Rakhi Sawant On In Laws: ਰਾਖੀ ਸਾਵੰਤ ਨੇ ਪਤੀ ਆਦਿਲ ਤੋਂ ਬਾਅਦ ਸੱਸ ਤੇ ਸਹੁਰੇ ਨੂੰ ਲਿਆ ਕਰੜੇ ਹੱਥੀਂ, ਦੱਸੀ 'ਫਰਜ਼ੀ ਵਿਆਹ' ਅਤੇ 'ਝੂਠੇ ਮੌਲਾਨਾ' ਦੀ ਕਹਾਣੀ

Written by  Pushp Raj   |  February 15th 2023 02:21 PM  |  Updated: February 15th 2023 04:01 PM

Rakhi Sawant On In Laws: ਰਾਖੀ ਸਾਵੰਤ ਨੇ ਪਤੀ ਆਦਿਲ ਤੋਂ ਬਾਅਦ ਸੱਸ ਤੇ ਸਹੁਰੇ ਨੂੰ ਲਿਆ ਕਰੜੇ ਹੱਥੀਂ, ਦੱਸੀ 'ਫਰਜ਼ੀ ਵਿਆਹ' ਅਤੇ 'ਝੂਠੇ ਮੌਲਾਨਾ' ਦੀ ਕਹਾਣੀ

Rakhi Sawant On In Laws: ਬਾਲੀਵੁੱਡ 'ਚ ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਇਨ੍ਹੀਂ ਦਿਨੀਂ ਬੇਹੱਦ ਮੁਸ਼ਕਿਲ ਭਰੇ ਹਲਾਤਾਂ ਚੋਂ ਲੱਗ ਰਹੀ ਹੈ। ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਪਤੀ ਆਦਿਲ ਖ਼ਾਨ ਦੁਰਾਨੀ ਦੇ ਕਾਰਨ ਕੋਰਟ ਦੇ ਚੱਕਰ ਕੱਟ ਰਹੀ ਹੈ। ਪਤੀ ਆਦਿਲ ਖ਼ਾਨ ਤੋਂ ਬਾਅਦ ਰਾਖੀ ਨੇ ਆਪਣੇ ਸੱਸ ਤੇ ਸਹੁਰੇ ਸਣੇ ਆਦਿਲ ਖ਼ਾਨ ਦੇ ਪਰਿਵਾਰ 'ਤੇ ਨਿਸ਼ਾਨਾ ਸਾਧਿਆ ਹੈ ਤੇ ਆਪਣੇ 'ਫਰਜ਼ੀ ਵਿਆਹ' ਅਤੇ 'ਝੂਠੇ ਮੌਲਾਨਾ' ਦੀ ਕਹਾਣੀ ਮੀਡੀਆ ਰਾਹੀਂ ਲੋਕਾਂ ਨਾਲ ਸਾਂਝੀ ਕੀਤੀ ਹੈ।

Rakhi Sawant ,,, Image Source : Instagram

ਦੱਸ ਦਈਏ ਕਿ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਦਿਲ ਖ਼ਾਨ ਦੁਰਾਨੀ ਨਾਲ ਵਿਆਹ ਕਰਵਾਉਣ ਦੇ ਚੱਲਦੇ ਸੁਰਖੀਆਂ ਵਿੱਚ ਛਾਈ ਹੋਈ ਹੈ। ਬੀਤੇ ਦਿਨੀਂ ਰਾਖੀ ਨੇ ਆਦਿਲ ਖ਼ਾਨ ਦੁਰਾਨੀ ਉੱਤੇ ਉਸ ਨਾਲ ਕੁੱਟਮਾਰ, ਵਿਆਹ ਤੋਂ ਬਾਅਦ ਅਫੇਅਰ, ਘਰੇਲੂ ਹਿੰਸਾ ਤੇ ਧੋਖਾਧੜੀ ਸਣੇ ਕਈ ਗੰਭੀਰ ਦੋਸ਼ ਲਗਾਏ ਹਨ। ਰਾਖੀ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਦਿਲ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦੀ।

