ਲਾੜੇ ਦੇ ਲਿਬਾਸ ‘ਚ ਸੱਜੇ ਗਿੱਪੀ ਗਰੇਵਾਲ, ਵੀਡੀਓ ਹੋ ਰਿਹਾ ਵਾਇਰਲ
ਲਾੜੇ ਦੇ ਲਿਬਾਸ ‘ਚ ਸੱਜੇ ਗਿੱਪੀ ਗਰੇਵਾਲ, ਵੀਡੀਓ ਹੋ ਰਿਹਾ ਵਾਇਰਲ
ਗਿੱਪੀ ਗਰੇਵਾਲ (Gippy Grewal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ (Video) ‘ਚ ਕਰਮਜੀਤ ਅਨਮੋਲ (Karamjit Anmol) ਅਤੇ ਨਰੇਸ਼ ਕਥੂਰੀਆਂ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਲਾੜੇ ਦੇ ਲਿਬਾਸ ‘ਚ ਸੱਜੇ ਨਜ਼ਰ ਆ ਰਹੇ ਹਨ । ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਬਰਾਤ ‘ਚ ਬੰਦੇ ਜ਼ਿਆਦਾ ਹੋ ਗਏ ਜਿਸ ਕਾਰਨ ਸਾਰੀਆਂ ਗੱਡੀਆਂ ਭਰੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਗੋਰੇ ਨੂੰ ਪੱਟਾਂ ‘ਤੇ ਬਿਠਾ ਕੇ ਲਿਜਾਣਾ ਪੈ ਰਿਹਾ ਹੈ ।
image from instagram
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਇਸ ਤਰ੍ਹਾਂ ਮਨਾਇਆ ਮਕਰ ਸੰਕ੍ਰਾਂਤੀ ਦਾ ਤਿਉਹਾਰ, ਵੀਡੀਓ ਹੋ ਰਿਹਾ ਵਾਇਰਲ
ਇਹ ਗੋਰਾ ਕੋਈ ਹੋਰ ਨਹੀਂ,ਬਲਕਿ ਨਰੇਸ਼ ਕਥੂਰੀਆ ਹੈ ਜੋ ਕਿ ਕਰਮਜੀਤ ਅਨਮੋਲ ਦੀ ਝੋਲੀ ‘ਚ ਬੈਠਾ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਚ ਤਿੰਨੋਂ ਜਣੇ ਹਾਸਾ ਠੱਠਾ ਕਰਦੇ ਨਜ਼ਰ ਆ ਰਹੇ ਹਨ । ਗਿੱਪੀ ਗਰੇਵਾਲ ਏਨੀਂ ਦਿਨੀਂ ਆਪਣੀ ਫ਼ਿਲਮ ‘ਹਨੀਮੂਨ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਜਿਸ ‘ਚ ਉਨ੍ਹਾਂ ਦੇ ਨਾਲ ਜੈਸਮੀਨ ਭਸੀਨ ਨਜ਼ਰ ਆਏਗੀ ।
image From instagram
ਹੋ ਸਕਦਾ ਹੈ ਕਿ ਇਹ ਗੈਟਅੱਪ ਉਨ੍ਹਾਂ ਨੇ ਇਸੇ ਫ਼ਿਲਮ ਦੀ ਸ਼ੂਟਿੰਗ ਦੇ ਲਈ ਧਾਰਨ ਕੀਤਾ ਹੋਵੇ । ਇਸ ਤੋਂ ਇਲਾਵਾ ਗਿੱਪੀ ਗਰੇਵਾਲ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਦਰਜੀ’ ਦਾ ਟੀਜ਼ਰ ਵੀ ਸਾਂਝਾ ਕੀਤਾ ਹੈ ਜੋ ਕਿ 17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।ਬੀਤੇ ਦਿਨੀਂ ਜਿੱਥੇ ਉੇਨ੍ਹਾਂ ਨੇ ਗੁਰਬਾਜ਼ ਦੀ ਲੋਹੜੀ ਮਨਾਈ ਸੀ, ਉੱਥੇ ਹੀ ਆਪਣੀ ਭਤੀਜੀ ਦੇ ਵਿਆਹ ‘ਚ ਵੀ ਉਹ ਰੁੱਝੇ ਹੋਏ ਸਨ। ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਸਾਰੇ ਵੱਡੇ ਸਾਰੇ ਮੌਜੂਦ ਰਹੇ ਸਨ । ਗਿੱਪੀ ਗਰੇਵਾਲ ਦੇ ਘਰ ਬੀਤੇ ਕਈ ਦਿਨਾਂ ਤੋਂ ਸਮਾਰੋਹ ਚੱਲ ਰਹੇ ਸਨ, ਜਿਸ ਤੋਂ ਬਾਅਦ ਹੁਣ ਗਿੱਪੀ ਵਰਕ ਮੋਡ ‘ਚ ਆ ਗਏ ਹਨ ਅਤੇ ਇੱਕ ਤੋਂ ਬਾਅਦ ਇੱਕ ਪ੍ਰਾਜੈਕਟ ‘ਤੇ ਕੰਮ ਕਰ ਰਹੇ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
