ਜਦੋਂ ਪੁੱਤਰ ਦੀ ਮੌਤ ਦੀਆਂ ਦੁਆਵਾਂ ਮੰਗਣ ਲੱਗ ਪਈ ਅਦਾਕਾਰ ਸ਼ੇਖਰ ਸੁਮਨ ਦੀ ਪਤਨੀ, ਕਿੱਸਾ ਸੁਣ ਕੇ ਤੁਹਾਡੀਆਂ ਵੀ ਅੱਖਾਂ ‘ਚ ਆ ਜਾਣਗੇ ਅੱਥਰੂ

ਅੱਜ ਅਸੀਂ ਤੁਹਾਨੂੰ ਸ਼ੇਖਰ ਸੁਮਨ ਦੀ ਜ਼ਿੰਦਗੀ ਦੇ ਨਾਲ ਜੁੜਿਆ ਕਿੱਸਾ ਦੱਸਣ ਜਾ ਰਹੇ ਹਾਂ ।ਜਿਸ ਬਾਰੇ ਇੱਕ ਇੰਟਰਵਿਊ ‘ਚ ਸ਼ੇਖਰ ਸੁਮਨ ਨੇ ਵੀ ਜ਼ਿਕਰ ਕੀਤਾ ਸੀ।

Reported by: PTC Punjabi Desk | Edited by: Shaminder  |  August 03rd 2024 04:15 PM |  Updated: August 03rd 2024 04:15 PM

ਜਦੋਂ ਪੁੱਤਰ ਦੀ ਮੌਤ ਦੀਆਂ ਦੁਆਵਾਂ ਮੰਗਣ ਲੱਗ ਪਈ ਅਦਾਕਾਰ ਸ਼ੇਖਰ ਸੁਮਨ ਦੀ ਪਤਨੀ, ਕਿੱਸਾ ਸੁਣ ਕੇ ਤੁਹਾਡੀਆਂ ਵੀ ਅੱਖਾਂ ‘ਚ ਆ ਜਾਣਗੇ ਅੱਥਰੂ

ਕਈ ਵਾਰ ਇਨਸਾਨ ਹਾਲਾਤਾਂ ਦੇ ਸਾਹਮਣੇ ਏਨਾਂ ਕੁ ਬੇਵੱਸ ਹੋ ਜਾਂਦਾ ਹੈ ਕਿ ਉਸ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਬੱਚਦਾ।ਅਜਿਹਾ ਹੀ ਕੁਝ ਹੋਇਆ ਸੀ ਅਦਾਕਾਰ ਸ਼ੇਖਰ ਸੁਮਨ (Shekhar Suman) ਦੇ ਨਾਲ ।ਅੱਜ ਅਸੀਂ ਤੁਹਾਨੂੰ ਸ਼ੇਖਰ ਸੁਮਨ ਦੀ ਜ਼ਿੰਦਗੀ ਦੇ ਨਾਲ ਜੁੜਿਆ ਕਿੱਸਾ ਦੱਸਣ ਜਾ ਰਹੇ ਹਾਂ ।ਜਿਸ ਬਾਰੇ ਇੱਕ ਇੰਟਰਵਿਊ ‘ਚ ਸ਼ੇਖਰ ਸੁਮਨ ਨੇ ਵੀ ਜ਼ਿਕਰ ਕੀਤਾ ਸੀ। 

ਹੋਰ ਪੜ੍ਹੋ : ਬੱਬੂ ਮਾਨ ਨੇ ਬਾਲੀਵੁੱਡ ਦੀ ਇਸ ਹਿੱਟ ਫ਼ਿਲਮ ਦੇ ਲਈ ਲਿਖਿਆ ਸੀ ਗੀਤ, ਜਾਣੋ ਕਿਹੜੀ ਹੈ ਫ਼ਿਲਮ