ਰਾਖੀ ਨੇ ਹਾਲ ਹੀ 'ਚ ਖੁਲਾਸਾ ਕੀਤਾ ਹੈ ਕਿ ਮੈਸੂਰ 'ਚ ਇੱਕ ਲੜਕੀ ਨੇ ਆਦਿਲ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਹੁਣ ਰਾਖੀ ਨੇ ਆਪਣੇ ਸਹੁਰੇ ਪਰਿਵਾਰ ਨੂੰ ਕਰੜੇ ਹੱਥੀ ਲੈਂਦੇ ਹੋਏ ਅਤੇ ਉਨ੍ਹਾਂ ਦੀ ਪੋਲ ਖੋਲ੍ਹਦੀ ਹੋਈ ਨਜ਼ਰ ਆਈ। ਉਸ ਨੇ ਦੱਸਿਆ ਹੈ ਕਿ ਕਿਵੇਂ ਉਸ ਦੇ ਵਿਆਹ ਅਤੇ ਮੌਲਾਨਾ ਨੂੰ ਝੂਠਾ ਕਿਹਾ ਗਿਆ ਹੈ।

image source: Instagram

ਹਾਲ ਹੀ ਵਿੱਚ ਰਾਖੀ ਸਾਵੰਤ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਰਾਖੀ ਸਾਵੰਤ ਆਦਿਲ ਨਾਲ ਆਪਣੇ ਵਿਆਹ ਬਾਰੇ ਤੇ ਉਸ 'ਤੇ ਲੱਗੇ ਜਬਰ ਜਨਾਹ ਦੇ ਕੇਸ ਬਾਰੇ ਗੱਲ ਕਰਦੀ ਹੋਈ ਨਜ਼ਰ ਆਈ।

ਰਾਖੀ ਸਾਵੰਤ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਹਿੰਦੀ ਹੈ ਕਿ 'ਪਰਿਵਾਰ ਦੇ ਮੈਂਬਰ ਮੇਰਾ ਸਾਥ ਦੇਣ, ਕਿਉਂਕਿ ਆਦਿਲ ਮੇਰਾ ਸੁਪੋਰਟ ਨਹੀਂ ਕਰ ਰਿਹਾ'। ਮੈਂ ਇਨਸਾਫ਼ ਮੰਗਣ ਕਿਸ ਕੋਲ ਜਾਵਾਂ, ਕਿੱਥੇ ਜਾਵਾਂ? ਹਲਾਂਕਿ ਆਦਿਲ ਦੇ ਪਰਿਵਾਰ ਨੂੰ ਪਤਾ ਸੀ। ਮੈਂ ਉਸ ਨਾਲ ਕੋਰਟ ਮੈਰਿਜ਼ ਕੀਤੀ ਹੈ। ਮੈਂ ਆਦਿਲ ਦੇ ਪਰਿਵਾਰ ਵਿੱਚ ਸਭ ਨੂੰ ਕੋਰਟ ਮੈਰਿਜ ਬਾਰੇ 8 ਮਹੀਨੇ ਪਹਿਲਾਂ ਦੱਸ ਦਿੱਤਾ ਸੀ, ਸਾਰੇ ਦਸਤਾਵੇਜ਼ ਵੀ ਦੇ ਦਿੱਤੇ ਸਨ। ਮਾਸੀ ਤੋਂ ਲੈ ਕੇ ਆਦਿਲ ਦੇ ਮਾਂ-ਬਾਪ ਤੱਕ ਸਭ ਜਾਣਦੇ ਹਨ। ਫਿਰ ਵੀ ਸਾਰਿਆਂ ਨੇ ਆਦਿਲ ਦੀ ਦੂਜੀ ਮੰਗਣੀ ਕਰਵਾ ਦਿੱਤੀ। ਜਦੋਂ ਮੈਂ ਉਸ ਦੇ ਪਿਤਾ, ਮਾਂ ਅਤੇ ਮਾਸੀ ਨੂੰ ਫ਼ੋਨ ਕਰਦੀ ਹਾਂ, ਤਾਂ ਉਹ ਮੇਰਾ ਫ਼ੋਨ ਕੱਟ ਦਿੰਦੇ ਹਨ।'

