ਤਸਵੀਰ ‘ਤੇ ਕਮੈਂਟ ਕਰਨ ਵਾਲੇ ਨੂੰ ਦਿਲਜੀਤ ਦੋਸਾਂਝ ਨੇ ਦਿੱਤਾ ਜਵਾਬ
ਤਸਵੀਰ ‘ਤੇ ਕਮੈਂਟ ਕਰਨ ਵਾਲੇ ਨੂੰ ਦਿਲਜੀਤ ਦੋਸਾਂਝ ਨੇ ਦਿੱਤਾ ਜਵਾਬ
ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬੀਤੇ ਦਿਨੀਂ ਇੱਕ ਤਸਵੀਰ ਸਾਂਝੀ ਕੀਤੀ ਸੀ । ਜਿਸ ‘ਚ ਉਹ ਆਪਣੀ ਗੱਡੀ ‘ਚ ਖੁਦ ਪੈਟਰੋਲ ਪਾਉਂਦੇ ਦਿਖਾਈ ਦਿੱਤੇ ਸਨ । ਜਿਸ ਤੋਂ ਬਾਅਦ ਇੱਕ ਸ਼ਖਸ ਨੇ ਉਸ ਦਾ ਮਜ਼ਾਕ (Joke) ਉਡਾਉਣ ਦੀ ਕੋਸ਼ਿਸ਼ ਕੀਤੀ । ਜਿਸ ‘ਤੇ ਦਿਲਜੀਤ ਦੋਸਾਂਝ ਨੇ ਵੀ ਇਸ ਸ਼ਖਸ ਨੂੰ ਠੋਕਵਾਂ ਜਵਾਬ ਦਿੱਤਾ ਹੈ ।
image From instagram
ਹੋਰ ਪੜ੍ਹੋ : ਅਦਾਕਾਰਾ ਈਸ਼ਾ ਦਿਓਲ ਨੂੰ ਫ਼ਿਲਮ ਇੰਡਸਟਰੀ ‘ਚ 20 ਸਾਲ ਹੋਏ ਪੂਰੇ, ਅਦਾਕਾਰਾ ਨੇ ਵੀਡੀਓ ਸਾਂਝਾ ਕਰ ਸਭ ਦਾ ਕੀਤਾ ਧੰਨਵਾਦ
ਗਾਇਕ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਸ਼ਖਸ ਨੂੰ ਜਵਾਬ ਦਿੱਤਾ ਹੈ । ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ਉਸ ਨੇ ਲਿਖਿਆ, “ਮਾਮਾ.. ਗੱਲ ਸੋਚ ਦੀ ਆ, ਇਹੀ ਸੋਚ ਆ ਜਿਹੜੀ ਕੰਮ ਨੂੰ ਵਧਦਾ ਛੋਟਾ ਬਣਾ ਦੇਂਦੀ ਆ..ਸੋਚ ਬਦਲ ਮਾਮਾ.. ਇਹ ਓਹੀ ਸੋਚ ਆ ਜਿਹੜੀ ਨਾ ਆਪ ਕੁਝ ਕਰਦੀ ਆ ਤੇ ਨਾ ਕਿਸੇ ਨੂੰ ਕੁਝ ਕਰਨ ਦੇਂਦੀ ਆ। ..ਤੇਰੇ ਵਰਗਿਆਂ ਬਾਰੇ ਹੀ ਕਿਹਾ ਜਾਂਦਾ ਦੁਨੀਆ ਕੀ ਕਹੂ ਗੀ.. " ਗੁੱਸਾ ਨਾ ਕਰੀਂ ਵੀਰ"।
image From instagram
ਦਰਅਸਲ ਇਸ ਸ਼ਖਸ ਨੇ ਦਿਲਜੀਤ ਦੀ ਇਸ ਤਸਵੀਰ ‘ਤੇ ਕਮੈਂਟ ਕਰਦਿਆਂ ਉਸਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਸੀ ਕਿ ‘ਏਥੇ ਆਪੇ ਤੇਲ ਪਾਈ ਜਾਨਾ ਮਾਮਾ , 'ਜੇ ਤੁਸੀਂ ਖੁਦ ਅਜਿਹਾ ਕਰ ਰਹੇ ਹੋ ਤਾਂ ਇੰਨੇ ਪੈਸੇ ਕਮਾਉਣ ਦਾ ਕੀ ਮਤਲਬ ਹੈ। ਇਹ ਕੰਮ ਕਰਨ ਲਈ ਤੁਹਾਡੇ ਕੋਲ ੨-੪ ਲੋਕ ਹੋਣੇ ਚਾਹੀਦੇ ਹਨ।' ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੀ ਉਹ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ । ਜਲਦ ਹੀ ਉਹ ਨਿਮਰਤ ਖਹਿਰਾ ਦੇ ਨਾਲ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣਗੇ । ਜਿਸ ਦੀਆਂ ਉਹ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਨੇ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
