‘Kheench Te Nach’ ਦਾ ਟੀਜ਼ਰ ਆਇਆ ਸਾਹਮਣੇ, ਪਾਰਟੀ ਸੌਂਗ ਲਈ ਦਰਸ਼ਕ ਹੋ ਜਾਣ ਤਿਆਰ, ਦੇਖੋ ਟੀਜ਼ਰ
‘Kheench Te Nach’ ਦਾ ਟੀਜ਼ਰ ਆਇਆ ਸਾਹਮਣੇ, ਪਾਰਟੀ ਸੌਂਗ ਲਈ ਦਰਸ਼ਕ ਹੋ ਜਾਣ ਤਿਆਰ, ਦੇਖੋ ਟੀਜ਼ਰ
CHANDIGARH KARE AASHIQUI : ਆਯੁਸ਼ਮਾਨ ਖੁਰਾਣਾ ਤੇ ਵਾਨੀ ਕਪੂਰ ( Ayushmann Khurrana, Vaani Kapoor ) ਦੀ ਵੱਖਰੀ ਲਵ ਸਟੋਰੀ ਵਾਲੀ ਫ਼ਿਲਮ 'ਚੰਡੀਗੜ੍ਹ ਕਰੇ ਆਸ਼ਿਕੀ' Chandigarh Kare Aashiqui ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਫ਼ਿਲਮ ਦੇ ਗੀਤ ਇੱਕ-ਇੱਕ ਕਰਕੇ ਰਿਲੀਜ਼ ਕੀਤੇ ਜਾ ਰਹੇ ਹਨ। ਜੀ ਹਾਂ ਬਹੁਤ ਜਲਦ ਫ਼ਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ।

ਗੀਤ ਦਾ ਲਿੰਕ ਆਯੁਸ਼ਮਾਨ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕਰਦ ਹੋਏ ਲਿਖਿਆ ਹੈ- ‘ ਆਸ਼ਿਕੀ ਕਾ ਰੰਗ ਅਬ ਸਭ ਪੇ ਚੜ੍ਹਾਗਾ ! #KheenchTeNach ਗੀਤ ਕੱਲ ਰਿਲੀਜ਼ ਹੋਣ ਜਾ ਰਿਹਾ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜੀ ਹਾਂ ਇਹ ਗੀਤ ਪਾਰਟੀ ਸੌਂਗ ਹੋਣ ਵਾਲਾ ਹੈ । ਟੀਜ਼ਰ ‘ਚ ਆਯੁਸ਼ਮਾਨ ਖੁਰਾਣਾ ਤੇ ਵਾਨੀ ਕਪੂਰ ਡਾਂਸ ਅਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ ਗੀਤ ਡੀ.ਜੇ ਉੱਤੇ ਵੱਜਣ ਦੇ ਲਈ ਤਿਆਰ ਹੈ।

ਇਹ ਗੀਤ Sachin –Jigar, Vishal Dadlani, Shalmali Kholgade ਅਤੇ Brijesh Shandilya ਨੇ ਮਿਲਕੇ ਗਾਇਆ ਹੈ। ਇਸ ਗੀਤ ਦੇ ਬੋਲ ਵੀ ਖੁਦ ਸਚਿਨ ਤੇ ਜੀਗਰ ਨੇ ਮਿਲਕੇ ਲਿਖੇ ਹਨ। Vayu ਵੱਲੋਂ ਗੀਤ ਦੇ ਬੋਲ ਲਿਖੇ ਗਏ ਹਨ।
ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਕਾਮੇਡੀ, ਪਿਆਰ, ਰੋਮਾਂਸ ਅਤੇ ਇਮੋਸ਼ਨ ਸਾਰੇ ਹੀ ਰੰਗ ਦੇਖਣ ਨੂੰ ਮਿਲਣਗੇ। ਫ਼ਿਲਮ ‘ਚ ਆਯੁਸ਼ਮਾਨ ਫਿੱਟਨੈਸ ਫ੍ਰੀਕ-ਟ੍ਰੇਨਰ ਮਨੂ ਨਾਂਅ ਦੇ ਗੱਭਰੂ ਦਾ ਕਿਰਦਾਰ ਨਿਭਾਉਂਦਾ ਹੋਇਆ ਨਜ਼ਰ ਆਵੇਗਾ ਅਤੇ ਵਾਨੀ ਜੋ ਮਾਨਵੀ ਨਾਂਅ ਦੀ ਮੁਟਿਆਰ ਦੇ ਕਿਰਦਾਰ ਚ ਨਜ਼ਰ ਆਵੇਗੀ ਜੋ ਕਿ ਜਿੰਮ ‘ਚ ਜ਼ੁੰਬਾ ਸਿਖਾਉਂਦੀ ਹੈ। ਪਰ ਮਾਨਵੀ ਇੱਕ ਟਰਾਂਸ-ਵੂਮੈਨ ਹੈ । ਫ਼ਿਲਮ ਚ ਪੰਜਾਬੀ ਅਦਾਕਾਰਾ ਸਾਵਨ ਰੂਪੋਵਾਲੀ ਵੀ ਨਜ਼ਰ ਆਵੇਗੀ। ਅਨੋਖੀ ਪ੍ਰੇਮ ਕਹਾਣੀ ਵਾਲੀ ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨਾ ਪਸੰਦ ਆ ਪਾਉਂਦੀ ਹੈ ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ। ਇਹ ਫ਼ਿਲਮ 10 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
