Eid 2022: ਈਦ ਮੌਕੇ ਭਾਈਜਾਨ ਦੇ ਨਾਂ ਮਿਲਣ 'ਤੇ ਨਿਰਾਸ਼ ਹੋਏ ਫੈਨਜ਼, ਜਾਣੋ ਆਖਿਰ ਕਿਉਂ ਫੈਨਜ਼ ਨੂੰ ਨਹੀਂ ਮਿਲ ਸਕੇ ਸਲਮਾਨ
Eid 2022: ਈਦ ਮੌਕੇ ਭਾਈਜਾਨ ਦੇ ਨਾਂ ਮਿਲਣ 'ਤੇ ਨਿਰਾਸ਼ ਹੋਏ ਫੈਨਜ਼, ਜਾਣੋ ਆਖਿਰ ਕਿਉਂ ਫੈਨਜ਼ ਨੂੰ ਨਹੀਂ ਮਿਲ ਸਕੇ ਸਲਮਾਨ
Eid 2022: ਬੀਤੇ ਦਿਨ ਦੇਸ਼ ਭਰ 'ਚ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਖਾਸ ਮੌਕੇ 'ਤੇ ਆਮ ਤੋਂ ਲੈ ਕੇ ਖਾਸ ਤੱਕ ਸਾਰਿਆਂ ਨੇ ਆਪਣੇ-ਆਪਣੇ ਅੰਦਾਜ਼ 'ਚ ਇਸ ਤਿਉਹਾਰ ਨੂੰ ਮਨਾਇਆ। ਈਦ ਦੇ ਇਸ ਮੌਕੇ 'ਤੇ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨੇ ਫੈਨਜ਼ ਨੂੰ ਈਦ ਦੀ ਵਧਾਈ ਦਿੱਤੀ। ਅਜਿਹੇ 'ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫੈਨਜ਼ ਸਲਮਾਨ ਖਾਨ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ,ਪਰ ਸਲਮਾਨ ਫੈਨਜ਼ ਨੂੰ ਨਹੀਂ ਮਿਲ ਸਕੇ। ਈਦ ਮੌਕੇ ਭਾਈਜਾਨ ਦੇ ਨਾਂ ਮਿਲਣ 'ਤੇ ਫੈਨਜ਼ ਬੇਹੱਦ ਨਿਰਾਸ਼ ਹੋ ਗਏ। ਆਖਿਰ ਸਲਮਾਨ ਦੇ ਫੈਨਜ਼ ਨੂੰ ਇਸ ਤਰ੍ਹਾਂ ਨਾ ਮਿਲਣ ਦਾ ਕੀ ਕਾਰਨ ਹੈ? ਆਓ ਜਾਣਦੇ ਹਾਂ।

ਇੱਕ ਪਾਸੇ ਈਦ ਦੇ ਖਾਸ ਮੌਕੇ 'ਤੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਆਪਣੇ ਬੇਟੇ ਅਬਰਾਮ ਨਾਲ ਫੈਨਜ਼ ਨੂੰ ਘਰ ਦੇ ਬਾਹਰ ਆ ਕੇ ਈਦ ਦੀ ਮੁਬਾਰਕਬਾਦ ਦਿੱਤੀ, ਉਥੇ ਹੀ ਦੂਜੇ ਪਾਸੇ ਸਲਮਾਨ ਖਾਨ ਆਪਣੇ ਫੈਨਜ਼ ਨਾਲ ਮੁਲਾਕਾਤ ਨਹੀਂ ਕਰ ਸਕੇ।
ਦਰਅਸਲ, ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਇੱਕ ਝਲਕ ਪਾਉਣ ਲਈ ਹਜ਼ਾਰਾਂ ਲੋਕ ਅਦਾਕਾਰ ਦੇ ਘਰ ਦੇ ਬਾਹਰ ਇਕੱਠੇ ਹੋਏ ਸਨ। ਸਲਮਾਨ ਹਰ ਵਾਰ ਈਦ ਦੇ ਮੌਕੇ 'ਤੇ ਘਰ ਦੇ ਬਾਹਰ ਇਕੱਠੇ ਹੋਏ ਆਪਣੇ ਫੈਨਜ਼ ਨੂੰ ਘਰ ਦੀ ਬਾਲਕਨੀ 'ਚ ਆ ਕੇ ਵਧਾਈ ਦਿੰਦੇ ਸਨ,ਪਰ ਇਸ ਵਾਰ ਸੱਲੂ ਭਾਈ ਦੇ ਫੈਨਜ਼ ਇੰਤਜ਼ਾਰ ਕਰਦੇ ਰਹੇ, ਪਰ ਉਹ ਆਪਣੇ ਚਹੇਤੇ ਕਲਾਕਾਰ ਨੂੰ ਨਹੀਂ ਦੇਖ ਸਕੇ। ਆਖਿਰ ਸਲਮਾਨ ਦੇ ਫੈਨਜ਼ ਨੂੰ ਇਸ ਤਰ੍ਹਾਂ ਨਾ ਮਿਲਣ ਦਾ ਕੀ ਕਾਰਨ ਹੈ? ਆਓ ਜਾਣਦੇ ਹਾਂ।
