ਭਰਾਵਾਂ ਦੇ ਪਿਆਰ ਨੂੰ ਬਿਆਨ ਕਰਦਾ ਗਗਨ ਕੋਕਰੀ ਦਾ ਨਵਾਂ ਗੀਤ ‘Blessings Of Brother’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਭਰਾਵਾਂ ਦੇ ਪਿਆਰ ਨੂੰ ਬਿਆਨ ਕਰਦਾ ਗਗਨ ਕੋਕਰੀ ਦਾ ਨਵਾਂ ਗੀਤ ‘Blessings Of Brother’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਗਾਇਕ ਗਗਨ ਕੋਕਰੀ Gagan Kokri ਜੋ ਕਿ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ ਆਪਣੀ ਬਲੈਸਿੰਗਸ ਸੀਰੀਜ਼ ‘ਚੋਂ ਇੱਕ ਹੋਰ ਗੀਤ ਬਲੈਸਿੰਗਸ ਆਫ ਬਰਦਰਸ ( ‘BLESSINGS OF BROTHER) ਲੈ ਕੇ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋਏ ਨੇ। ਦੋ ਭਰਾਵਾਂ ਦੇ ਪਿਆਰੇ ਜਿਹੇ ਰਿਸ਼ਤੇ ਨੂੰ ਗਾਇਕ ਗਗਨ ਕੋਕਰੀ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਆਪਣੇ ਨਵੇਂ ਗੀਤ ਬਲੈਸਿੰਗਸ ਆਫ ਬਰਦਰਸ ਚ ਬਿਆਨ ਕੀਤਾ ਹੈ।

ਇਸ ਗੀਤ ਦੇ ਬੋਲ Joban Cheema ਨੇ ਲਿਖੇ ਨੇ ਤੇ ਮਿਊਜ਼ਿਕ Laddi Gill ਨੇ ਦਿੱਤਾ ਹੈ। ਉਸ ਗੀਤ ਚ ਬਿਆਨ ਕੀਤਾ ਗਿਆ ਹੈ ਕਿਵੇਂ ਵੱਡਾ ਭਰਾ ਆਪਣੇ ਛੋਟਾ ਭਰਾ ਨੂੰ ਹਰ ਤਰ੍ਹਾਂ ਦੀ ਮੁਸੀਬਤ ਤੋਂ ਬਚਾਉਣ ਲਈ ਹਮੇਸ਼ਾ ਅੱਗੇ ਚਟਾਨ ਵਾਂਗ ਅੱਗੇ ਖੜ੍ਹਦਾ ਹੈ। ਵੀਡੀਓ ਚ ਦੇਖ ਸਕਦੇ ਹੋ ਵੱਡਾ ਭਰਾ ਆਪਣੇ ਛੋਟੇ ਭਰਾ ਦੀ ਗਲਤੀ ਆਪਣੇ ਸਿਰ ਉੱਤੇ ਲੈ ਕੇ ਸਲਾਖਾਂ ਪਿੱਛੇ ਚਲਾ ਜਾਂਦਾ ਹੈ । ਪਰ ਛੋਟਾ ਭਰਾ ਵੀ ਦਿਨ ਰਾਤ ਮਿਹਨਤ ਕਰਕੇ ਆਪਣੇ ਵੱਡੇ ਭਰਾ ਦੇ ਸੁਫਨੇ ਪੂਰਾ ਕਰਦਾ ਹੈ। ਦਿਲ ਨੂੰ ਛੂਹ ਜਾਣਾ ਵਾਲਾ ਵੀਡੀਓ ਸਾਗਾ ਹਿੱਟਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਗਗਨ ਕੋਕਰੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਬਲੈਸਿੰਗਸ ਆਫ਼ ਰੱਬ’, ‘ਬਲੈਸਿੰਗਸ ਆਫ਼ ਬੇਬੇ’ ਤੇ ‘ਬਲੈਸਿੰਗਸ ਆਫ਼ ਬਾਪੂ’, ‘ਬਲੈਸਿੰਗਸ ਆਫ਼ ਸਿਸਟਰ’ , ‘ਸ਼ੈਡ ਆਫ ਬਲੈਕ’, ‘ਖ਼ਾਸ ਬੰਦੇ’, ‘ਆਹੋ ਨੀ ਆਹੋ’, ‘ਬੇਰੁੱਖੀਆਂ’, ‘ਰਫ ਲੁੱਕ’ ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕੰਮ ਕਰ ਰਹੇ ਹਨ। ਦੱਸ ਦਈਏ ਗਗਨ ਕੋਕਰੀ ਅਖੀਰਲੀ ਵਾਰ ਯਾਰਾ ਵੇ ਫ਼ਿਲਮ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
