Advertisment

ਡਾਇਰੈਕਟਰ ਰਾਮ ਗੋਪਾਲ ਵਰਮਾ ਇੱਕ ਵਾਰ ਫਿਰ ਆਏ ਵਿਵਾਦਾਂ ਵਿੱਚ, ਮੁਲਾਜ਼ਮਾਂ ਨੂੰ ਤਨਖਾਹ ਨਾ ਦੇਣ ਦਾ ਲੱਗਾ ਇਲਜ਼ਾਮ

author-image
By Rupinder Kaler
New Update
ਡਾਇਰੈਕਟਰ ਰਾਮ ਗੋਪਾਲ ਵਰਮਾ ਇੱਕ ਵਾਰ ਫਿਰ ਆਏ ਵਿਵਾਦਾਂ ਵਿੱਚ, ਮੁਲਾਜ਼ਮਾਂ ਨੂੰ ਤਨਖਾਹ ਨਾ ਦੇਣ ਦਾ ਲੱਗਾ ਇਲਜ਼ਾਮ
Advertisment
ਡਾਇਰੈਕਟਰ ਰਾਮ ਗੋਪਾਲ ਵਰਮਾ ‘ਤੇ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਨਾ ਦੇਣ ਦਾ ਇਲਜ਼ਾਮ ਲੱਗਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਰਾਮ ਗੋਪਾਲ ਵਰਮਾ ਨੇ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਤਕਰੀਬਨ 1.25 ਕਰੋੜ ਰੁਪਏ ਤਨਖ਼ਾਹ ਨਹੀਂ ਦਿੱਤੀ ਹੈ । ਜਿਸ ਤੋਂ ਬਾਅਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਰਾਮ ਗੋਪਾਲ ਵਰਮਾ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦਾ ਫ਼ੈਸਲਾ ਲਿਆ ਹੈ । publive-image ਹੋਰ ਪੜ੍ਹੋ :
Advertisment
ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਦਿੱਲੀ ਮੋਰਚੇ ’ਤੇ ਮੋਬਾਈਲ ਮਿਊਜ਼ੀਅਮ ਸਥਾਪਿਤ ਨਵਾਂ ਸ਼ਹਿਰ ’ਚ ਜਨਮੇ ਅਮਰੀਸ਼ ਪੁਰੀ ਦੀ ਹੈ ਅੱਜ ਬਰਸੀ, ਇਸ ਤਰ੍ਹਾਂ ਹੋਈ ਸੀ ਬਾਲੀਵੁੱਡ ’ਚ ਐਂਟਰੀ publive-image ਰਾਮ ਗੋਪਾਲ ਵਰਮਾ 'ਤੇ ਦੋਸ਼ ਹਨ ਕਿ ਉਨ੍ਹਾਂ ਨੇ ਟੈਕਨੀਸ਼ੀਅਨਜ਼, ਕਲਾਕਾਰਾਂ ਤੇ ਮੁਲਾਜ਼ਮਾਂ ਦਾ ਕਰੀਬ 1.25 ਕਰੋੜ ਰੁਪਏ ਦੀਆਂ ਤਨਖ਼ਾਹਾਂ ਦਾ ਭੁਗਤਾਨ ਨਹੀਂ ਕੀਤਾ ਹੈ। ਫੈਡਰੇਸ਼ਨ ਦੇ ਮੁਖੀ ਬੀਐੱਨ ਤਿਵਾੜੀ ਤੇ ਜਨਰਲ ਸਕੱਤਰ ਅਸ਼ੋਕ ਦੁਬੇ ਨੇ ਇਹ ਗੱਲ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ ਹੈ। Ram Gopal Varma ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਗੋਪਾਲ ਵਰਮਾ ਨੂੰ ਇਕ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ, ਪਰ ਡਾਇਰੈਕਟਰ ਵੱਲੋਂ ਇਸ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ। ਏਨਾ ਹੀ ਨਹੀਂ ਫੈਡਰੇਸ਼ਨ ਨੇ ਰਾਮ ਗੋਪਾਲ ਵਰਮਾ 'ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੋਰੋਨਾ ਕਾਲ 'ਚ ਵੀ ਸ਼ੂਟਿੰਗ ਜਾਰੀ ਰੱਖੀ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment