ਕਮਜ਼ੋਰ ਦਿਲ ਵਾਲੇ ਨਾ ਵੇਖਣ ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ, ਹਰ ਕਿਸੇ ਨੂੰ ਡਰਾ ਰਹੀ ਅਦਾਕਾਰਾ ਦੀ ਸਮਾਈਲ

written by Shaminder | November 01, 2021

ਸ਼ਿਲਪਾ ਸ਼ੈੱਟੀ (Shilpa Shetty) ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਏਨੀਂ ਦਿਨੀਂ ਉਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੁੇ ਖੂਬ ਵਾਇਰਲ ਹੋ ਰਹੀ ਹੈ । ਇਹ ਤਸਵੀਰ ਬੇਹੱਦ ਡਰਾਵਣੀ ਹੈ ।ਦੁਨੀਆ ਭਰ ‘ਚ ਇਸ ਸਮੇਂ ਹੈਵੋਲੀਨ ਵੀਕ (Halloween 2021) ਦਾ ਖੁਮਾਰ ਚੜਿਆ ਹੋਇਆ ਹੈ ।ਬਹੁਤ ਸਾਰੇ ਬਾਲੀਵੁੱਡ ਸੈਲੀਬ੍ਰੇਟੀਜ਼ ਹੈਲੋਵੀਨ ਲੁਕਸ ‘ਚ ਨਜ਼ਰ ਆ ਚੁੱਕੇ ਹਨ । ਅਜਿਹੇ ਹੀ ਲੁੱਕ ‘ਚ ਨਜ਼ਰ ਆ ਚੁੱਕੀ ਹੈ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ । ਜਿਸ ਦਾ ਇਸ ਤਰ੍ਹੑਾਂ ਦਾ ਲੁੱਕ ਹਰ ਕਿਸੇ ਨੂੰ ਡਰਾ ਰਿਹਾ ਹੈ । ਸ਼ਿਲਪਾ ਸ਼ੈੱਟੀ ਦਾ ਇਹ ਲੁੱਕ ਏਨਾਂ ਕੁ ਭਿਆਨਕ ਹੈ ਕਿ ਕੋਈ ਵੀ ਉਸ ਦੇ ਇਸ ਰੂਪ ਨੂੰ ਵੇਖ ਕੇ ਸਹਿਮ ਜਾਵੇ ।

Shilpa shetty kundra image From instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਗਰੇਵਾਲ ਨੇ ਕੀਤਾ ਬਾਲੀਵੁੱਡ ‘ਚ ਡੈਬਿਊ, ਇਸ ਫ਼ਿਲਮ ਵਿੱਚ ਆ ਸਕਦਾ ਹੈ ਨਜ਼ਰ …!

ਇਸ ਨੂੰ ਵੇਖ ਕੇ ਕਿਸੇ ਦੇ ਲਈ ਵੀ ਪਛਾਨਣਾ ਔਖਾ ਹੋ ਚੁੱਕਿਆ ਹੈ ਕਿ ਵਾਕਏ ਹੀ ਇਹ ਸ਼ਿਲਪਾ ਸ਼ੈੱਟੀ ਹੀ ਹੈ ਜਾਂ ਫਿਰ ਕੋਈ ਹੋਰ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀ ਹਾਲ ਹੀ ‘ਚ ਫ਼ਿਲਮ ਆਈ ਸੀ ਪਰੇਸ਼ ਰਾਵਲ ਦੇ ਨਾਲ । ਇਸ ਫ਼ਿਲਮ ‘ਹੰਗਾਮਾ-੨’ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਸ਼ਿਲਪਾ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੀ ਹੈ ।

shilpashetty-pp image From instagram

ਰਾਜ ਕੁੰਦਰਾ ਦੇ ਨਾਲ ਵਿਆਹ ਤੋਂ ਬਾਅਦ ਹਾਲਾਂਕਿ ਉਨ੍ਹਾਂ ਨੇ ਕੁਝ ਸਮਾਂ ਫ਼ਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਮੁੜ ਤੋਂ ਸ਼ਿਲਪਾ ਬਾਲੀਵੁੱਡ ‘ਚ ਸਰਗਰਮ ਹੋ ਰਹੀ ਹੈ । ਉਹ ਕਈ ਰਿਆਲਟੀ ਸ਼ੋਅਜ਼ ‘ਚ ਬਤੌਰ ਜੱਜ ਵੀ ਨਜ਼ਰ ਆ ਚੁੱਕੀ ਹੈ । ਸ਼ਿਲਪਾ ਸ਼ੈੱਟੀ ਬੀਤੇ ਕੁਝ ਦਿਨਾਂ ਤੋਂ ਕਾਫੀ ਪਰੇਸ਼ਾਨ ਚੱਲ ਰਹੀ ਸੀ । ਕਿਉਂਕਿ ਉਸ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਬਨਾਉਣ ਅਤੇ ਉਨ੍ਹਾਂ ਦੇ ਪ੍ਰਸਾਰਣ ਮਾਮਲੇ ‘ਚ ਜੇਲ੍ਹ ‘ਚ ਸਨ । ਜਿਸ ਤੋਂ ਬਾਅਦ ਸ਼ਿਲਪਾ ਰਾਜ ਕੁੰਦਰਾ ਦੀ ਰਿਹਾਈ ਦੇ ਲਈ ਮਾਂ ਵੈਸ਼ਨੋ ਦੇਵੀ ਦੇ ਦਰਬਾਰ ‘ਚ ਵੀ ਪਹੁੰਚੀ ਸੀ । ਜਿਸ ਤੋਂ ਬਾਅਦ ਉੱਥੇ ਉਸ ਨੇ ਰਾਜ ਕੁੰਦਰਾ ਦੀ ਰਿਹਾਈ ਦੇ ਲਈ ਮੰਨਤ ਵੀ ਮੰਗੀ ਸੀ ਅਤੇ ਮੰਨਤ ਪੂਰੀ ਹੋਣ ਤੋਂ ਬਾਅਦ ਉਸ ਨੇ ਆਪਣੇ ਵਾਲ ਮੁੰਨਵਾਏ ਸਨ ।

 

View this post on Instagram

 

A post shared by Bollywood Pap (@bollywoodpap)

You may also like