ਜਦੋਂ ਵਿਆਹ ‘ਚ ਨਹੀਂ ਪਹੁੰਚੇ ਦੋਸਤ ਤਾਂ ਨਾਰਾਜ਼ ਹੋਈ ਲਾੜੀ ਨੇ ਹੈਰਾਨ ਕਰ ਦੇਣ ਵਾਲਾ ਚੁੱਕਿਆ ਕਦਮ, ਜਾਣੋ ਪੂਰਾ ਮਾਮਲਾ
ਜਦੋਂ ਵਿਆਹ ‘ਚ ਨਹੀਂ ਪਹੁੰਚੇ ਦੋਸਤ ਤਾਂ ਨਾਰਾਜ਼ ਹੋਈ ਲਾੜੀ ਨੇ ਹੈਰਾਨ ਕਰ ਦੇਣ ਵਾਲਾ ਚੁੱਕਿਆ ਕਦਮ, ਜਾਣੋ ਪੂਰਾ ਮਾਮਲਾ
ਹਰ ਇਨਸਾਨ ਦੀ ਜ਼ਿੰਦਗੀ ‘ਚ ਪਰਿਵਾਰ ਤੋਂ ਬਾਅਦ ਦੋਸਤ ਖ਼ਾਸ ਜਗ੍ਹਾ ਰੱਖਦੇ ਹਨ। ਦੋਸਤੀ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਨੂੰ ਅਸੀਂ ਆਪ ਚੁਣਦੇ ਹਾਂ। ਜਿਸ ਕਰਕੇ ਹਰ ਇਨਸਾਨ ਦੀ ਜ਼ਿੰਦਗੀ ‘ਚ ਦੋਸਤੀ ਦਾ ਰਿਸ਼ਤਾ ਵੀ ਅਹਿਮ ਹੁੰਦਾ ਹੈ।
image source google
ਅਸੀਂ ਆਪਣਾ ਵਧੇਰੇ ਸਮਾਂ ਦੋਸਤਾਂ ਨਾਲ ਹੀ ਬਿਤਾਉਂਦੇ ਹਾਂ। ਦੋਸਤੀ ਦਾ ਰਿਸ਼ਤਾ ਸਕੂਲ ਤੋਂ ਲੈ ਕੇ ਦਫ਼ਤਰ ਤੱਕ ਹਰ ਥਾਂ ਬਣਦਾ ਹੈ। ਦੋਸਤ ਸਾਡੀ ਜ਼ਿੰਦਗੀ ਦੇ ਸੁੱਖ-ਦੁੱਖ ਦੇ ਸਾਥੀ ਹੁੰਦੇ ਹਨ। ਜਿਸ ਕਰਕੇ ਹਰ ਇਨਸਾਨ ਆਪਣੇ ਦੋਸਤਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਸੈਲੀਬ੍ਰੇਟ ਕਰਨਾ ਚਾਹੁੰਦਾ ਹੈ। ਖ਼ਾਸ ਤੌਰ ਉੱਤੇ ਵਿਆਹ ਵਿੱਚ ਤਾਂ ਦੋਸਤਾਂ ਨੂੰ ਵਿਸ਼ੇਸ਼ ਤੌਰ ਉੱਤੇ ਸੱਦਾ ਦਿੱਤਾ ਜਾਂਦਾ ਹੈ। ਪਰ ਇਸ ਵਾਰ ਕੁਝ ਦੋਸਤਾਂ ਨੇ ਆਪਣੇ ਖ਼ਾਸ ਦੋਸਤ ਨੂੰ ਨਿਰਾਸ਼ ਕਰ ਦਿੱਤਾ ਹੈ।
image source google
ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਖੁਸ਼ੀ ‘ਚ ਵੱਧ ਤੋਂ ਵੱਧ ਲੋਕ ਸ਼ਾਮਿਲ ਹੋਣ ਅਤੇ ਉਹ ਵਿਆਹ ਵਰਗਾ ਵੱਡਾ ਦਿਨ ਸਾਰਿਆਂ ਨਾਲ ਮਨਾਵੇ। ਜਦੋਂ ਅਜਿਹਾ ਨਹੀਂ ਹੁੰਦਾ, ਤਾਂ ਦਿਲ ਟੁੱਟਣਾ ਲਾਜ਼ਮੀ ਹੈ। ਚੀਨ ਵਿੱਚ ਇੱਕ ਕੁੜੀ ਨੇ ਆਪਣੇ ਵਿਆਹ ਵਿੱਚ ਕੁੱਲ 70 ਦਫ਼ਤਰੀ ਦੋਸਤਾਂ ਨੂੰ ਵੀ ਬੁਲਾਇਆ ਸੀ। ਪਰ ਉਸਦੇ ਵਿਆਹ ਵਾਲੇ ਦਿਨ ਉਸਦਾ ਸਿਰਫ਼ ਇੱਕ ਦਫ਼ਤਰੀ ਦੋਸਤ ਪਹੁੰਚਿਆ। ਇਹ ਦੇਖ ਕੇ ਚੀਨੀ ਕੁੜੀ ਦਾ ਦਿਲ ਬਹੁਤ ਜ਼ਿਆਦਾ ਦੁੱਖਿਆ। ਜਿਸ ਤੋਂ ਬਾਅਦ ਇਸ ਮੁਟਿਆਰਾ ਨੇ ਇਸਦੇ ਪ੍ਰਤੀਕਰਮ ਵਿੱਚ ਹੈਰਾਨ ਕਰ ਦੇਣ ਵਾਲਾ ਕਦਮ ਚੁੱਕਿਆ।
image source google
ਚੀਨ 'ਚ ਇੱਕ ਦਫ਼ਤਰ 'ਚ ਕੰਮ ਕਰਨ ਵਾਲੀ ਕੁੜੀ ਦਾ ਵਿਆਹ ਤੈਅ ਹੋਇਆ ਤਾਂ ਉਸ ਨੇ ਕਰੀਬ 2 ਮਹੀਨੇ ਪਹਿਲਾਂ ਹੀ ਆਪਣੇ ਆਫ਼ੀਸ ਵਾਲੇ ਦੋਸਤਾਂ ਨੂੰ ਸੱਦਾ ਦਿੱਤਾ ਸੀ। 70 ਵਿੱਚੋਂ ਸਿਰਫ਼ 1 ਵਿਅਕਤੀ ਹੀ ਉਸਦੇ ਵਿਆਹ ‘ਚ ਸ਼ਾਮਿਲ ਹੋਇਆ। ਇਸ ਕਾਰਨ ਲਾੜੀ ਨੂੰ 6 ਟੇਬਲਾਂ 'ਤੇ ਪਰੋਸਿਆ ਗਿਆ ਭੋਜਨ ਸੁੱਟ ਦੇਣਾ ਪਿਆ। ਜਿਸ ਕਰਕੇ ਲਾੜੀ ਅਤੇ ਪੂਰੇ ਪਰਿਵਾਰ ਨੂੰ ਨਮੋਸ਼ੀ ਦਾ ਸਾਹਮਣੇ ਕਰਨਾ ਪਿਆ ਹੈ। ਇਸ ਗੱਲ ਤੋਂ ਦੁਖੀ ਹੋ ਕਿ ਉਸ ਚੀਨੀ ਲੜਕੀ ਨੇ ਅਗਲੇ ਦਿਨ ਹੀ ਨੌਕਰੀ ਛੱਡ ਦਿੱਤੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