image source: Instagram

ਹੋਰ ਪੜ੍ਹੋ: Ravish Kumar on 'Khalsa Aid' Social work : ਰਵੀਸ਼ ਕੁਮਾਰ ਨੇ ਸਿੱਖਾਂ ਦੀ ਕੀਤੀ ਪ੍ਰਸ਼ੰਸਾ, ਤੁਰਕੀ 'ਚ ਮਦਦ ਕਰਨ ਗਏ ਖਾਲਸਾ ਏਡ ਬਾਰੇ ਆਖੀ ਇਹ ਗੱਲ

ਇਸ ਵੀਡੀਓ ਦੇ ਵਿੱਚ ਰਾਖੀ ਅੱਗੇ ਕਹਿੰਦੀ ਹੈ ਕਿ 'ਤੁਸੀਂ ਸੋਚਦੇ ਹੋ ਕਿ ਮੈਂ ਬਾਲੀਵੁੱਡ ਸੈਲੀਬ੍ਰੀਟੀ ਹਾਂ ਅਤੇ ਅਸੀਂ ਬਾਲੀਵੁੱਡ ਵਾਲੇ ਲੋਕ ਝੂਠ ਬੋਲਦੇ ਹਾਂ, ਅਜਿਹਾ ਬਿਲਕੁਲ ਨਹੀਂ ਹੈ। ਹੁਣ ਮੈਸੂਰ ਤੋਂ ਇੱਕ ਕੁੜੀ ਨੇ ਆਦਿਲ 'ਤੇ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਉਸ ਦੇ ਨਾਲ ਗ਼ਲਤ ਹੋਇਆ ਹੈ, ਉਹ ਇੱਕ ਨਕਾਬਪੋਸ਼ ਕੁੜੀ ਹੈ ਅਤੇ ਸਾਹਮਣੇ ਵੀ ਨਹੀਂ ਆਉਂਦੀ। ਕੁੜੀਆਂ ਕਿਉਂ ਨਹੀਂ ਸਮਝਦੀਆਂ? ਮੇਰੇ ਕੋਲ ਰਿਕਾਰਡਿੰਗ ਹੈ, ਆਦਿਲ ਦੀ ਪ੍ਰੇਮਿਕਾ ਕਹਿੰਦੀ ਹੈ ਕਿ ਆਦਿਲ ਨੇ ਕਿਹਾ ਹੈ ਕਿ ਤੁਸੀਂ ਉਸਦੀ ਪਤਨੀ ਨਹੀਂ ਹੋ। ਇਹ ਸਾਰੇ ਸਰਟੀਫਿਕੇਟ ਝੂਠੇ ਹਨ, ਵਿਆਹ ਝੂਠਾ ਹੈ, ਮੌਲਾਨਾ ਝੂਠਾ ਹੈ। ਰਾਖੀ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ ਆਦਿਲ ਨੂੰ ਉਸ ਦੀ ਪਤਨੀ ਯਾਨੀ ਮੇਰੇ ਵੱਲੋਂ ਵੈਲੇਨਟਾਈਨ ਡੇ ਦਾ ਸਰਪ੍ਰਾਈਜ਼ ਜ਼ਰੂਰ ਮਿਲੇਗਾ ਜਿਸ ਨੂੰ ਵੇਖ ਕੇ ਉਹ ਹੈਰਾਨ ਰਹਿ ਜਾਵੇਗਾ। ਮੇਰੇ ਲਈ ਪ੍ਰਾਰਥਨਾ ਕਰੋ ਕਿ ਮੈਨੂੰ ਇਨਸਾਫ਼ ਮਿਲੇ ਅਤੇ ਉਸ ਨੂੰ ਜ਼ਮਾਨਤ ਨਾਂ ਮਿਲੇ।'

 

View this post on Instagram

 

A post shared by Viral Bhayani (@viralbhayani)

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network