ਗਿੱਪੀ ਗਰੇਵਾਲ ਨੇ ਆਪਣੀ ਭਤੀਜੀ ਦੇ ਵਿਆਹ ‘ਚ ਕੁਝ ਇਸ ਤਰ੍ਹਾਂ ਕੀਤਾ ਗਾਇਕ ਬੱਬੂ ਮਾਨ ਦਾ ਵੈਲਕਮ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਵੀਡੀਓ
ਗਿੱਪੀ ਗਰੇਵਾਲ ਨੇ ਆਪਣੀ ਭਤੀਜੀ ਦੇ ਵਿਆਹ ‘ਚ ਕੁਝ ਇਸ ਤਰ੍ਹਾਂ ਕੀਤਾ ਗਾਇਕ ਬੱਬੂ ਮਾਨ ਦਾ ਵੈਲਕਮ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਵੀਡੀਓ
ਹਾਲ ਹੀ ‘ਚ ਗਿੱਪੀ ਗਰੇਵਾਲ gippy grewal ਦੀ ਭਤੀਜੀ ਦਾ ਵਿਆਹ ਹੋਇਆ ਹੈ। ਇਸ ਗ੍ਰੈਂਡ ਵਿਆਹ ਚ ਪੰਜਾਬੀ ਮਿਊਜ਼ਿਕ ਜਗਤ ਦੇ ਲਗਭਗ ਸਾਰੇ ਹੀ ਕਲਾਕਾਰ ਸ਼ਾਮਿਲ ਹੋਏ ਸੀ ਤੇ ਨਵੀਂ ਵਿਆਹੀ ਜੋੜੀ ਨੂੰ ਆਪਣੀ ਅਸੀਸਾਂ ਦਿੱਤੀਆਂ। ਅਜਿਹੇ ਚ ਸੋਸ਼ਲ ਮੀਡੀਆ ਉੱਤੇ ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਜੰਮ ਕੇ ਵਾਇਰਲ ਹੋ ਰਹੀਆਂ ਨੇ। ਅਜਿਹੇ ਚ ਗਿੱਪੀ ਗਰੇਵਾਲ ਤੇ ਬੱਬੂ ਮਾਨ ਦਾ ਇੱਕ ਨਵਾਂ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਆਪਣੇ ਪਰਿਵਾਰ ਦੇ ਨਾਲ ਨਵੀਆਂ ਤਸਵੀਰਾਂ, ਗੁਰਬਾਜ਼ ਦੀ ਕਿਊਟਨੈੱਸ ਨੇ ਲੁੱਟਿਆ ਮੇਲਾ

ਗਾਇਕ ਗਿੱਪੀ ਗਰੇਵਾਲ ਨੇ ਖੁਦ ਵੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਵੀਡੀਓ ਨੂੰ ਵੀ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਬੱਬੂ ਮਾਨ ਦੇ ਨਾਲ ਨਜ਼ਰ ਆ ਰਹੇ ਨੇ। ਵੀਡੀਓ ‘ਚ ਦੇਖ ਸਕਦੇ ਹੋ ਗਿੱਪੀ ਗਰੇਵਾਲ ਬਹੁਤ ਹੀ ਪਿਆਰ ਦੇ ਨਾਲ ਬੱਬੂ ਮਾਨ ਦਾ ਆਪਣੀ ਭਤੀਜੀ ਦੇ ਵਿਆਹ ‘ਚ ਜੀ ਆਇਆਂ ਦੇ ਨਾਲ ਸਵਾਗਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਬੱਬੂ ਮਾਨ ਨੇ ਵੀ ਬਹੁਤ ਹੀ ਗਰਮਜੋਸ਼ੀ ਦੇ ਨਾਲ ਗਿੱਪੀ ਨੂੰ ਮਿਲਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਉਹ ਨਵੀਂ ਵਿਆਹੀ ਜੋੜੀ ਮੁਸਕਾਨ ਤੇ ਹਰਦੀਪ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਨਜ਼ਰ ਆਏ। ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ ਜੱਟ ਬੁੱਕਦੇ ਫਿਰੇ ਗੀਤ ਦੇ ਨਾਲ ਆਪਲੋਡ ਕੀਤਾ।
ਹੋਰ ਪੜ੍ਹੋ : ਕੈਟਰੀਨਾ ਕੈਫ ਤੋਂ ਬਾਅਦ ਵਿੱਕੀ ਕੌਸ਼ਲ ਨੇ ਵੀ ਸੋਸ਼ਲ ਮੀਡੀਆ 'ਤੇ ਜਤਾਇਆ ਪਿਆਰ, ਸਾਂਝਾ ਕੀਤੀ ਸੰਗੀਤ ਸੈਰੇਮਨੀ ਦੀ ਅਣਦੇਖੀ ਤਸਵੀਰ

ਜੇ ਗੱਲ ਕਰੀਏ ਗਿੱਪੀ ਗਰੇਵਾਲ ਨੇ ਇਸ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗੁਰਬਾਜ਼ ਗਰੇਵਾਲ ਤੇ ਸਤਿੰਦਰ ਸਰਤਾਜ ਦਾ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਸੀ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਵੱਡੇ ਪਰਦੇ ਉੱਤੇ ਨਜ਼ਰ ਆ ਰਹੇ ਨੇ। ਹਾਲ ਹੀ ਚ ਉਨ੍ਹਾਂ ਦੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਰਿਲੀਜ਼ ਹੋਈ ਹੈ। ਇਸ ਤੋਂ ਪਹਿਲਾਂ ਉਹ ਪਾਣੀ ਚ ਮਧਾਣੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਹ ਫ਼ਿਲਮ ਵੀ ਬਾਕਸ ਆਫ਼ਿਸ ਉੱਤੇ ਸ਼ਾਨਦਾਰ ਪ੍ਰਦਰਸ਼ਨ ਕਰਨ ‘ਚ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਨੇ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
