ਵਿਜੇ ਦੇਵਰਕੋਂਡਾ ਦੀ ਫ਼ਿਲਮ ਲਾਈਗਰ ਦਾ ਫਰਸਟ ਲੁੱਕ ਆਇਆ ਸਾਹਮਣੇ, ਦਰਸ਼ਕ ਕਰ ਰਹੇ ਪਸੰਦ
ਵਿਜੇ ਦੇਵਰਕੋਂਡਾ ਦੀ ਫ਼ਿਲਮ ਲਾਈਗਰ ਦਾ ਫਰਸਟ ਲੁੱਕ ਆਇਆ ਸਾਹਮਣੇ, ਦਰਸ਼ਕ ਕਰ ਰਹੇ ਪਸੰਦ
ਸਾਊਥ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਆਗਾਮੀ ਫ਼ਿਲਮ ਲਾਈਗਰ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਫ਼ਿਲਮ ਨਿਰਮਾਤਾਵਾਂ ਨੇ ਸਾਲ 2021 ਦੇ ਆਖਰੀ ਦਿਨ ਵਿੱਚ ਦਰਸ਼ਕਾਂ ਲਈ ਤੋਹਫੇ ਵਜੋਂ ਫ਼ਿਲਮ ਦਾ ਪਹਿਲਾ ਲੁੱਕ ਜਾਰੀ ਕੀਤਾ ਹੈ। ਵਿਜੇ ਦੇ ਫੈਨਜ਼ ਉਨ੍ਹਾਂ ਦੀ ਫ਼ਿਲਮ ਲਈ ਬਹੁਤ ਉਤਸ਼ਾਹਿਤ ਹਨ।
image From instagram
ਵਿਜੇ ਦੇਵਰਕੋਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦੇ ਫਰਸਟ ਲੁੱਕ ਨੂੰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ, "ਫਰਸਟ ਗਲਿਮਪਸ"। ਫੈਨਜ਼ ਵੱਲੋਂ ਉਨ੍ਹਾਂ ਦੀ ਇਹ ਪੋਸਟ ਬਹੁਤ ਪਸੰਦ ਕੀਤੀ ਜਾ ਰਹੀ ਹੈ।
View this post on Instagram
ਇਹ ਫ਼ਿਲਮ ਕਈ ਭਾਸ਼ਾਵਾਂ ਦੇ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਵਿੱਚ ਵਿਜੇ ਦਾ ਅਗਰੈਸਿਵ ਅਤੇ ਐਕਸ਼ਨ ਲੁੱਕ ਵੇਖਣ ਨੂੰ ਮਿਲੇਗਾ। ਇਸ ਫ਼ਿਲਮ ਨੂੰ ਪੁਰੀ ਜਗਨਨਾਥ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਦੇ ਵਿੱਚ ਵਿਜੇ ਦੇਵਰਕੋਂਡਾ ਦੇ ਨਾਲ-ਨਾਲ ਅਨਨਿਆ ਪਾਂਡੇ, ਰੌਨਿਤ ਰਾਏ, ਸਾਬਕਾ ਬਾਕਸਰ ਮਾਈਕ ਟਾਇਸਨ, ਰਾਮਇਆ ਕ੍ਰਿਸ਼ਨਨ ਲੀਡ ਰੋਲ ਵਿੱਚ ਨਜ਼ਰ ਆਉਂਣਗੇ। ਕਰਨ ਜੌਹਰ ਇਸ ਫ਼ਿਲਮ ਦੇ ਨਿਰਮਾਤਾਵਾਂ ਚੋਂ ਇੱਕ ਹਨ।
image From instagram
ਹੋਰ ਪੜ੍ਹੋ : ਸਾਲ 2021 'ਚ ਇਨ੍ਹਾਂ ਪੰਜਾਬੀ ਕਲਾਕਾਰਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ
ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਮਾਈਕ ਟਾਇਸਨ ਇਸ ਫਿਲਮ ਰਾਹੀਂ ਭਾਰਤੀ ਫਿਲਮ ਇੰਡਸਟਰੀ 'ਚ ਡੈਬਿਊ ਕਰ ਰਹੇ ਹਨ। ਜਦੋਂ ਕਿ ਅਨਨਿਆ ਪਾਂਡੇ ਫ਼ਿਲਮ ਲੀਗਰ ਨਾਲ ਆਪਣਾ ਸਾਊਥ ਡੈਬਿਊ ਕਰ ਰਹੀ ਹੈ। ਇਹ ਫ਼ਿਲਮ ਅਗਲੇ ਸਾਲ 25 ਅਗਸਤ 2022 ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