ਸ਼ੇਖਰ ਸੁਮਨ ਦੇ ਪੁੱਤਰ ਨੂੰ ਹੋਈ ਸੀ ਅਜੀਬ ਬਿਮਾਰੀ

ਸ਼ੇਖਰ ਸੁਮਨ ਦੇ ਦੋ ਪੁੱਤਰ ਹਨ । ਵੱਡੇ ਬੇਟੇ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।ਕਿਉਂਕਿ ਉਨ੍ਹਾਂ ਦਾ ਵੱਡਾ ਬੇਟੇ ਆਯੁਸ਼ ਦੀ ਰੇਅਰ ਬਿਮਾਰੀ ਐਂਡੋਮਾਇਆਕਾਰਡੀਅਲ ਫਾਈਬ੍ਰੋਸਿਸ ਦੇ ਕਾਰਨ ਦਿਹਾਂਤ ਹੋ ਗਿਆ ਸੀ। ਆਯੂਸ਼ ਮਹਿਜ਼ ਗਿਆਰਾਂ ਸਾਲਾਂ ਦਾ ਸੀ ਜਦੋਂ ਉਸ ਦਾ ਦਿਹਾਂਤ ਹੋ ਗਿਆ ਸੀ। ਇਹ ਦਿਲ ਨਾਲ ਸਬੰਧਤ ਬਿਮਾਰੀ ਸੀ ।ਜੋ ਅਰਬਾਂ ਬੱਚਿਆਂ ਚੋਂ ਕਿਸੇ ਇੱਕ ਨੂੰ ਹੁੰਦੀ ਹੈ ਅਤੇ ਬਦਕਿਸਮਤੀ ਦੇ ਨਾਲ ਇਸ ਦਾ ਕੋਈ ਇਲਾਜ ਵੀ ਨਹੀਂ ਹੈ ਅਤੇ ਭਾਰਤ ‘ਚ ਇਸ ਬਿਮਾਰੀ ਦਾ ਕੋਈ ਟਾਂਵਾਂ ਟਾਂਵਾਂ ਕੇਸ ਹੀ ਵੇਖਣ ਨੂੰ ਮਿਲਦਾ ਹੈ।

ਇਸ ਦਾ ਮਹਿਜ਼ ਇੱਕ ਹੀ ਇਲਾਜ ਹੈ ਉਹ ਹੈ ‘ਹਾਰਟ ਟ੍ਰਾਂਸਪਲਾਂਟ’। ਜਦੋਂ ਸ਼ੇਖਰ ਸੁਮਨ ਨੂੰ ਬੇਟੇ ਦੀ ਬਿਮਾਰੀ ਬਾਰੇ ਪਤਾ ਲੱਗਿਆ ਤਾਂ ਡਾਕਟਰਾਂ ਨੇ ਕਿਹਾ ਸੀ ਕਿ ਇਹ ਬੱਚਾ ਅੱਠ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਸਰਵਾਈਵ ਨਹੀਂ ਕਰ ਪਾਏਗਾ। ਹਾਲਾਂਕਿ ਸ਼ੇਖਰ ਸੁਮਨ ਦੇ ਪਿਤਾ ‘ਚ ਮਾਹਿਰ ਡਾਕਟਰ ਸਨ । ਉਨ੍ਹਾਂ ਨੇ ਦੁਨੀਆ ਦਾ ਕੋਈ ਇਲਾਜ ਨਹੀਂ ਛੱਡਿਆ, ਦੇਸ਼ ਵਿਦੇਸ਼ ‘ਚ ਆਪਣੇ ਬੱਚੇ ਨੂੰ ਲੈ ਕੇ ਗਏ ।

ਪਤਾ ਨਹੀਂ ਕਿੰਨੀਆਂ ਕੁ ਦੁਆਵਾਂ ਅਤੇ ਅਰਦਾਸਾਂ ਕੀਤੀਆਂ।ਪਰ ਕਿਸਮਤ ‘ਚ ਜੋ ਲਿਖਿਆ ਸੀ ਉਹੀ ਹੋਇਆ । ਸ਼ੇਖਰ ਸੁਮਨ ਦੇ ਬੇਟੇ ਦਾ ਦਿਹਾਂਤ ਹੋ ਗਿਆ।ਸ਼ੇਖਰ ਸੁਮਨ ਦੀ ਪਤਨੀ ਤੋਂ ਆਪਣੇ ਬਿਮਾਰ ਬੇਟੇ ਨੂੰ ਵੇਖ ਵੇਖ ਬਹੁਤ ਦੁਖੀ ਹੁੰਦੀ ਸੀ ਅਤੇ ਉਸ ਦੇ ਮਰਨ ਦੀ ਦੁਆ ਤੱਕ ਕਰਦੀ ਹੁੰਦੀ ਸੀ ।ਕਿਉਂਕਿ ਆਪਣੇ ਪੁੱਤਰ ਨੂੰ ਤੜਫਦਾ ਹੋਇਆ ਵੇਖ ਕੇ ਉਹ ਬਹੁਤ ਦੁਖੀ ਹੁੰਦੀ ਸੀ।ਜਿਸ ਬਾਰੇ ਇੱਕ ਇੰਟਰਵਿਊ ਦੇ ਦੌਰਾਨ ਸ਼ੇਖਰ ਸੁਮਨ ਨੇ ਖੁਲਾਸਾ ਕੀਤਾ ਸੀ ।

- PTC PUNJABI


Popular Posts