ਫ਼ਿਲਮ ਬੱਚਨ ਪਾਂਡੇ ਦਾ ਪਹਿਲਾ ਗੀਤ " ਮਾਰ ਖਾਏਗਾ" ਹੋਇਆ ਰਿਲੀਜ਼ , ਵਿਖਾਈ ਦਿੱਤਾ ਅਕਸ਼ੈ ਦਾ ਡਰਾਵਨਾ ਲੁੱਕ
ਫ਼ਿਲਮ ਬੱਚਨ ਪਾਂਡੇ ਦਾ ਪਹਿਲਾ ਗੀਤ " ਮਾਰ ਖਾਏਗਾ" ਹੋਇਆ ਰਿਲੀਜ਼ , ਵਿਖਾਈ ਦਿੱਤਾ ਅਕਸ਼ੈ ਦਾ ਡਰਾਵਨਾ ਲੁੱਕ
ਮਸ਼ਹੂਰ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਸਟਾਰਰ ਫਿਲਮ 'ਬੱਚਨ ਪਾਂਡੇ' ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਦੇ ਟ੍ਰੇਲਰ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਹੁਣ ਦਰਸ਼ਕ ਇਸ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਫ਼ਿਲਮ ਦਾ ਪਹਿਲਾ ਗੀਤ 'ਮਾਰ ਖਾਏਗਾ' ਵੀਰਵਾਰ ਨੂੰ ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਦਰਸ਼ਕਾਂ ਨੂੰ ਅਕਸ਼ੈ ਕੁਮਾਰ ਦਾ ਡਰਾਵਨਾ ਲੁੱਕ ਵੇਖਣ ਨੂੰ ਮਿਲਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਗੀਤ ਤੇ ਫ਼ਿਲਮ ਦੀ ਪਹਿਲੀ ਝਲਕ ਸ਼ੇਅਰ ਕੀਤੀ ਸੀ। ਅਕਸ਼ੈ ਕੁਮਾਰ ਵੱਲੋਂ ਸ਼ੇਅਰ ਕੀਤੇ ਗਏ ਫਰਸਟ ਲੁੱਕ ਵਿੱਚ ਉਨ੍ਹਾਂ ਬੇਹੱਦ ਡਰਾਵਨਾ ਲੁੱਕ ਨਜ਼ਰ ਆਇਆ। ਇਸ ਵਿੱਚ ਉਨ੍ਹਾਂ ਦੀਆਂ ਅਕਸ਼ੈ ਦੇ ਅੱਖਾਂ ਨੇ ਖ਼ਾਸ ਤੌਰ 'ਤੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ।
ਹੁਣ ਅਕਸ਼ੈ ਕੁਮਾਰ ਦੀ ਇਸ ਫ਼ਿਲਮ ਦਾ ਨਵਾਂ ਗੀਤ ਮਾਰ ਖਾਏਗਾ ਰਿਲੀਜ਼ ਹੋਇਆ ਹੈ। ਇਸ ਗੀਤ 'ਚ ਅਕਸ਼ੈ ਕੁਮਾਰ ਦਾ ਐਕਸ਼ਨ ਅਤੇ ਜ਼ਬਰਦਸਤ ਡਾਂਸ ਦੇਖਣ ਨੂੰ ਮਿਲਿਆ ਹੈ। ਉਸ ਦੇ ਨਾਲ ਕਈ ਸਾਥੀ ਕਲਾਕਾਰ ਵੀ ਹਨ।

ਇਸ ਗੀਤ ਨੂੰ ਵਿਕਰਮ ਮਾਂਟਰੋਜ਼ ਨੇ ਕੰਪੋਜ਼ ਕੀਤਾ ਹੈ। ਇਸ ਗੀਤ ਨੂੰ ਗਣੇਸ਼ ਆਚਾਰੀਆ ਨੇ ਕੋਰੀਓਗ੍ਰਾਫ ਕੀਤਾ ਹੈ। 'ਮਾਰ ਖਾਏਗਾ' ਗੀਤ ਨੂੰ ਸੈੱਟ 'ਤੇ ਇਕ ਦਿਨ 'ਚ 300 ਤੋਂ ਵੱਧ ਡਾਂਸਰਾਂ ਨਾਲ ਸ਼ੂਟ ਕੀਤਾ ਗਿਆ ਹੈ।
ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਐਕਸ਼ਨ-ਕਾਮੇਡੀ ਫ਼ਿਲਮ 'ਬੱਚਨ ਪਾਂਡੇ' 18 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਇਹ ਫ਼ਿਲਮ ਤਾਮਿਲ ਫ਼ਿਲਮ 'ਜਿਗਰਥੰਡਾ' ਦਾ ਹਿੰਦੀ ਰੀਮੇਕ ਹੈ। ਇਸ ਵਿੱਚ ਸਿਧਾਰਥ, ਬੌਬੀ ਸਿਮਹਾ ਅਤੇ ਲਕਸ਼ਮੀ ਮੇਮਨ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਦੂਜੇ ਪਾਸੇ ਫਿਲਮ 'ਬੱਚਨ ਪਾਂਡੇ' 'ਚ ਅਕਸ਼ੈ ਕੁਮਾਰ, ਕ੍ਰਿਤੀ ਸੈਨਨ ਅਤੇ ਜੈਕਲੀਨ ਫਰਨਾਂਡੀਜ਼ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।

ਇਸ ਫਿਲਮ 'ਚ ਅਕਸ਼ੈ ਕੁਮਾਰ ਇੱਕ ਗੈਂਗਸਟਰ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਐਕਟਰ ਬਣਨ ਦੀ ਇੱਛਾ ਰੱਖਦਾ ਹੈ। ਜਦੋਂ ਕਿ ਅਦਾਕਾਰਾ ਕ੍ਰਿਤੀ ਸੈਨਨ ਪੱਤਰਕਾਰ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫ਼ਿਲਮ 'ਚ ਅਰਸ਼ਦ ਵਾਰਸੀ, ਪੰਕਜ ਤ੍ਰਿਪਾਠੀ, ਸੰਜੇ ਮਿਸ਼ਰਾ, ਅਭਿਮਨਿਊ ਸਿੰਘ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
