
Besharam Rang Song: ਬਾਲੀਵੁੱਡ ਦੇ 'ਕਿੰਗ ਆਫ ਰੋਮਾਂਸ' ਕਹੇ ਜਾਣ ਵਾਲੇ ਅਭਿਨੇਤਾ ਸ਼ਾਹਰੁਖ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' 'ਚ ਐਕਸ਼ਨ ਅਵਤਾਰ 'ਚ ਨਜ਼ਰ ਆਉਣਗੇ। ਜਿੱਥੇ ਇੱਕ ਪਾਸੇ ਪਠਾਨ ਦੇ ਟ੍ਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ, ਉੱਥੇ ਹੀ ਦੂਜੇ ਪਾਸੇ ਇਸ ਨੂੰ ਲੈ ਕੇ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ਾਹਰੁਖ ਅਤੇ ਦੀਪਿਕਾ ਪਾਦੂਕੋਣ ਦੇ ਗੀਤ 'ਬੇਸ਼ਰਮ ਰੰਗ' ਨੂੰ ਲੈ ਕੇ ਕਾਫੀ ਵਿਵਾਦ ਹੋਇਆ ਹੈ। ਇਸ ਦੌਰਾਨ ਹੁਣ ਇਹ ਫ਼ਿਲਮ ਸੈਂਸਰ ਬੋਰਡ ਕੋਲ ਪਹੁੰਚ ਗਈ ਹੈ, ਜਿੱਥੇ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਨੇ ਮੇਕਰਸ ਨੂੰ ਕੁਝ ਬਦਲਾਅ ਕਰਨ ਲਈ ਕਿਹਾ ਹੈ।
ਹੋਰ ਪੜ੍ਹੋ : ਉਰਫੀ ਜਾਵੇਦ ਨੇ ਤੁਨੀਸ਼ਾ ਸ਼ਰਮਾ ਮਾਮਲੇ 'ਚ ਸ਼ੀਜ਼ਾਨ ਦਾ ਕੀਤਾ ਸਮਰਥਨ! ਕਿਹਾ- 'ਉਸਨੇ ਧੋਖਾ ਜ਼ਰੂਰ ਦਿੱਤਾ ਹੋਵੇਗਾ, ਪਰ...'

ਦਰਅਸਲ ਹਾਲ ਹੀ 'ਚ ਪਠਾਨ ਫ਼ਿਲਮ ਜੋ ਕਿ ਸੈਂਸਰ ਸਰਟੀਫਿਕੇਸ਼ਨ ਲਈ ਸੈਂਸਰ ਬੋਰਡ ਪਹੁੰਚੀ ਸੀ। ਮੀਡੀਆ ਰਿਪੋਰਟ ਮੁਤਾਬਕ ਸੈਂਸਰ ਬੋਰਡ ਨੇ ਫ਼ਿਲਮ ਦੇਖਣ ਤੋਂ ਬਾਅਦ ਪਠਾਨ ਦੇ ਵਿਵਾਦਿਤ ਗੀਤ ਬੇਸ਼ਰਮ ਰੰਗ ਸਮੇਤ ਕੁਝ ਬਦਲਾਅ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਬੋਰਡ ਦਾ ਕਹਿਣਾ ਹੈ ਕਿ ਬਦਲਾਅ ਤੋਂ ਬਾਅਦ ਫ਼ਿਲਮ ਨੂੰ ਰਿਲੀਜ਼ ਤੋਂ ਪਹਿਲਾਂ ਦੁਬਾਰਾ ਸਰਟੀਫਿਕੇਸ਼ਨ ਲਈ ਆਉਣਾ ਪਵੇਗਾ। ਬੋਰਡ ਨੇ ਫ਼ਿਲਮ ਅਤੇ ਗੀਤਾਂ 'ਚ ਕੀ ਬਦਲਾਅ ਕਰਨ ਲਈ ਕਿਹਾ ਹੈ, ਇਸ ਬਾਰੇ ਹੁਣ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਖਬਰਾਂ ਮੁਤਾਬਕ ਇਹ ਬਦਲਾਅ 'ਭਗਵਾ ਬਿਕਨੀ' ਵਿਵਾਦ ਕਾਰਨ ਹੋ ਸਕਦੇ ਹਨ।

ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਫ਼ਿਲਮ 'ਪਠਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਕੁਝ ਸਮਾਂ ਪਹਿਲਾਂ ਰਿਲੀਜ਼ ਹੋਏ ਪਠਾਨ ਦੇ ਪਹਿਲੇ ਗੀਤ ਬੇਸ਼ਰਮ ਰੰਗ 'ਚ ਦੀਪਿਕਾ ਪਾਦੂਕੋਣ ਦੀ 'ਭਗਵਾ ਰੰਗ ਵਾਲੀ ਬਿਕਨੀ' ਅਤੇ ਸ਼ਾਹਰੁਖ ਦੇ ਹਰੇ ਰੰਗ ਦੀ ਕਮੀਜ਼ ਪਹਿਨਣ ਨੂੰ ਲੈ ਕੇ ਵਿਵਾਦ ਜਾਰੀ ਹੈ। ਇੱਕ ਪਾਸੇ ਜਿੱਥੇ ਸ਼ਾਹਰੁਖ ਅਤੇ ਪਠਾਨ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਫ਼ਿਲਮ ਅਤੇ ਕਿੰਗ ਖ਼ਾਨ ਨੂੰ ਪ੍ਰਸ਼ੰਸਕਾਂ ਦਾ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ।

ਖਾਸ ਗੱਲ ਇਹ ਹੈ ਕਿ ਪਠਾਨ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਪਠਾਨ ਇੱਕ ਪੈਨ ਇੰਡੀਆ ਫ਼ਿਲਮ ਹੈ, ਜੋ ਹਿੰਦੀ ਦੇ ਨਾਲ-ਨਾਲ ਹੋਰ ਦੱਖਣੀ ਭਾਸ਼ਾਵਾਂ ਵਿੱਚ ਵੀ ਰਿਲੀਜ਼ ਹੋਵੇਗੀ। ਫ਼ਿਲਮ 'ਚ ਦੀਪਿਕਾ ਅਤੇ ਸ਼ਾਹਰੁਖ ਦੇ ਨਾਲ ਜਾਨ ਅਬ੍ਰਾਹਮ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ।