Advertisment

ਦੇਸ਼ ਪਿਆਰ ਤੇ ਸੈਨਿਕਾਂ ਦੀ ਵੀਰਤਾ ਨੂੰ ਸਲਾਮ ਕਰਦਾ ਗੁਰਜੋਤ ਸਿੰਘ ਕਲੇਰ ਦਾ ਨਵਾਂ ਗੀਤ ‘ਦਿਲ ਸੇ ਸਲਾਮ’ ਹੋਇਆ ਰਿਲੀਜ਼

author-image
By Lajwinder kaur
New Update
ਦੇਸ਼ ਪਿਆਰ ਤੇ ਸੈਨਿਕਾਂ ਦੀ ਵੀਰਤਾ ਨੂੰ ਸਲਾਮ ਕਰਦਾ ਗੁਰਜੋਤ ਸਿੰਘ ਕਲੇਰ ਦਾ ਨਵਾਂ ਗੀਤ ‘ਦਿਲ ਸੇ ਸਲਾਮ’ ਹੋਇਆ ਰਿਲੀਜ਼
Advertisment
ਗੁਰਜੋਤ ਸਿੰਘ ਕਲੇਰ ਜੋ ਕਿ ਪੰਜਾਬ ਪੁਲਿਸ ‘ਚ ਬਤੌਰ ਡੀ.ਐੱਸ.ਪੀ  ਆਪਣੀ ਸੇਵਾਵਾਂ ਨਿਭਾ ਰਹੇ ਹਨ। ਪਰ ਇੱਕ ਪੁਲਿਸ ਅਫ਼ਸਰ ਹੋਣ ਤੋਂ ਇਲਾਵਾ ਉਹ ਇੱਕ ਕਲਾਕਾਰ ਵੀ ਨੇ। ਜੀ ਹਾਂ ਉਨ੍ਹਾਂ ਨੇ ਆਪਣੀ ਕਲਮ ਦੇ ਰਾਹੀਂ ਕਈ ਗੀਤ, ਆਰਟੀਕਲ ਤੇ ਕਿਤਾਬਾਂ ਲਿਖ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਗਾਇਕੀ ਦੇ ਰਾਹੀਂ ਦੇਸ਼ ਪਿਆਰ ਤੇ ਸੈਨਿਕਾਂ ਦੀ ਬਹਾਦਰੀ ਨੂੰ ਬਿਆਨ ਕੀਤਾ ਹੈ। ਗੁਰਜੋਤ ਐੱਸ. ਕਲੇਰ ਵੱਲੋਂ ਗਾਇਆ ‘ਦਿਲ ਸੇ ਸਲਾਮ’ ਗੀਤ ਦਰਸ਼ਕਾਂ ਦੇ ਰੂ-ੂਬ-ਰੂ ਹੋ ਚੁੱਕਿਆ ਹੈ।
Advertisment
ਹੋਰ ਵੇਖੋ:ਕਰਨ ਔਜਲਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸਿਕੰਦਰ 2’ ਦਾ ਟਾਈਟਲ ਟਰੈਕ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ ਇਸ ਗੀਤ ਨੂੰ ਉਨ੍ਹਾਂ ਨੇ ਫੌਜੀਆਂ ਵੀਰਾਂ ਲਈ ਗਾਇਆ ਹੈ ਜਿਸ ‘ਚ ਉਨ੍ਹਾਂ ਨੇ ਪੇਸ਼ ਕੀਤਾ ਹੈ ਕਿ ਕਿਵੇਂ ਦੇਸ਼ ਦੇ ਸਿਪਾਹੀ ਧੁੱਪਾਂ ਅਤੇ ਹੱਡਾਂ ਨੂੰ ਜੰਮਾ ਦਿੰਦੀ ਸਰਦੀ ‘ਚ ਸਰਹੱਦਾਂ ਉੱਤੇ ਕਿਵੇਂ ਦੇਸ਼ ਦੀ ਰਾਖੀ ਲਈ ਖੜ੍ਹੇ ਰਹਿੰਦੇ ਹਨ। ਇਸ ਗੀਤ ਦੇ ਬੋਲ ਖੁਦ ਗੁਰਜੋਤ ਐੱਸ. ਕਲੇਰ ਦੀ ਕਲਮ 'ਚੋਂ ਹੀ ਨਿਕਲੇ ਨੇ। ਇਸ ਗਾਣੇ ਦਾ ਮਿਊਜ਼ਿਕ ਜੈਸੋਨ ਥਿੰਦ ਵੱਲੋਂ ਦਿੱਤਾ ਗਿਆ ਹੈ। ਇਸ ਗਾਣੇ ਨੂੰ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਇਸ ਗਾਣੇ ਨੂੰ ਯੂਟਿਊਬ ਉੱਤੇ ਸਪੀਡ ਰਿਕਾਰਡਸ ਦੇ ਚੈਨਲ ਉੱਤੇ ਵੀ ਦੇਖਿਆ ਜਾ ਸਕਦਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ‘ਨਿਊ ਇੰਡੀਆ - ਦ ਰੀਐਲਟੀ ਰੀਲੋਡਡ’ ਨਾਂ ਦੀ ਕਿਤਾਬ ਲਿਖੀ ਹੈ। ਇਸ ਕਿਤਾਬ ਦੀ ਸਮੀਖਿਆ ਰਸਕਿਨ ਬਾਂਡ, ਸ਼ੋਭਾ ਡੀ ਅਤੇ ਇੰਡੀਆ ਟੁਡੇ ਦੇ ਰਾਜਦੀਪ ਸਰਦੇਸਾਈ ਵਰਗੇ ਨਾਮਵਰ ਲੇਖਕਾਂ ਵੱਲੋਂ ਕੀਤੀ ਗਈ ਹੈ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment