ਯੂਟਿਊਬਰ ਅਰਮਾਨ ਮਲਿਕ ਨੇ ਆਪਣੇ ਬੇਟੇ ਜ਼ੈਦ ਦਾ ਮਨਾਇਆ ਜਨਮ ਦਿਨ, ਅਫਸਾਨਾ ਖ਼ਾਨ ਵੀ ਪੁੱਜੀ
ਅਰਮਾਨ ਮਲਿਕ ਨੇ ਆਪਣੇ ਬੇਟੇ ਦਾ ਜਨਮ ਦਿਨ ਮਨਾਇਆ ਹੈ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
ਯੂਟਿਊਬਰ ਅਰਮਾਨ ਮਲਿਕ ਨੇ ਆਪਣੇ ਬੇਟੇ ਜ਼ੈਦ ਦਾ ਮਨਾਇਆ ਜਨਮ ਦਿਨ, ਅਫਸਾਨਾ ਖ਼ਾਨ ਵੀ ਪੁੱਜੀ
ਯੂਟਿਊਬਰ ਅਰਮਾਨ ਮਲਿਕ (Armaan Malik) ਨੇ ਆਪਣੇ ਬੇਟੇ ਜ਼ੈਦ ਦਾ ਜਨਮ ਦਿਨ ਮਨਾਇਆ ਹੈ। ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਮਾਨ ਮਲਿਕ ਆਪਣੇ ਪਰਿਵਾਰ ਦੇ ਨਾਲ ਜ਼ੈਦ ਦੇ ਜਨਮ ਦਿਨ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਅਰਮਾਨ ਮਲਿਕ ਨੇ ਇੱਕ ਤੋਂ ਬਾਅਦ ਇੱਕ ਕਈ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ।

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਰਾਜਸਥਾਨ ਫੇਰੀ ਦੀਆਂ ਤਸਵੀਰਾਂ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ
ਅਰਮਾਨ ਮਲਿਕ ਦੇ ਘਰ ਹੋਇਆ ਜੁੜਵਾ ਬੱਚਿਆਂ ਦਾ ਜਨਮ
ਅਰਮਾਨ ਮਲਿਕ ਦੇ ਘਰ ਕੁਝ ਸਮਾਂ ਪਹਿਲਾਂ ਹੀ ਜੁੜਵਾ ਬੱਚਿਆਂ ਦਾ ਜਨਮ ਹੋਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਬੇਟਾ ਵੀ ਹੈ। ਅਰਮਾਨ ਮਲਿਕ ਨੇ ਦੋ ਵਿਆਹ ਕਰਵਾਏ ਹਨ । ਜਿਨ੍ਹਾਂ ਚੋਂ ਇੱਕ ਪਤਨੀ ਦਾ ਨਾਂਅ ਕ੍ਰਿਤਿਕਾ ਮਲਿਕਾ ਅਤੇ ਦੂਜੀ ਦਾ ਨਾਂਅ ਪਾਇਲ ਮਲਿਕ ਹੈ।

ਅਫਸਾਨਾ ਖ਼ਾਨ ਵੀ ਪੁੱਜੀ
ਗਾਇਕਾ ਅਫਸਾਨਾ ਖ਼ਾਨ ਵੀ ਜ਼ੈਦ ਦੇ ਜਨਮ ਦਿਨ ‘ਤੇ ਪਹੁੰਚੀ । ਅਫਸਾਨਾ ਖ਼ਾਨ ਦੇ ਨਾਲ ਮਲਿਕ ਪਰਿਵਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਫਸਾਨਾ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਧਾਰਮਿਕ ਸਮਾਗਮ ‘ਚ ਸ਼ਿਰਕਤ ਕਰਦੀ ਦਿਖਾਈ ਦੇ ਰਹੀ ਹੈ।

ਪ੍ਰਸਿੱਧ ਯੂ-ਟਿਊਬਰ ਹੈ ਅਰਮਾਨ ਮਲਿਕ
ਅਰਮਾਨ ਮਲਿਕ ਪ੍ਰਸਿੱਧ ਯੂਟਿਊਬਰ ਹਨ ਅਤੇ ਵੱਖਰੀ ਤਰ੍ਹਾਂ ਦਾ ਕੰਟੈਂਟ ਬਨਾਉਣ ਦੇ ਲਈ ਪ੍ਰਸਿੱਧ ਹਨ । ਉਹ ਆਪਣੇ ਨਿੱਜੀ ਬਲੌਗ ਵੀ ਬਣਾਉਂਦੇ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਅਰਮਾਨ ਮਲਿਕ ਹੁਣ ਤੱਕ ਕਈ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ । ਉਹ ਆਪਣੀ ਪਤਨੀ ਦੇ ਨਾਲ ਵੀ ਕਈ ਗੀਤਾਂ ‘ਚ ਦਿਖਾਈ ਦੇ ਚੁੱਕੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
