ਦਿਲਜੀਤ ਦੋਸਾਂਝ ਨੇ ਆਪਣੇ ਸਾਥੀਆਂ ਦੇ ਨਾਲ ਤੂੰਬੀ ਵਜਾਉਂਦੇ ਹੋਏ ਗਾਇਆ ਗੀਤ ‘ਹੇਏ ਨੀ ਤੇਰੇ ਹੈਪੀ ਬਰਥਡੇਅ ‘ਤੇ’, ਗਾਇਕ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  March 17th 2022 11:02 AM  |  Updated: March 17th 2022 11:03 AM

ਦਿਲਜੀਤ ਦੋਸਾਂਝ ਨੇ ਆਪਣੇ ਸਾਥੀਆਂ ਦੇ ਨਾਲ ਤੂੰਬੀ ਵਜਾਉਂਦੇ ਹੋਏ ਗਾਇਆ ਗੀਤ ‘ਹੇਏ ਨੀ ਤੇਰੇ ਹੈਪੀ ਬਰਥਡੇਅ ‘ਤੇ’, ਗਾਇਕ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਗਾਇਕ ਦਿਲਜੀਤ ਦੋਸਾਂਝ DILJIT DOSANJH ਜੋ ਕਿ ਬਹੁਤ ਆਪਣੇ ਮਿਊਜ਼ਿਕ ਟੂਰ ‘Born To Shine’ 2022 ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਜਿਸ ਦੇ ਚੱਲਦੇ ਉਹ ਆਪਣੇ ਮਿਊਜ਼ਿਕ ਸ਼ੋਅ ਦੀਆਂ ਤਿਆਰੀਆਂ ਦੇ ਵੀਡੀਓ ਕਲਿੱਪਸ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਦੀ ਟੀਮ ਦੇ ਨਾਲ ਆਪਣੇ ਮਿਲਕੇ ਆਪਣੇ ਸੁਪਰ ਹਿੱਟ ਗੀਤ ‘ਹਾਏ ਨੀ ਤੈਨੂੰ ਹੈਪੀ ਬਰਥਡੇਅ ਤੇ..’ ਉੱਤੇ ਮਜ਼ੇਦਾਰ ਵੀਡੀਓ ਬਣਾਇਆ ਹੈ।

ਹੋਰ ਪੜ੍ਹੋ : ਨਵਾਂ ਗੀਤ ‘Meri Marzi’ ਹੋਇਆ ਰਿਲੀਜ਼, ਪਰਮੀਸ਼ ਵਰਮਾ ਆਪਣੇ ਸਵੈੱਗ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

born to shine

ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਨੇ ਨੇ ਪੋਸਟ ਕਰਦੇ ਹੋਏ ਲਿਖਿਆ ਹੈ- ‘ਹਾਏ ਨੀ ਤੇਰੇ ਹੈਪੀ ਬਰਥਡੇਅ ਤੇ...ਹਾਏ ਨੀਂ ਤੈਨੂੰ ਹੈਪੀ ਬਰਥਡੇਅ ਨੀਂ.... #BornToShine TOUR’। ਵੀਡੀਓ ਦਿਲਜੀਤ ਦੋਸਾਂਝ ਤੂੰਬੀ ਵਜਾਉਂਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਦਿਲਜੀਤ ਦੋਸਾਂਝ ਅਤੇ ਟੀਮ ਦਾ ਫਨੀ ਅੰਦਾਜ਼ ‘ਚ ਗਾਇਆ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਇਸ ਵੀਡੀਓ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੇ ਭਰਾ ਦੇ ਨਵੇਂ ਗੀਤ ‘little star’ ‘ਤੇ ਬਣਾਇਆ ਪਿਆਰਾ ਜਿਹਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

diljit dosanjh image

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੇ ਵਰਲਡ ਮਿਊਜ਼ਿਕ ਟੂਰ ਨੂੰ ਲੈ ਕੇ ਸੁਰਖੀਆਂ ਚ ਬਣੇ ਹੋਏ ਨੇ। ਉਹ ਆਪਣੇ ਸ਼ੋਅ ਦੀ ਸ਼ੁਰੂਆਤ ਇੰਡੀਆ ਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਹਾਲ ਹੀ ਚ ਉਹ ਰਾਜ ਰਣਜੋਧ ਦੇ ਨਾਲ ਵੀਆਈਪੀ ਸੌਂਗ ਚ ਨਜ਼ਰ ਆ ਰਹੇ ਹਨ। ਬਹੁਤ ਜਲਦ ਉਹ ਪੰਜਾਬੀ ਫ਼ਿਲਮ ਜੋੜੀ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਹਨ। ਦਿਲਜੀਤ ਦੋਸਾਂਝ ਪੰਜਾਬੀ ਮਿਊਜ਼ਿਕ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਨੇ ਆਪਣੀ ਮੂਨ ਚਾਇਲਡ ਏਰਾ ਮਿਊਜ਼ਿਕ ਐਲਬਮ ਦੇ ਨਾਲ ਖੂਬ ਵਾਹ ਵਾਹੀ ਖੱਟੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network