ਖਤਰੋਂ ਕੇ ਖਿਲਾੜੀ ਦੇ ਟਾਸਕ ਦੌਰਾਨ ਵਿਗੜੀ ਚੇਤਨਾ ਪਾਂਡੇ ਦੀ ਸਿਹਤ, ਇਸ ਚੀਜ਼ ਨੂੰ ਵੇਖ ਨਿਕਲੀਆਂ ਚੀਕਾਂ
ਖਤਰੋਂ ਕੇ ਖਿਲਾੜੀ ਦੇ ਟਾਸਕ ਦੌਰਾਨ ਵਿਗੜੀ ਚੇਤਨਾ ਪਾਂਡੇ ਦੀ ਸਿਹਤ, ਇਸ ਚੀਜ਼ ਨੂੰ ਵੇਖ ਨਿਕਲੀਆਂ ਚੀਕਾਂ
ਖਤਰੋਂ ਕੇ ਖਿਲਾੜੀ ( khatron ke khiladi )ਸ਼ੋਅ ਦਾ 12ਵਾਂ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ । ਇਸ ਸ਼ੋਅ ਦੇ ਦੌਰਾਨ ਪ੍ਰਤੀਭਾਗੀਆਂ ਨੂੰ ਕਰੜੇ ਟਾਸਕ ਚੋਂ ਲੰਘਣਾ ਪੈ ਰਿਹਾ ਹੈ ।ਇਸ ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਚੇਤਨਾ ਪਾਂਡੇ (Chetna Pandey) ਖਤਰਨਾਕ ਟਾਸਕ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਟੀਵੀ ਚੈਨਲ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
image From instagram
ਹੋਰ ਪੜ੍ਹੋ : ਹੱਥ ‘ਚ ਟੈਲੀਫੋਨ ਫੜੀ ਬੈਠੀ ਇਹ ਕੁੜੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ ?
ਪ੍ਰੋਮੋ ‘ਚ ਤੁਸੀਂ ਵੇਖ ਸਕਦੇ ਹੋ ਬੜੀ ਖੁਸ਼ ਹੋ ਕੇ ਚੇਤਨਾ ਪਾਂਡੇ ਟਾਸਕ ਕਰਨ ਦੇ ਲਈ ਜਾਂਦੀ ਹੈ । ਪਰ ਜਿਉਂ ਹੀ ਟਾਸਕ ਸ਼ੁਰੂ ਹੁੰਦਾ ਹੈ । ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦਾ ਚਿਹਰਾ ਇੱਕ ਚੀਜ਼ ਦੇ ਨਾਲ ਢੱਕਿਆ ਹੋਇਆ ਹੈ ਅਤੇ ਉਸ ‘ਚ ਕੁਝ ਕੀੜੇ ਪਾਏ ਜਾ ਰਹੇ ਹਨ ।

ਹੋਰ ਪੜ੍ਹੋ : ਫ਼ਿਲਮ ‘ਸ਼ੱਕਰਪਾਰੇ’ ਦਾ ਟੀਜ਼ਰ ਰਿਲੀਜ਼, ਲਵ ਗਿੱਲ ਦਾ ਰੋਮਾਂਟਿਕ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਪਸੰਦ
ਪਰ ਕੁਝ ਹੀ ਮਿੰਟਾਂ ਬਾਅਦ ਉਸ ਦੀ ਹਾਲਤ ਇਨ੍ਹਾਂ ਕੀੜਿਆਂ ਨੂੰ ਵੇਖ ਕੇ ਖਰਾਬ ਹੋ ਜਾਂਦੀ ਹੈ । ਉਹ ਚੀਕਣਾ ਸ਼ੇਰੂ ਕਰ ਦਿੰਦੀ ਹੈ ਅਤੇ ਆਪਣੀ ਮਾਂ ਨੂੰ ਯਾਦ ਕਰਨ ਲੱਗ ਪੈਂਦੀ ਹੈ ।
image From instagram
ਚੇਤਨਾ ਇਸ ਟਾਸਕ ਨੂੰ ਪੂਰਾ ਕਰ ਪਾਉਂਦੀ ਹੈ ਜਾਂ ਨਹੀਂ ਇਹ ਤਾਂ ਸ਼ੋਅ ਦੇ ਅਗਲੇ ਐਪੀਸੋਡ ‘ਚ ਹੀ ਪਤਾ ਲੱਗ ਪਾਏਗਾ, ਪਰ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਕੋਈ ਵੀ ਆਮ ਇਨਸਾਨ ਪ੍ਰੇਸ਼ਾਨ ਹੋ ਜਾਏਗਾ । ਪਰ ਇਹ ਸ਼ੋਅ ਹੈ ਹੀ ਅਜਿਹਾ ਜਿਸ ‘ਚ ਖਤਰਿਆਂ ਦੇ ਨਾਲ ਖੇਡਣ ਵਾਲੇ ਹੀ ਕਾਮਯਾਬ ਹੁੰਦੇ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
