ਗਿੱਪੀ ਗਰੇਵਾਲ ਨੇ ਫੈਨਜ਼ ਨੂੰ ਦਿੱਤਾ ਇੱਕ ਹੋਰ ਸਰਪ੍ਰਾਈਜ਼, ਕਰ ਦਿੱਤਾ ਨਵੀਂ ਫ਼ਿਲਮ ‘Singh vs Kaur2’ ਦਾ ਐਲਾਨ
ਗਿੱਪੀ ਗਰੇਵਾਲ ਨੇ ਫੈਨਜ਼ ਨੂੰ ਦਿੱਤਾ ਇੱਕ ਹੋਰ ਸਰਪ੍ਰਾਈਜ਼, ਕਰ ਦਿੱਤਾ ਨਵੀਂ ਫ਼ਿਲਮ ‘Singh vs Kaur2’ ਦਾ ਐਲਾਨ
ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਨੇ । ਉਹ ਬੈਕ ਟੂ ਬੈਕ ਫ਼ਿਲਮਾਂ ਦੇ ਐਲਾਨ ਕਰ ਰਹੇ ਨੇ ।

ਜਿਸ ਦੇ ਚੱਲਦੇ ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ‘Singh vs Kaur2’ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਲਿਖਿਆ ਹੈ- ‘ਆਸ਼ਿਕ 'ਚੋਂ ਆਸ਼ਿਕੀ ਕੱਢ ਦਈਏ ਤਾਂ ਫੱਟ ਬਾਕੀ। ਬੰਦੇ 'ਚੋਂ ਡਰ ਕੱਢ ਦਈਏ ਤਾਂ ਜੱਟ ਬਾਕੀ। #SinghvsKaur2 #2021’ । ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਫੈਨਜ਼ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਇਕਸ ਆ ਚੁੱਕੇ ਨੇ ।

ਫ਼ਿਲਮ ਨੂੰ ਡਾਇਰੈਕਟ ਕਰਨਗੇ Navaniat Singh ਤੇ ਪ੍ਰੋਡਿਊਸ ਕਰ ਰਹੇ ਨੇ ਖੁਦ ਗਿੱਪੀ ਗਰੇਵਾਲ । ਹੰਬਲ ਮੋਸ਼ਨ ਪਿਕਚਰ ਵੱਲੋਂ ਇਸ ਨੂੰ ਸਾਲ 2021 ‘ਚ ਰਿਲੀਜ਼ ਕੀਤਾ ਜਾਵੇਗਾ । ਫ਼ਿਲਹਾਲ ਫ਼ਿਲਮ ਦੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ । ਇਹ ਫ਼ਿਲਮ ਸਾਲ 2013 ‘ਚ ਆਈ ਗਿੱਪੀ ਗਰੇਵਾਲ ਦੀ ਫ਼ਿਲਮ Singh vs Kaur ਦਾ ਸਿਕਵਲ ਹੋਵੇਗੀ ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਏਨੀਂ ਦਿਨੀ ਲੰਡਨ ‘ਚ ਆਪਣੀ ਆਉਣ ਵਾਲੀ ਨਵੀਂ ਫ਼ਿਲਮ ‘ਪਾਣੀ ‘ਚ ਮਧਾਣੀ’ ਦੀ ਸ਼ੂਟਿੰਗ ਕਰ ਰਹੇ ਨੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨੀਰੂ ਬਾਜਵਾ ਨਜ਼ਰ ਆਉਣਗੇ।

Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
