Gippy Grewal: ਸਤਿੰਦਰ ਸਰਤਾਜ ਦੀ ਮਹਫਿਲ 'ਚ ਨਜ਼ਰ ਆਏ ਗਿੱਪੀ ਗਰੇਵਾਲ ਤੇ ਅੰਮ੍ਰਿਤ ਮਾਨ, ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਵੀਡੀਓ
Gippy Grewal: ਸਤਿੰਦਰ ਸਰਤਾਜ ਦੀ ਮਹਫਿਲ 'ਚ ਨਜ਼ਰ ਆਏ ਗਿੱਪੀ ਗਰੇਵਾਲ ਤੇ ਅੰਮ੍ਰਿਤ ਮਾਨ, ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਵੀਡੀਓ
Gippy Grewal and Amrit Mann in Sartaj's show : ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ਼ ਆਪਣੀ ਮਿੱਠੀ ਤੇ ਮਨਮੋਹਕ ਆਵਾਜ਼ ਲਈ ਮਸ਼ਹੂਰ ਹਨ। ਸਤਿੰਦਰ ਦੀ ਗਾਇਕੀ ਦਾ ਹਰ ਕੋਈ ਫੈਨ ਹੈ, ਅਜਿਹਾ ਹੀ ਕੁਝ ਗਿੱਪੀ ਗਰੇਵਾਲ ਵੱਲੋਂ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ ਵੇਖਣ ਨੂੰ ਮਿਲਿਆ।
Image Source : Instagram
ਹਾਲ ਹੀ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਗਿੱਪੀ ਗਰੇਵਾਲ ਦੇ ਨਾਲ-ਨਾਲ ਗਾਇਕ ਸਤਿੰਦਰ ਸਰਤਾਜ ਤੇ ਅੰਮ੍ਰਿਤ ਮਾਨ ਵੀ ਨਜ਼ਰ ਆ ਰਹੇ ਹਨ।

ਦਰਅਸਲ ਗਿੱਪੀ ਗਰੇਵਾਲ ਤੇ ਗਾਇਕ ਅੰਮ੍ਰਿਤ ਮਾਨ ਸਤਿੰਦਰ ਸਰਤਾਜ ਦੇ ਇੱਕ ਲਾਈਵ ਸ਼ੋਅ ਵਿੱਚ ਪੁਹੰਚੇ ਸਨ। ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਲਾਈਵ ਪਰਫਾਰਮੈਂਸ ਦੌਰਾਨ ਸਤਿੰਦਰ ਸਰਤਾਜ਼ ਆਪਣੀ ਫ਼ਿਲਮ 'ਕਲੀ ਜੋਟਾ' ਦਾ ਗੀਤ ' ਕਿੱਤੇ ਨੀਂ ਤੇਰਾ ਰੁਤਬਾ' ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਤੇ ਅੰਮ੍ਰਿਤ ਮਾਨ ਆਪਣੇ ਸਾਥੀ ਕਲਾਕਾਰ ਸਤਿੰਦਰ ਸਰਤਾਜ ਦੀ ਬਾਕਮਾਲ ਗਾਇਕੀ ਦਾ ਆਨੰਦ ਮਾਣ ਰਹੇ ਹਨ।
Image Source : Instagram
ਗਿੱਪੀ ਗਰੇਵਾਲ ਵੱਲੋਂ ਇਹ ਵੀਡੀਓ ਇੰਸਟਾ ਸਟੋਰੀ ਉੱਤੇ ਸ਼ੇਅਰ ਕੀਤੀ ਗਈ ਹੈ। ਫੈਨਜ਼ ਗਿੱਪੀ ਗਰੇਵਾਲ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਦੱਸ ਦਈਏ ਹਾਲ ਹੀ ਵਿੱਚ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸਟਾਰਰ ਫ਼ਿਲਮ 'ਕਲੀ ਜੋਟਾ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
