ਫ਼ਿਲਮ ਡਾਇਰੈਕਟਰ ਜਨਜੋਤ ਸਿੰਘ ਦੀ ਧੀ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਕੀਤੀਆਂ ਜਾ ਰਹੀਆਂ ਪਸੰਦ

written by Shaminder | July 29, 2022

ਜਨਜੋਤ ਸਿੰਘ (Janjot Singh) ਜਿਨ੍ਹਾਂ ਨੇ ‘ਚੱਲ ਮੇਰਾ ਪੁੱਤ’ ਫ਼ਿਲਮ ਦੇ ਸੀਕਵੇਲ ਬਣਾਏ ਹਨ । ਉਨ੍ਹਾਂ ਦੀ ਕਿਊਟ ਧੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਸਿਦਕ ਕੌਰ ਨਾਂਅ ਦੀ ਇਸ ਬੱਚੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਜਨਜੋਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

janjot singh children ,- image From instagram

ਹੋਰ ਪੜ੍ਹੋ : ‘ਬੈਸਟ ਡੈਬਿਊ ਡਾਇਰੈਕਟਰ’ ਕੈਟਾਗਿਰੀ ’ਚ ਜਨਜੋਤ ਸਿੰਘ ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਸਿੱਦਕ ਕੌਰ ਦੇ ਨਾਮ ‘ਤੇ ਇੰਸਟਾਗ੍ਰਾਮ ਅਕਾਊਂਟ ਵੀ ਬਣਿਆ ਹੈ ।ਜਿਸ ‘ਚ ਉਸ ਦੀਆਂ ਬਹੁਤ ਸਾਰੀਆਂ ਕਿਊਟ ਤਸਵੀਰਾਂ ਹਨ, ਜੋ ਕਿ ਹਰ ਕਿਸੇ ਦਾ ਦਿਲ ਜਿੱਤ ਰਹੀਆਂ ਹਨ ।

sidak kaur-m image From instagram

ਹੋਰ ਪੜ੍ਹੋ :  ਡਾਇਰੈਕਟਰ ਜਨਜੋਤ ਸਿੰਘ ਬਣੇ ਪਿਤਾ, ਪਰਮਾਤਮਾ ਨੇ ਬਖ਼ਸ਼ੀ ਧੀ ਦੀ ਦਾਤ, ਤਸਵੀਰਾਂ ਕੀਤੀਆਂ ਸਾਂਝੀਆਂ

ਜਨਜੋਤ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਅਨੇਕਾਂ ਹੀ ਫ਼ਿਲਮਾਂ ਬਣਾ ਚੁੱਕੇ ਹਨ ਅਤੇ ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਹੀ ਪਿਆਰ ਦਿੱਤਾ ਗਿਆ ਹੈ ਅਤੇ ਹੁਣ ਦਰਸ਼ਕ ਉਨ੍ਹਾਂ ਦੀ ਧੀ ਸਿੱਦਕ ਕੌਰ ਦੀਆਂ ਕਿਊਟ ਤਸਵੀਰਾਂ ‘ਤੇ ਵੀ ਪਿਆਰ ਲੁਟਾ ਰਹੇ ਹਨ ।

sidak kaur

ਜਲਦ ਹੀ ਜਨਜੋਤ ਸਿੰਘ ਆਪਣੀ ਨਵੀਂ ਫ਼ਿਲਮ ‘ਗੋਲਕ ਬੁਗਨੀ ਬੈਂਕ ‘ਤੇ ਬਟੁਆ-੨’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰ ਹੋਣਗੇ । ਪਰ ਇਸ ਤੋਂ ਪਹਿਲਾਂ ਉਹ ਚੱਲ ਮੇਰਾ ਪੁੱਤ, ਚੱਲ ਮੇਰਾ ਪੁੱਤ ੨, ਚੱਲ ਮੇਰਾ ਪੁੱਤ -੩ ਬਣਾ ਚੁੱਕੇ ਹਨ ।

 

View this post on Instagram

 

A post shared by Janjot Singh (@janjotsingh)

You may also like