ਅਭਿਨੇਤਾ ਨੇ ਹਾਲ ਹੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਾਲਾਂ ਤੋਂ ਚਲੀ ਆ ਰਹੀ ਇਸ ਪਰੰਪਰਾ ਨੂੰ ਤੋੜ ਦਿੱਤਾ ਹੈ। ਖਬਰਾਂ ਦੀ ਮੰਨੀਏ ਤਾਂ ਸਲਮਾਨ ਨੇ ਇਹ ਫੈਸਲਾ ਲਾਰੇਂਸ ਬਿਸ਼ਨੋਈ ਤੋਂ ਮਿਲੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਲਿਆ ਹੈ।
image From instagram
ਮੀਡੀਆ ਰਿਪੋਰਟਾਂ ਮੁਤਾਬਕ ਇਕ ਸੂਤਰ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਸਲਮਾਨ ਖਾਨ ਦੇ ਅਪਾਰਟਮੈਂਟ ਨੇੜੇ ਸਪੈਸ਼ਲ ਫੋਰਸ ਦੇ 10 ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਹ ਅਧਿਕਾਰੀ ਫਿਲਮ ਦੇ ਸੈੱਟ 'ਤੇ ਵੀ ਸਲਮਾਨ ਨਾਲ ਰਹਿੰਦੇ ਹਨ। ਇੰਨਾ ਹੀ ਨਹੀਂ ਉਸ ਦੀ ਇਮਾਰਤ ਅਤੇ ਆਸ-ਪਾਸ ਦੇ ਇਲਾਕੇ ਵਿੱਚ 15 ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ।
ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇੰਨਾ ਹੀ ਨਹੀਂ ਕਈ ਰਿਪੋਰਟਾਂ 'ਚ ਇਹ ਵੀ ਦੱਸਿਆ ਗਿਆ ਸੀ ਕਿ ਸਲਮਾਨ ਨੂੰ ਮਾਰਨ ਲਈ ਇਕ ਸ਼ਾਰਪ ਸ਼ੂਟਰ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਦੇ ਨੇੜੇ ਪਹੁੰਚ ਗਿਆ ਸੀ, ਪਰ ਇਸ ਤੋਂ ਪਹਿਲਾਂ ਕਿ ਸ਼ੂਟਰ ਕੁਝ ਕਰਦਾ, ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਹਮਲਾਵਰ ਉਥੋਂ ਫ਼ਰਾਰ ਹੋ ਗਏ।

ਇੰਨਾ ਹੀ ਨਹੀਂ ਅਭਿਨੇਤਾ ਦੇ ਪਿਤਾ ਸਲੀਮ ਖਾਨ ਨੂੰ ਵੀ ਧਮਕੀ ਭਰੀ ਚਿੱਠੀ ਮਿਲੀ ਸੀ। ਇਸ ਤੋਂ ਇਲਾਵਾ ਅਦਾਕਾਰ ਦੇ ਵਕੀਲ ਹਸਤੀਮਲ ਸਾਰਸਵਤ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ਸਭ ਕਾਰਨਾਂ ਦੇ ਚੱਲਦੇ ਸਲਮਾਨ ਖਾਨ ਫੈਨਜ਼ ਨੂੰ ਨਹੀਂ ਮਿਲ ਸਕੇ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
