ਨਵਜੋਤ ਸਿੱਧੂ ਦੇ ਪੁੱਤਰ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ , ਪਰਿਵਾਰ ਨੇ ਖੂਬ ਕੀਤਾ ਡਾਂਸ
ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ਬੇਟੇ ਕਰਣ ਸਿੱਧੂ ਦਾ ਬੀਤੇ ਦਿਨੀਂ ਪਟਿਆਲਾ ‘ਚ ਵਿਆਹ ਹੋ ਗਿਆ । ਇਸ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆ ਹਨ । ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਨਵਜੋਤ ਸਿੱਧੂ ਦੇ ਪੁੱਤਰ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ , ਪਰਿਵਾਰ ਨੇ ਖੂਬ ਕੀਤਾ ਡਾਂਸ
ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ਬੇਟੇ ਕਰਣ ਸਿੱਧੂ ਦਾ ਬੀਤੇ ਦਿਨੀਂ ਪਟਿਆਲਾ ‘ਚ ਵਿਆਹ ਹੋ ਗਿਆ । ਇਸ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆ ਹਨ । ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨਵਜੋਤ ਸਿੱਧੂ ਆਪਣੇ ਨਵ-ਵਿਆਹੇ ਪੁੱਤਰ ਅਤੇ ਨੂੰਹ ਦੇ ਨਾਲ ਨਜ਼ਰ ਆ ਰਹੇ ਹਨ । ਤਸਵੀਰਾਂ ‘ਚ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ।

ਹੋਰ ਪੜ੍ਹੋ : ਮਨਕਿਰਤ ਔਲਖ ਦੇ ਦੋਸਤਾਂ ਦੀ ਜਾਨ ਨੂੰ ਖਤਰਾ, ਕੈਨੇਡਾ ਸਥਿਤ ਟਾਇਰਾਂ ਦੇ ਸ਼ੋਅ ਰੂਮ ‘ਚ ਕੀਤੀ ਗਈ ਫਾਈਰਿੰਗ
ਜਿਸ ‘ਚ ਕਰਣ ਸਿੱਧੂ ਅਤੇ ਇਨਾਇਤ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਨਵ-ਵਿਆਹੀ ਜੋੜੀ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ ।

ਇਸ ਤੋਂ ਪਹਿਲਾਂ ਮੰਗਣੀ ਦੀਆਂ ਤਸਵੀਰਾਂ ਹੋਈਆਂ ਸਨ ਵਾਇਰਲ
ਇਸ ਤੋਂ ਪਹਿਲਾਂ ਸਿੱਧੂ ਪਰਿਵਾਰ ਦੇ ਵੱਲੋਂ ਇਨਾਇਤ ਅਤੇ ਕਰਣ ਦੇ ਮੰਗਣੇ ਦੀਆਂ ਤਸਵੀਰਾਂਾ ਵਾਇਰਲ ਹੋਈਆਂ ਸਨ । ਜਿਸ ‘ਚ ਇਨਾਇਤ ਅਤੇ ਕਰਣ ਹਰਿਦੁਆਰ ਸਥਿਤ ਗੰਗਾ ਨਦੀ ਦੇ ਕਿਨਾਰੇ ਨਜ਼ਰ ਆਏ ਸਨ । ਜਿਸ ਤੋਂ ਬਾਅਦ ਹੁਣ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝ ਗਈ ਹੈ ।ਦੱਸ ਦਈਏ ਕਿ ਕਈ ਸਾਲਾਂ ਬਾਅਦ ਸਿੱਧੂ ਪਰਿਵਾਰ ‘ਚ ਖੁਸ਼ੀ ਦਾ ਮੌਕਾ ਆਇਆ ਹੈ।
_30205381e8f0ec1f0c512996b081b72b_1280X720.webp)
ਪਿਛਲੇ ਕਈ ਮਹੀਨਿਆਂ ਤੋਂ ਸਿੱਧੂ ਪਰਿਵਾਰ ਮੁਸ਼ਕਿਲ ਚੋਂ ਗੁਜ਼ਰ ਰਿਹਾ ਹੈ । ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਦਾ ਇਲਾਜ ਕਰਵਾ ਰਹੇ ਸਨ । ਜਿਸ ਤੋਂ ਬਾਅਦ ਪਰਿਵਾਰ ਕਾਫੀ ਪ੍ਰੇਸ਼ਾਨ ਚੱਲ ਰਿਹਾ ਸੀ । ਹੁਣ ਨਵਜੋਤ ਕੌਰ ਸਿੱਧੂ ਤੰਦਰੁਸਤ ਹਨ ਅਤੇ ਪੁੱਤਰ ਦੇ ਵਿਆਹ ‘ਚ ਬਹੁਤ ਹੀ ਖੁਸ਼ ਨਜ਼ਰ ਆਏ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
