‘ਵਿਆਹ 70 ਕਿਲੋਮੀਟਰ’ ਫੇਮ ਅਦਾਕਾਰਾ ਆਰਤੀ ਛਾਬੜੀਆ ਨੇ ਪ੍ਰੈਗਨੇਂਸੀ ਦਾ ਕੀਤਾ ਐਲਾਨ, ਬੇਬੀ ਬੰਪ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਪਾਲੀਵੁੱਡ ਇੰਡਸਟਰੀ ਤੋਂ ਇੱਕ ਗੁੱਡ ਨਿਊਜ਼ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਅਦਾਕਾਰਾ ਆਰਤੀ ਛਾਬੜੀਆ ਨੇ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਹੈ।
‘ਵਿਆਹ 70 ਕਿਲੋਮੀਟਰ’ ਫੇਮ ਅਦਾਕਾਰਾ ਆਰਤੀ ਛਾਬੜੀਆ ਨੇ ਪ੍ਰੈਗਨੇਂਸੀ ਦਾ ਕੀਤਾ ਐਲਾਨ, ਬੇਬੀ ਬੰਪ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਵਿਆਹ ਸੱਤਰ ਕਿਲੋਮੀਟਰ (VIYAH 70 K.m.) ਫੇਮ ਅਦਾਕਾਰਾ ਆਰਤੀ ਛਾਬੜੀਆ (Aarti Chabria)ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬੇਬੀ ਬੰਪ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਬਲੈਕ ਗਾਊਨ ‘ਚ ਦਿਖਾਈ ਦੇ ਰਹੀ ਹੈ ਅਤੇ ਉਸ ਦਾ ਬੇਬੀ ਬੰਪ ਵੀ ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ।ਜਿਸ ਤੋਂ ਬਾਅਦ ਫੈਨਸ ਦੇ ਵੱਲੋਂ ਅਦਾਕਾਰਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।
ਹੋਰ ਪੜ੍ਹੋ : ਪਿਤਾ ਦੀ ਮੌਤ ਤੋਂ ਬਾਅਦ ‘ਡਾਕੂ ਪਰਿਵਾਰ’ ‘ਚ ਪਰਤੀਆਂ ਖੁਸ਼ੀਆਂ, ਪੁੱਤਰ ਦਾ ਹੋਇਆ ਮੰਗਣਾ, ਮਿਲ ਰਹੀਆਂ ਵਧਾਈਆਂ
ਸੋਸ਼ਲ ਮੀਡੀਆ ਤੇ ਅਦਾਕਾਰਾ ਨੁੰ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਉਹ ਹੈ ਜਿੱਥੇ ਮੈਂ ਰਹੀ ਹਾਂ, ਨਵੀਂ ਰਚਨਾ ‘ਤੇ ਧਿਆਨ ਕੇਂਦਰਿਤ ਕਰਨ, ਪਾਲਣ ਪੋਸ਼ਣ ਅਤੇ ਮੇਰੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਮਹੀਨਿਆਂ ਦਾ ਅਨੰਦ ਮਾਣ ਰਹੀ ਹਾਂ’।

ਆਰਤੀ ਨੇ ਆਸਟ੍ਰੇਲੀਆ ਮੂਲ ਦੇ ਸ਼ਖਸ ਨਾਲ ਕਰਵਾਇਆ ਵਿਆਹ
ਆਰਤੀ ਛਾਬੜੀਆ ਨੇ ਆਸਟ੍ਰੇਲੀਆ ਮੂਲ ਦੇ ਸ਼ਖਸ ਦੇ ਨਾਲ ਵਿਆਹ ਕਰਵਾਇਆ ਸੀ । ਦੋਵੇਂ ੨੦੧੯ ‘ਚ ਵਿਆਹ ਦੇ ਬੰਧਨ ‘ਚ ਬੱਝੇ ਸਨ । ਵਿਆਹ ਤੋਂ ਬਾਅਦ ਆਰਤੀ ਨੇ ਫ਼ਿਲਮਾਂ ਤੋਂ ਵੀ ਦੂਰੀ ਬਣਾ ਲਈ ਅਤੇ ਬਹੁਤ ਹੀ ਘੱਟ ਪ੍ਰੋਜੈਕੇਟ ‘ਚ ਨਜ਼ਰ ਆਈ ।
ਵਿਆਹ 70 ਕਿਲੋਮੀਟਰ ‘ਚ ਨਜ਼ਰ ਆਈ ਸੀ ਅਦਾਕਾਰਾ
ਅਦਾਕਾਰਾ ਆਰਤੀ ਛਾਬੜੀਆ ਪੰਜਾਬੀ ਫ਼ਿਲਮ ਵਿਆਹ 70 ਕਿਲੋਮੀਟਰ ‘ਚ ਨਜ਼ਰ ਆਈ ਸੀ । ਇਸ ਫ਼ਿਲਮ ‘ਚ ਹਰੀਸ਼ ਵਰਮਾ ਅਤੇ ਗੀਤਾ ਜ਼ੈਲਦਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਆਰਤੀ ਨੇ ਬਹੁਤ ਹੀ ਛੋਟੀ ਉਮਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।ਉਹ ਛੋਟੇ ਹੁੰਦੇ ਕਈ ਇਸ਼ਤਿਹਾਰ ‘ਚ ਵੀ ਕਮਮ ਕਰ ਚੁੱਕੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
