮੌਕੇ ‘ਤੇ ਅਦਾਕਾਰਾ ਨੇ ਪੇਸਟਲ ਰੰਗ ਦਾ ਲਹਿੰਗਾ ਪਾਇਆ ਸੀ ਅਤੇ ਆਪਣੇ ਲੁੱਕ ਨੂੰ ਡਾਇਮੰਡ ਅਤੇ ਐਮਾਰਾਲਡ ਚੌਕਰ, ਲੰਬੇ ਨੈਕਲੇਸ ਅਤੇ ਮੈਚਿੰਗ ਈਅਰ ਰਿੰਗਸ ਦੇ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ।ਕੁਨਾਲ ਵੀ ਮੈਚਿੰਗ ਸ਼ੇਰਵਾਨੀ ‘ਚ ਦਿਖਾਈ ਦਿੱਤੇ ਸਨ ।

ਕਈ ਸ਼ੋਅ ‘ਚ ਨਜ਼ਰ ਆ ਚੁੱਕੀ ਹੈ ਮੁਕਤੀ ਮੋਹਨ

ਮੁਕਤੀ ਮੋਹਨ ਜ਼ਰਾ ਨੱਚ ਕੇ ਦਿਖਾ, ਕਾਮੇਡੀ ਸਰਕਸ ਕਾ ਜਾਦੂ, ਝਲਕ ਦਿਖਲਾ ਜਾ ਸਣੇ ਕਈ ਸ਼ੋਅ ‘ਚ ਨਜ਼ਰ ਆ ਚੁੱਕੀ ਹੈ।ਜਦੋਂਕਿ ਕੁਨਾਲ ਠਾਕੁਰ ਟੀਵੀ ਅਤੇ ਬਾਲੀਵੁੱਡ ਅਦਾਕਾਰ ਹਨ । ਉਨ੍ਹਾਂ ਨੇ ਸ਼ਾਹਿਦ ਕਪੂਰ ਦੇ ਨਾਲ ਬਾਲੀਵੁੱਡ ਫ਼ਿਲਮ ਕਬੀਰ ਸਿੰਘ ਅਤੇ ਕਸੌਟੀ ਜ਼ਿੰਦਗੀ ਕੀ-੨ ‘ਚ ਵੀ ਕੰਮ ਕੀਤਾ ਹੈ । 

 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network